ਭਾਰ ਘਟਾਉਣ 'ਚ ਹੈ ਮਦਦਗਾਰ 'ਪੰਜੀਰੀ ਦਾ ਸੇਵਨ', ਜਾਣੋ ਇਸ ਦੇ ਹੋਰ ਸਿਹਤ ਲਾਭ

By  Aarti March 1st 2024 06:00 AM

Panjiri Benefits: ਪੰਜੀਰੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਜ਼ਰੂਰੀ ਖਣਿਜਾਂ ਦੇ ਨਾਲ-ਨਾਲ ਚਰਬੀ ਅਤੇ ਫਾਈਬਰ ਵਰਗੇ ਕਈ ਗੁਣ ਪਾਏ ਜਾਣਦੇ ਹਨ। ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਅਤੇ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਦੇ ਨਾਲ ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਪੰਜੀਰੀ ਖਾਣ ਦੇ ਕੀ ਫਾਇਦੇ ਹੁੰਦੇ ਹਨ।
ਮੋਟਾਪਾ ਦੂਰ ਕਰਨ 'ਚ ਮਦਦਗਾਰ : 
ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜੀਰੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕਈ ਤਰ੍ਹਾਂ ਦੇ ਸੁੱਕੇ ਮੇਵੇ ਪਾਏ ਜਾਂਦੇ ਹਨ, ਜੋ ਭਾਰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
ਸਰੀਰ ਨੂੰ ਊਰਜਾਵਾਨ ਰੱਖਣ ਲਈ ਫਾਇਦੇਮੰਦ :
ਜਦੋ ਵੀ ਕੋਈ ਵਿਅਕਤੀ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਪੰਜੀਰੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਪੰਜੀਰੀ 'ਚ ਮੌਜੂਦ ਸੁੱਕੇ ਮੇਵੇ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਨ 'ਚ ਮਦਦ ਕਰਦੇ ਹਨ।
ਪਾਚਨ ਨੂੰ ਸੁਧਾਰਨ 'ਚ ਮਦਦਗਾਰ 
ਤੁਸੀਂ ਆਪਣੇ ਪਾਚਨ ਨੂੰ ਸੁਧਾਰਨ ਲਈ ਵੀ ਪੰਜੀਰੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਈ ਅਤੇ ਵਿਟਾਮਿਨ ਕੇ ਪਾਇਆ ਜਾਂਦਾ ਹੈ, ਜੋ ਤੁਹਾਡੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਇਮਿਊਨਿਟੀ ਵਧਾਉਣ ਲਈ ਫਾਇਦੇਮੰਦ :
ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜੀਰੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦੇ ਹਨ।
ਇੱਕ ਦਿਨ 'ਚ ਕਿੰਨ੍ਹੀ ਮਾਤਰਾ ’ਚ ਪੰਜੀਰੀ ਖਾਣੀ ਚਾਹੀਦੀ ਹੈ? 
ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਦਿਨ 'ਚ ਕਿਨ੍ਹੀ ਪੰਜੀਰੀ ਖਾਧੀ ਜਾ ਸਕਦੀ ਹੈ ਜੋ ਸਿਹਤ ਲਈ ਫਾਇਦੇਮੰਦ ਹੈ? ਦਸ ਦਈਏ ਕਿ ਰੋਜ਼ਾਨਾ 4 ਚੱਮਚ ਪੰਜੀਰੀ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦਿਨ ਵੇਲੇ ਹਮੇਸ਼ਾ ਪੰਜੀਰੀ ਦਾ ਸੇਵਨ ਕਰੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪੰਜੀਰੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
 
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
 

Related Post