Donald Trump ਦੀ ਜਨਤਾ ਨਾਲ ਠੱਗੀ ! ED ਨੇ ਪਟਿਆਲਾ ਤੇ ਪੁਣੇ ਚ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼, ਪੜ੍ਹੋ ਪੂਰਾ ਫਰਜ਼ੀਵਾੜਾ
ED Raids in Punjab : ED ਮੁਤਾਬਕ ਚੰਡੀਗੜ੍ਹ ਵਿੱਚ ਸਰਚ ਕੀਤੀ ਰਿਹਾਇਸ਼ੀ ਥਾਂ ਦੀ ਵਰਤੋਂ ਕਥਿਤ ਮਾਸਟਰਮਾਈਂਡ ਵੱਲੋਂ ਪਟਿਆਲਾ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਨੂੰ ਕੰਟਰੋਲ ਅਤੇ ਕੋਆਰਡੀਨੇਟ ਕਰਨ ਲਈ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਉੱਥੋਂ ਕਈ ਡਿਜੀਟਲ ਡਿਵਾਈਸ ਮਿਲੇ ਹਨ।
ED Raids in Punjab : ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਹੈਦਰਾਬਾਦ ਜ਼ੋਨਲ ਦਫ਼ਤਰ ਵੱਲੋਂ ਫਰਜ਼ੀ ਕਾਲ ਸੈਂਟਰ ਸਕੈਮ ਨਾਲ ਜੁੜੀ ਜਾਂਚ ਦੇ ਤਹਿਤ 15 ਸਤੰਬਰ 2026 ਨੂੰ ਪਟਿਆਲਾ, ਪੁਣੇ ਅਤੇ ਚੰਡੀਗੜ੍ਹ ਵਿੱਚ ਚਾਰ ਥਾਵਾਂ ’ਤੇ ਸਰਚ ਆਪਰੇਸ਼ਨ ਕੀਤੇ ਗਏ। ਇਹ ਕਾਰਵਾਈ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਫਰਜ਼ੀ ਕਾਲ ਸੈਂਟਰਾਂ ਸਬੰਧੀ ਕੀਤੀ ਗਈ।
ਦੋ ਪਟਿਆਲਾ ਤੇ ਇੱਕ ਪੁਣੇ 'ਚ ਫਰਜ਼ੀ ਕਾਲ ਸੈਂਟਰ (Fake Call Centres)
ED ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਸਰਚ ਦੌਰਾਨ ਤਿੰਨ ਚੱਲ ਰਹੇ ਕਾਲ ਸੈਂਟਰ ਮਿਲੇ, ਜਿਨ੍ਹਾਂ ਵਿੱਚੋਂ ਦੋ ਪਟਿਆਲਾ (Patiala) ਅਤੇ ਇੱਕ ਪੁਣੇ (Pune) ਵਿੱਚ ਸਨ। ਇਨ੍ਹਾਂ ਥਾਵਾਂ ’ਤੇ ਉਸ ਸਮੇਂ ਕਰੀਬ 220 ਲੋਕ ਕੰਮ ਕਰਦੇ ਮਿਲੇ। ED ਵੱਲੋਂ ਇਨ੍ਹਾਂ ਵਿਅਕਤੀਆਂ ਦੀ ਪਛਾਣ, ਭੂਮਿਕਾ ਅਤੇ ਕੰਮ ਕਰਨ ਦੇ ਢੰਗ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕੀ ਨਾਗਰਿਕਾਂ ਨਾਲ ਠੱਗੀ
ਜਾਂਚ ਏਜੰਸੀ ਦੇ ਅਨੁਸਾਰ, ਕਥਿਤ ਕਾਲ ਸੈਂਟਰਾਂ ਤੋਂ ਅਮਰੀਕੀ ਨਾਗਰਿਕਾਂ ਨੂੰ ਫੋਨ ਕਰਕੇ ਝੂਠੇ ਬਹਾਨਿਆਂ (Fraud with Americans) ਰਾਹੀਂ ਪੈਸੇ ਦੇਣ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ ਜਾਂਦਾ ਸੀ। ਪਟਿਆਲਾ ਸਥਿਤ ਕਾਲ ਸੈਂਟਰਾਂ ਤੋਂ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਹੋਇਆ, ਜਿਸ ਵਿੱਚ ਕਥਿਤ ਤੌਰ ’ਤੇ ਸਕੈਮ ਦੇ ਤਰੀਕੇ ਅਤੇ ਪੀੜਤਾਂ ਤੋਂ ਹਾਸਲ ਕੀਤੀ ਰਕਮ ਦੀ ਵੰਡ ਨਾਲ ਸਬੰਧਤ ਡਾਟਾ ਮੌਜੂਦ ਸੀ।
ਪੈਸੇ ਦਿਓ, ਸਹੂਲਤਾਂ ਲਓ ! Ludhiana Central Jail 'ਚ ਪੈਸੇ ਦੇ ਕੇ ਲਗਜ਼ਰੀ ਸਹੂਲਤਾਂ ਦੇਣ ਦੇ ਰੈਕੇਟ ਦਾ ਪਰਦਾਫਾਸ਼
ਰਿਹਾਇਸ਼ੀ ਥਾਂ ਦੀ ਕੀਤੀ ਜਾਂਦੀ ਸੀ ਵਰਤੋਂ
ED ਮੁਤਾਬਕ ਚੰਡੀਗੜ੍ਹ ਵਿੱਚ ਸਰਚ ਕੀਤੀ ਰਿਹਾਇਸ਼ੀ ਥਾਂ ਦੀ ਵਰਤੋਂ ਕਥਿਤ ਮਾਸਟਰਮਾਈਂਡ ਵੱਲੋਂ ਪਟਿਆਲਾ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਨੂੰ ਕੰਟਰੋਲ ਅਤੇ ਕੋਆਰਡੀਨੇਟ ਕਰਨ ਲਈ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਉੱਥੋਂ ਕਈ ਡਿਜੀਟਲ ਡਿਵਾਈਸ ਮਿਲੇ ਹਨ। ਇੱਕ ਵਿਅਕਤੀ ਵੱਲੋਂ ਅਮਰੀਕੀ ਡਾਲਰਾਂ ਤੋਂ ਭਾਰਤੀ ਰੁਪਏ ਵਿੱਚ ਕਥਿਤ ਤੌਰ ’ਤੇ ਰਕਮ ਬਦਲਣ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਰਚ ਅਤੇ ਜ਼ਬਤੀ ਦੌਰਾਨ 66 ਮੋਬਾਈਲ ਫੋਨ, 13 ਲੈਪਟਾਪ, ਹਾਰਡ ਡਿਸਕਾਂ, ਹੋਰ ਸੰਚਾਰ ਉਪਕਰਨ, ਨਕਦੀ ਅਤੇ ਰਿਕਾਰਡ ਜ਼ਬਤ ਕੀਤੇ ਗਏ ਹਨ।
ED ਹੁਣ ਕਥਿਤ ਕਾਲਿੰਗ ਕੈਂਪੇਨ, ਸਕ੍ਰਿਪਟ, ਡਾਇਲਰ ਅਤੇ VoIP ਸਿਸਟਮ, ਪੀੜਤਾਂ ਨਾਲ ਸਬੰਧਤ ਡਾਟਾ, ਪੇਮੈਂਟ ਚੈਨਲ ਅਤੇ ਇਸ ਪੂਰੇ ਨੈੱਟਵਰਕ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ...
ਪੰਜਾਬ ਦੇ 6 ਜ਼ਿਲ੍ਹੇ 'ਅਤਿ-ਸੰਵੇਦਨਸ਼ੀਲ' ਐਲਾਨੇ, NCB ਨੇ ਨਸ਼ਿਆਂ ਦੀ ਲਪੇਟ 'ਚ ਆਏ 272 ਜ਼ਿਲ੍ਹਿਆਂ ਦੀ ਚੋਣ
'ਅਸੀਂ ਕੈਨੇਡਾ 'ਤੇ ਰਾਜ ਕਰਾਂਗੇ...', ਲਾਰੈਂਸ ਗੈਂਗ ਦੀ ਧਮਕੀ ਭਰੀ ਚਿੱਠੀ ਆਈ ਸਾਹਮਣੇ, ਪੜ੍ਹੋ ਕੀ ਲਿਖਿਆ ?