IAS officer Kanwal Preet Brar ਨੂੰ ਈਡੀ ਵੱਲੋਂ ਸੰਮਨ ਜਾਰੀ; ਮੁਹਾਲੀ ਦੇ ਸਨਟੇਕ ਸਿਟੀ ਪ੍ਰੋਜੈਕਟ ਨਾਲ ਜੁੜਿਆ ਮਾਮਲਾ
ਈਡੀ ਦੀ ਜਾਂਚ ’ਚ ਇਲਜ਼ਾਮ ਇਹ ਹੈ ਕਿ ਪ੍ਰੋਜੈਕਟ ਦੇ ਲਈ ਜ਼ਮੀਨ ਦੇ ਲੈਂਡ ਯੂਜ ’ਚ ਬਦਲਾਅ ਯਾਨੀ ਸੀਐਲਯੂ ਦੀ ਮਨਜ਼ੂਰੀ ਦੇਣ ’ਚ ਕਥਿਤ ਤੌਰ ’ਤੇ ਬੇਨਿਯਮੀਆਂ ਹੋਈਆਂ। ਏਜੰਸੀ ਇਸੇ ਮਾਮਲੇ ’ਚ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕਰੇਗੀ।
IAS officer Kanwal Preet Brar News : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਕੈਡਰ ਦੇ ਆਈਏਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ 18 ਅਗਸਤ ਨੂੰ ਪੁੱਛਗਿੱਛ ਦੇ ਲਈ ਤਲਬ ਕੀਤਾ ਗਿਆ ਹੈ। ਇਹ ਸੰਮਨ ਮੁਹਾਲੀ ਦੇ ਸਨਟੇਕ ਸਿਟੀ ਪ੍ਰੋਜੈਕਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ।
ਈਡੀ ਦੀ ਜਾਂਚ ’ਚ ਇਲਜ਼ਾਮ ਇਹ ਹੈ ਕਿ ਪ੍ਰੋਜੈਕਟ ਦੇ ਲਈ ਜ਼ਮੀਨ ਦੇ ਲੈਂਡ ਯੂਜ ’ਚ ਬਦਲਾਅ ਯਾਨੀ ਸੀਐਲਯੂ ਦੀ ਮਨਜ਼ੂਰੀ ਦੇਣ ’ਚ ਕਥਿਤ ਤੌਰ ’ਤੇ ਬੇਨਿਯਮੀਆਂ ਹੋਈਆਂ। ਏਜੰਸੀ ਇਸੇ ਮਾਮਲੇ ’ਚ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕਰੇਗੀ।
ਈਡੀ ਨੇ ਈਮੇਲ ਤੋਂ ਭੇਜਿਆ ਸੰਮਨ
ਈਡੀ ਦੇ ਸੂਤਰਾਂ ਮੁਤਾਬਿਕ ਅਧਿਕਾਰੀ ਨੂੰ ਈਮੇਲ ਦੇ ਜਰੀਏ ਸੰਮਨ ਭੇਜਿਆ ਗਿਆ ਹੈ। ਜਾਂਚਕਰਤਾ ਨੂੰ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਡੇਵਲਪਰ ਨੂੰ ਜ਼ਮੀਨ ਵੇਚਣ ਦੇ ਲ਼ਈ ਜ਼ਮੀਨ ਮਾਲਿਕਾਂ ਦੀ ਸਹਿਮਤੀ ਦੀ ਜਾਂਚ ’ਚ ਅਧਿਕਾਰੀਆਂ ਨੇ ਕੀ ਪ੍ਰਕਿਰਿਆ ਅਪਣਾਈ ਸੀ।
ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਹੋ ਰਹੀ ਜਾਂਚ- ਸੂਤਰ
ਰਿਪੋਰਟਾਂ ਦੇ ਅਨੁਸਾਰ, ਕੰਵਲ ਪ੍ਰੀਤ ਤੋਂ ਸੀਐਲਯੂ ਪ੍ਰਵਾਨਗੀ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਬਾਰੇ ਪੁੱਛਗਿੱਛ ਕੀਤੀ ਜਾਵੇਗੀ, ਜੋ ਕਥਿਤ ਤੌਰ 'ਤੇ ਜਾਅਲੀ ਸਹਿਮਤੀ ਦਸਤਾਵੇਜ਼ਾਂ ਦੇ ਅਧਾਰ 'ਤੇ ਦਿੱਤੀ ਗਈ ਸੀ। ਜੇਕਰ ਸੂਤਰਾਂ ਦੀ ਮੰਨੀਏ ਤਾਂ, 2024 ਦੌਰਾਨ ਹਾਊਸਿੰਗ ਵਿਭਾਗ ਵਿੱਚ ਤਾਇਨਾਤ ਹੋਰ ਨੌਕਰਸ਼ਾਹਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਈਡੀ ਦੇ ਸੂਤਰਾਂ ਨੇ ਕਿਹਾ ਕਿ ਅਧਿਕਾਰੀ ਨੂੰ ਈਮੇਲ ਰਾਹੀਂ ਤਲਬ ਕੀਤਾ ਗਿਆ ਹੈ। ਜਾਂਚਕਰਤਾ ਜਾਣਨਾ ਚਾਹੁੰਦੇ ਹਨ ਕਿ ਡਿਵੈਲਪਰ ਨੂੰ ਜ਼ਮੀਨ ਵੇਚਣ ਲਈ ਜ਼ਮੀਨ ਮਾਲਕਾਂ ਦੀ ਸਹਿਮਤੀ ਦੀ ਪੁਸ਼ਟੀ ਕਰਨ ਵਿੱਚ ਕਿੰਨੀ ਦੇਖਭਾਲ ਕੀਤੀ ਗਈ ਸੀ।
ਕਾਬਿਲੇਗੌਰ ਹੈ ਕਿ ਬਰਾੜ ਨੇ 2024 ਵਿੱਚ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ ਵਜੋਂ ਸੇਵਾ ਨਿਭਾਈ।
ਇਹ ਵੀ ਪੜ੍ਹੋ : Shehzad Poonawalla Resigns News : ਸ਼ਹਿਜ਼ਾਦ ਪੂਨਾਵਾਲਾ ਨੇ ਦੱਸਿਆ ਬੀਜੇਪੀ ਛੱਡਣ ਦਾ ਅਸਲ ਕਾਰਨ, ਪਰ ਪਾਰਟੀ ਵੱਲੋਂ ਅਸਤੀਫਾ ਨਹੀਂ ਹੋਇਆ ਸਵੀਕਾਰ