Tarn Taran News : ਸ਼ਮਸ਼ਾਨ ਘਾਟ ਚੋਂ ਬਜ਼ੁਰਗ ਦੀਆਂ ਅਸਥੀਆਂ ਗਾਇਬ, ਪਰਿਵਾਰ ਵੱਲੋਂ ਹੰਗਾਮਾ
Tarn Taran News : ਤਰਨਤਾਰਨ ਸਥਿਤ ਸ਼ਮਸ਼ਾਨਘਾਟ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਬਜ਼ੁਰਗ ਦੀਆਂ ਅਸਥੀਆਂ ਆਪਣੇ ਪਰਿਵਾਰਕ ਮੈਂਬਰਾਂ ਦੀ ਜਗ੍ਹਾ ਕੋਈ ਹੋਰ ਲੈ ਗਿਆ। ਅਸਥੀਆਂ ਦੀ ਅਦਲਾ ਬਦਲੀ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਹੰਗਾਮਾ ਹੋ ਗਿਆ ਅਤੇ ਮਾਮਲਾ ਪੁਲਿਸ ਥਾਣੇ ਤੱਕ ਜਾ ਪੁੱਜਾ। ਸ਼ਹਿਰ ਦੇ ਤਿਲਕ ਰਾਜ ਨਾਮਕ ਬਜ਼ੁਰਗ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ।
Tarn Taran News : ਤਰਨਤਾਰਨ ਸਥਿਤ ਸ਼ਮਸ਼ਾਨਘਾਟ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਬਜ਼ੁਰਗ ਦੀਆਂ ਅਸਥੀਆਂ ਆਪਣੇ ਪਰਿਵਾਰਕ ਮੈਂਬਰਾਂ ਦੀ ਜਗ੍ਹਾ ਕੋਈ ਹੋਰ ਲੈ ਗਿਆ। ਅਸਥੀਆਂ ਦੀ ਅਦਲਾ ਬਦਲੀ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਹੰਗਾਮਾ ਹੋ ਗਿਆ ਅਤੇ ਮਾਮਲਾ ਪੁਲਿਸ ਥਾਣੇ ਤੱਕ ਜਾ ਪੁੱਜਾ। ਸ਼ਹਿਰ ਦੇ ਤਿਲਕ ਰਾਜ ਨਾਮਕ ਬਜ਼ੁਰਗ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਪਰਿਵਾਰ ਵੱਲੋਂ ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਅਤੇ ਅੰਤਿਮ ਸਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਪ੍ਰਬੰਧਕਾਂ ਵੱਲੋਂ ਅਸਥੀਆਂ ਨੂੰ ਸੁਰੱਖਿਅਤ ਰੱਖਣ ਲਈ ਰਸ਼ੀਦ ਵੀ ਦਿੱਤੀ ਗਈ ਸੀ ਤਾਂ ਜੋ ਮ੍ਰਿਤਕ ਤਿਲਕ ਰਾਜ ਦੇ ਪੋਤਾ- ਪੋਤੀ ਦੇ ਵਿਦੇਸ਼ ਤੋਂ ਆਉਣ ਬਾਅਦ ਅਸਥੀਆਂ ਨੂੰ ਹਰਿਦੁਆਰ ਪ੍ਰਵਾਹ ਕੀਤਾ ਜਾ ਸਕੇ।
ਮ੍ਰਿਤਕ ਦੇ ਪੋਤਾ ਪੋਤੀ ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ ਪਰਿਵਾਰ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਪਹੁੰਚਿਆ ਪਰ ਰਸ਼ੀਦ 'ਤੇ ਦਰਜ ਨੰਬਰ ਅਨੁਸਾਰ ਤਿਲਕ ਰਾਜ ਦੀਆਂ ਅਸਥੀਆਂ ਉਥੇ ਮੌਜੂਦ ਨਹੀਂ ਸਨ। ਜਿਸ ਤੋਂ ਪਰਿਵਾਰ ਵੱਲੋਂ ਉਥੇ ਹੰਗਾਮਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੱਕ ਤਾਂ ਉਨ੍ਹਾਂ ਦੇ ਬਜ਼ੁਰਗ ਦੀਆਂ ਅਸਥੀਆਂ ਗਲਤੀ ਨਾਲ ਕਿਸੇ ਹੋਰ ਨੂੰ ਦੇ ਦਿੱਤੀਆਂ ਗਈਆਂ ਨੇ ਉਲਟਾ ਉਨ੍ਹਾਂ ਨਾਲ ਸ਼ਮਸ਼ਾਨਘਾਟ ਮੈਨੇਜਮੈਂਟ ਵੱਲੋਂ ਗ਼ਲਤ ਵਿਵਹਾਰ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਘਟਨਾ ਲਈ ਪੁਲਿਸ ਪਾਸ ਸ਼ਿਕਾਇਤ ਕਰਨਗੇ।
ਉਧਰ ਮੌਕੇ 'ਤੇ ਪਹੁੰਚੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਨੇ ਮੰਨਿਆ ਕਿ ਸ਼ਮਸ਼ਾਨਘਾਟ ਵਿੱਚ ਕੰਮ ਕਰਦੇ ਕਰਮਚਾਰੀ ਕੋਲੋਂ ਗਲਤੀ ਹੋਈ ਹੈ ਅਤੇ ਉਸ ਵੱਲੋਂ ਗਲਤੀ ਨਾਲ ਅਸਥੀਆਂ ਕਿਸੇ ਹੋਰ ਨੂੰ ਦੇ ਦਿੱਤੀਆਂ ਗਈਆਂ ਹਨ। ਕਮੇਟੀ ਮੈਂਬਰ ਨੇ ਕਿਹਾ ਉਕਤ ਕਰਮਚਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ ਸ਼ਮਸ਼ਾਨਘਾਟ ਵਿੱਚ ਕੰਮ ਕਰਦੇ ਵਿਜੇ ਕੁਮਾਰ ਨਾਮ ਦੇ ਮੁਲਾਜ਼ਮ ਨੇ ਦੱਸਿਆ ਕਿ ਕਿਸੇ ਹੋਰ ਦੇ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਵੀ ਉਸੇ ਦਿਨ ਹੋਈ ਸੀ। ਗਲਤੀ ਨਾਲ ਸਾਡੇ ਕਰਮਚਾਰੀ ਕੋਲੋਂ ਅਸਥੀਆਂ ਦੀ ਅਦਲਾ ਬਦਲੀ ਹੋ ਗਈ ਹੈ। ਉਸਨੇ ਕਿਹਾ ਕਿ ਉਹ ਆਪਣੀ ਗਲਤੀ ਲਈ ਸ਼ਰਮਸਾਰ ਨੇ ਅਤੇ ਮੁਆਫੀ ਵੀ ਮੰਗਦੇ ਹਨ।
ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਸ਼ਿਕਾਇਤ ਦੇਣ 'ਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।