ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਵੱਖ ਵੱਖ ਅਹੁਦਿਆਂ ਲਈ ਚੋਣਾਂ

By  Jasmeet Singh December 16th 2022 03:18 PM

ਨੇਹਾ ਸ਼ਰਮਾ, (ਚੰਡੀਗੜ੍ਹ, 16 ਦਸੰਬਰ): ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਗਠਨ ਲਈ ਅੱਜ ਚੋਣਾਂ ਹੋ ਰਹੀਆਂ ਹਨ। ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਆਪਣੀ ਵੋਟ ਦੀ ਵਰਤੋਂ ਕਰ ਰਹੇ ਹਨ। ਸ਼ਾਮ 4 ਵਜੇ ਤੱਕ ਇਹ ਵੋਟਿੰਗ ਹੋਵੇਗੀ। ਜਿਸ ਤੋਂ ਬਾਅਦ ਰਾਤ ਨੂੰ 11 ਵਜੇ ਤੱਕ ਚੋਣਾਂ ਦੇ ਨਤੀਜੇ ਸਾਹਮਣੇ ਆ ਜਾਣਗੇ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ 4 ਉਮੀਦਵਾਰ ਮੈਦਾਨ ਵਿੱਚ ਉਤਰੇ ਹੋਏ ਹਨ। ਜਦਕਿ ਇਸ ਦੇ ਨਾਲ ਹੀ ਮੀਤ ਪ੍ਰਧਾਨ ਦੇ ਅਹੁਦੇ ਲਈ 6 ਉਮੀਦਵਾਰ ਚੋਣ ਲੜ ਰਹੇ ਹਨ। ਸਕੱਤਰ ਦੇ ਅਹੁਦੇ ਲਈ 3 ਉਮੀਦਵਾਰ ਅਤੇ ਸਹਿ ਸਕੱਤਰ ਦੇ ਅਹੁਦੇ ਲਈ 3 ਉਮੀਦਵਾਰ ਮੈਦਾਨ ਵਿੱਚ ਹਨ। ਖਜ਼ਾਨਚੀ ਦੇ ਅਹੁਦੇ ਲਈ ਵੀ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਮਹਿਲਾ ਮੈਂਬਰਾਂ ਲਈ ਤਿੰਨ ਉਮੀਦਵਾਰ ਅਤੇ 10 ਸਾਲ ਤੋਂ ਵੱਧ ਸੇਵਾ ਵਾਲੇ ਕਾਰਜਕਾਰੀ ਮੈਂਬਰਾਂ ਲਈ 12 ਉਮੀਦਵਾਰ ਚੋਣ ਲੜ ਰਹੇ ਹਨ। 10 ਸਾਲ ਤੋਂ ਘੱਟ ਦਾ ਕਾਰਜਕਾਲ ਪੂਰਾ ਕਰਨ ਵਾਲੇ ਵਕੀਲਾਂ ਵਿੱਚੋਂ ਐਜੂਕੇਟਡ ਮੈਂਬਰ ਲਈ ਵੀ ਇਹੀ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦ ਕਿ ਸੀਨੀਅਰ ਕਾਰਜਕਾਰਨੀ ਮੈਂਬਰ ਲਈ ਚੋਣਾਂ ਹੋ ਚੁੱਕਿਆ ਹਨ। ਚੋਣਾਂ ਕਾਰਨ ਅੱਜ ਹਾਈਕੋਰਟ ਵਿੱਚ ਪੋਸਟਰ ਵਾਰ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਤਹਿਤ ਨਿਯਮਾਂ ਦੀ ਉਲੰਘਣਾ ਵੀ ਖੁੱਲ੍ਹ ਕੇ ਵੇਖੀ ਜਾ ਸਕਦੀ ਹੈ।

Related Post