Chaitanya Baghel Arrested : ED ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਬੇਟੇ ਨੂੰ ਕੀਤਾ ਗ੍ਰਿਫਤਾਰ

Chaitanya Baghel Arrested : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਬੇਟੇ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਭਿਲਾਈ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਚੈਤਨਿਆ ਬਘੇਲ ਦੀ ਇਹ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ED ਦੀ ਇੱਕ ਟੀਮ ਛਾਪੇਮਾਰੀ ਕਰਨ ਲਈ ਭਿਲਾਈ ਸਥਿਤ ਭੁਪੇਸ਼ ਬਘੇਲ ਦੇ ਘਰ ਪਹੁੰਚੀ ਸੀ

By  Shanker Badra July 18th 2025 01:05 PM -- Updated: July 18th 2025 01:11 PM

Chaitanya Baghel Arrested : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਬੇਟੇ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਭਿਲਾਈ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਚੈਤਨਿਆ ਬਘੇਲ ਦੀ ਇਹ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ED ਦੀ ਇੱਕ ਟੀਮ ਛਾਪੇਮਾਰੀ ਕਰਨ ਲਈ ਭਿਲਾਈ ਸਥਿਤ ਭੁਪੇਸ਼ ਬਘੇਲ ਦੇ ਘਰ ਪਹੁੰਚੀ ਸੀ। ਚੈਤਨਿਆ ਬਘੇਲ ਦੀ ਇਹ ਗ੍ਰਿਫ਼ਤਾਰੀ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਅੱਜ ਚੈਤਨਿਆ ਬਘੇਲ ਦਾ ਜਨਮ ਦਿਨ ਵੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਵੇਂ ਸਬੂਤ ਮਿਲਣ ਤੋਂ ਬਾਅਦ ਈਡੀ ਨੇ ਪੀਐਮਐਲਏ ਤਹਿਤ  ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਸ਼ੁੱਕਰਵਾਰ ਸਵੇਰੇ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਦੇ ਭਿਲਾਈ ਘਰ ਛਾਪਾ ਮਾਰਿਆ। ਈਡੀ ਦੀ ਟੀਮ ਸਵੇਰੇ ਲਗਭਗ 6:30 ਵਜੇ ਤਿੰਨ ਗੱਡੀਆਂ ਵਿੱਚ ਮੌਕੇ 'ਤੇ ਪਹੁੰਚੀ ਅਤੇ ਸੀਆਰਪੀਐਫ ਦੀ ਸੁਰੱਖਿਆ ਹੇਠ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।  ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅੱਜ ਛੱਤੀਸਗੜ੍ਹ ਵਿਧਾਨ ਸਭਾ ਦਾ ਆਖਰੀ ਦਿਨ ਹੈ। ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅੱਜ ਵਿਧਾਨ ਸਭਾ ਵਿੱਚ ਰਾਏਗੜ੍ਹ ਜ਼ਿਲ੍ਹੇ ਵਿੱਚ ਦਰੱਖਤਾਂ ਦੀ ਕਟਾਈ ਦਾ ਮੁੱਦਾ ਚੁੱਕਣ ਜਾ ਰਹੇ ਸਨ।

 ਮੋਦੀ ਅਤੇ ਸ਼ਾਹ ਨੇ ਮੇਰੇ ਘਰ ਈਡੀ ਭੇਜੀ 

ਈਡੀ ਦੇ ਛਾਪੇ 'ਤੇ ਭੁਪੇਸ਼ ਬਘੇਲ ਨੇ ਕਿਹਾ, "ਅਡਾਨੀ ਨਾਲ ਸਬੰਧਤ ਇੱਕ ਮਾਮਲਾ ਸਾਹਮਣੇ ਆਇਆ ਹੈ। ਉਸਨੂੰ ਖੁਸ਼ ਕਰਨ ਲਈ ਮੋਦੀ ਅਤੇ ਸ਼ਾਹ ਨੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੂੰ ਮੇਰੇ ਘਰ ਭੇਜਿਆ ਹੈ। ਅਸੀਂ ਡਰਾਂਗੇ ਨਹੀਂ। ਅਸੀਂ ਉਨ੍ਹਾਂ ਅੱਗੇ ਨਹੀਂ ਝੁਕਾਂਗੇ। ਉਹ ਦੇਸ਼ ਦੇ ਸਾਰੇ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਈਡੀ ਪਹਿਲਾਂ ਵੀ ਮੇਰੇ ਘਰ ਆਈ ਹੈ। ਅਸੀਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗੇ। ਸਾਨੂੰ ਲੋਕਤੰਤਰ ਅਤੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ।"

 ਸ਼ਰਾਬ ਘੁਟਾਲੇ ਵਿੱਚ ਹੁਣ ਤੱਕ ਕੀ ਹੋਇਆ ਹੈ?

7 ਜੁਲਾਈ ਨੂੰ ਆਰਥਿਕ ਅਪਰਾਧ ਜਾਂਚ ਸ਼ਾਖਾ (EOW) ਨੇ ਸ਼ਰਾਬ ਘੁਟਾਲੇ ਵਿੱਚ ਚੌਥੀ ਪੂਰਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਘੁਟਾਲੇ ਦੀ ਅਨੁਮਾਨਤ ਰਕਮ 2,161 ਕਰੋੜ ਰੁਪਏ ਤੋਂ ਵਧਾ ਕੇ 3,200 ਕਰੋੜ ਰੁਪਏ ਕਰ ਦਿੱਤੀ ਗਈ ਸੀ। ਇਹ ਚਾਰਜਸ਼ੀਟ 30 ਜੂਨ ਨੂੰ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਪੰਜ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਪਹਿਲਾਂ ਦਾਇਰ ਕੀਤੀਆਂ ਗਈਆਂ ਸਨ। ਇਸ ਘੁਟਾਲੇ ਵਿੱਚ 29 ਆਬਕਾਰੀ ਅਧਿਕਾਰੀਆਂ (ਜ਼ਿਲ੍ਹਾ ਅਧਿਕਾਰੀ, ਸਹਾਇਕ ਕਮਿਸ਼ਨਰ, ਡਿਪਟੀ ਕਮਿਸ਼ਨਰ) ਨੂੰ ਦੋਸ਼ੀ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਕੁਝ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਹਨ।


Related Post