Kusha Kapila: ਵਿਆਹ ਦੇ 6 ਸਾਲ ਬਾਅਦ ਪਤੀ ਤੋਂ ਵੱਖ ਹੋਈ ਕੁਸ਼ਾ ਕਪਿਲਾ, ਸੋਸ਼ਲ ਮੀਡੀਆ ‘ਤੇ ਦੱਸਿਆ ਤਲਾਕ ਦਾ ਕਾਰਨ

ਮਸ਼ਹੂਰ ਯੂਟਿਊਬਰ ਕੁਸ਼ਾ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਬਾਰੇ ਕੁਸ਼ਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।

By  Aarti June 27th 2023 05:33 PM

Kusha Kapila: ਮਸ਼ਹੂਰ ਯੂਟਿਊਬਰ ਕੁਸ਼ਾ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਬਾਰੇ ਕੁਸ਼ਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਕੁਸ਼ਾ ਕਪਿਲਾ ਦਾ ਆਪਣੇ ਪਤੀ ਜ਼ੋਰਾਵਰ ਸਿੰਘ ਦੇ ਨਾਲ ਤਲਾਕ ਹੋ ਗਿਆ ਹੈ। ਜਿਸ ਦੀ ਜਾਣਕਾਰੀ ਕੁਸ਼ਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। 

ਦੱਸ ਦਈਏ ਕਿ ਕੁਸ਼ਾ ਕਪਿਲਾ ਨੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਉਹ ਆਪਣੇ ਪਤੀ ਜ਼ੋਰਾਵਰ ਦੇ ਨਾਲ ਵਿਆਹ ਤੋਂ ਛੇ ਸਾਲ ਬਾਅਦ ਵੱਖ ਹੋ ਗਈ ਹੈ।


ਆਪਣੇ ਇੱਕ ਹੋਰ ਪੋਸਟ ‘ਚ ਕੁਸ਼ਾ ਨੇ ਲਿਖਿਆ ਕਿ ਜੋਰਾਵਰ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਸਾਡੇ ਲਈ ਕੋਈ ਆਸਾਨ ਫੈਸਲਾ ਨਹੀਂ ਸੀ। ਪਰ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਦੇ ਇਸ ਮੋੜ 'ਤੇ ਇਹ ਫੈਸਲਾ ਲੈਣਾ ਸਹੀ ਹੈ। ਪਿਆਰ ਅਤੇ ਜੀਵਨ ਜੋ ਅਸੀਂ ਇਕੱਠੇ ਸਾਂਝਾ ਕੀਤਾ ਹੈ। ਉਹ ਸਾਡੇ ਲਈ ਸਭ ਕੁਝ ਹੈ। 

ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ ਕੁਸ਼ਾ 

ਕੁਸ਼ਾ ਮਸ਼ਹੂਰਬ ਯੂਟਿਊਬਰ ਹੋਣ ਦੇ ਨਾਲ-ਨਾਲ ਕਈ ਵੈੱਬ ਸੀਰੀਜ਼ ‘ਚ ਵੀ ਅਦਾਕਾਰੀ ਵਿਖਾ ਚੁੱਕੀ ਹੈ ਅਤੇ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ‘ਚ ਨਜ਼ਰ ਆ ਚੁੱਕੀ ਹੈ। ਇਸ ਸ਼ੋਅ ਦੇ ਦੌਰਾਨ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਅਤੇ ਪਤੀ ਦੇ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ ਸਨ। 

ਇਹ ਵੀ ਪੜ੍ਹੋ: ਗੁੱਸੇ 'ਚ ਆਈ ਪਰਿਣੀਤੀ ਚੋਪੜਾ, ਕਿਹਾ- ਬਸ ਕਰੋ ਯਾਰ, ਵੀਡੀਓ ਆਈ ਸਾਹਮਣੇ

Related Post