Sun, Dec 21, 2025
Whatsapp

ਗੁੱਸੇ 'ਚ ਆਈ ਪਰਿਣੀਤੀ ਚੋਪੜਾ, ਕਿਹਾ- ਬਸ ਕਰੋ ਯਾਰ, ਵੀਡੀਓ ਆਈ ਸਾਹਮਣੇ

Parineeti Chopra: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਜਦੋਂ ਤੋਂ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਹੋਈ ਹੈ

Reported by:  PTC News Desk  Edited by:  Amritpal Singh -- June 27th 2023 03:29 PM -- Updated: June 27th 2023 03:31 PM
ਗੁੱਸੇ 'ਚ ਆਈ ਪਰਿਣੀਤੀ ਚੋਪੜਾ, ਕਿਹਾ- ਬਸ ਕਰੋ ਯਾਰ, ਵੀਡੀਓ ਆਈ ਸਾਹਮਣੇ

ਗੁੱਸੇ 'ਚ ਆਈ ਪਰਿਣੀਤੀ ਚੋਪੜਾ, ਕਿਹਾ- ਬਸ ਕਰੋ ਯਾਰ, ਵੀਡੀਓ ਆਈ ਸਾਹਮਣੇ

Parineeti Chopra: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਜਦੋਂ ਤੋਂ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਹੋਈ ਹੈ, ਉਦੋਂ ਤੋਂ ਹੀ ਸੁਰਖੀਆਂ 'ਚ ਹੈ। ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ। ਮੰਗਣੀ ਤੋਂ ਬਾਅਦ ਜਦੋਂ ਵੀ ਪਰਿਣੀਤੀ ਨੂੰ ਕਿਤੇ ਦੇਖਿਆ ਜਾਂਦਾ ਹੈ ਤਾਂ ਉਹ ਮੀਡੀਆ ਲਈ ਪੋਜ਼ ਜ਼ਰੂਰ ਦਿੰਦੀ ਹੈ। ਪਰ ਇਸ ਵਾਰ ਕੁਝ ਵੱਖਰਾ ਹੋਇਆ। ਪਰਿਣੀਤੀ ਚੋਪੜਾ ਨੂੰ ਮੁੰਬਈ ਵਿੱਚ ਇੱਕ ਇਵੈਂਟ ਤੋਂ ਬਾਅਦ ਦੇਖਿਆ ਗਿਆ ਸੀ ਅਤੇ ਉਸ ਨੇ ਪੈਪਰਾਜ਼ੀ ਲਈ ਪੋਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ।


ਪਰਿਣੀਤੀ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਗਈ ਸੀ। ਉਥੋਂ ਵਾਪਸ ਪਰਤਦੇ ਸਮੇਂ ਪਰਿਣੀਤੀ ਨੂੰ ਪੈਪਰਾਜ਼ੀ ਨੂੰ ਦੇਖ ਕੇ ਗੁੱਸਾ ਆ ਗਿਆ। ਉਸ ਨੇ ਫੋਟੋ ਕਲਿੱਕ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਫੋਟੋਗ੍ਰਾਫ਼ਰਾਂ ਨੂੰ ਕਿਹਾ- ਹੁਣ ਰੁਕੋ ਅਤੇ ਮੂੰਹ ਮੋੜ ਕੇ ਖੜ੍ਹੀ ਹੋ ਗਈ। ਇਸ ਦੌਰਾਨ ਪਰਿਣੀਤੀ ਦੀ ਟੀਮ ਪੈਪਰਾਜ਼ੀ ਨੂੰ ਉਸ ਦੀਆਂ ਫੋਟੋਆਂ ਨਾ ਕਲਿੱਕ ਕਰਨ ਲਈ ਮਨਾ ਕਰਦੀ ਨਜ਼ਰ ਆਈ। ਯੂਜ਼ਰਸ ਪਰਿਣੀਤੀ ਦੇ ਇਸ ਵਿਵਹਾਰ ਨੂੰ ਪਸੰਦ ਨਹੀਂ ਕਰ ਰਹੇ ਹਨ ਅਤੇ ਉਸ ਬਾਰੇ ਟਿੱਪਣੀ ਕਰ ਰਹੇ ਹਨ।

ਪਰਿਣੀਤੀ ਦਾ ਇਹ ਗੁੱਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ-ਨੇਤਾ ਦੀ ਪਤਨੀ ਹੋਣ ਵਾਲੀ ਹੈ, ਗੁੱਸਾ ਹੋਰ ਵਧ ਗਿਆ ਹੈ। ਦੇਖੋ, ਮੇਰਾ ਵਿਆਹ ਨਹੀਂ ਹੋਇਆ, ਹੁਣ ਤਾਂ ਗੁੱਸਾ ਸ਼ੁਰੂ ਹੋ ਗਿਆ ਹੈ। ਇੱਕ ਨੇ ਲਿਖਿਆ- ਇੰਨੀ ਵੱਡੀ ਸੈਲੀਬ੍ਰਿਟੀ ਵੀ ਨਹੀਂ ਹੈ ਜੋ ਰਵੱਈਆ ਦਿਖਾ ਰਹੀ ਹੋਵੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਜਲਦ ਹੀ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਜਸਵੰਤ ਅਕਸ਼ੇ ਕੁਮਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਹਾਲਾਂਕਿ ਫਿਲਮ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਵਿੱਚ ਨਜ਼ਰ ਆਵੇਗੀ। ਇਹ ਪੰਜਾਬੀ ਗਾਇਕ ਦੀ ਬਾਇਓਪਿਕ ਹੈ।

- PTC NEWS

Top News view more...

Latest News view more...

PTC NETWORK
PTC NETWORK