ਫ਼ਰੀਦਕੋਟ: ਸਰਕਾਰੀ ਮੁਲਾਜ਼ਮਾਂ ਦੇ T-Shirt ਅਤੇ Jeans ਪਾਉਣ 'ਤੇ ਪਾਬੰਦੀ

By  Jasmeet Singh September 7th 2023 12:54 PM -- Updated: September 7th 2023 01:24 PM

ਫ਼ਰੀਦਕੋਟ: ਸਰਕਾਰੀ ਦਫ਼ਤਰਾਂ 'ਚ ਸ਼ਿਸਟਤਾ ਅਤੇ ਸ਼ੁਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ, ਫਰੀਦਕੋਟ ਵਿਨੀਤ ਕੁਮਾਰ ਨੇ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਦੌਰਾਨ ਟੀ-ਸ਼ਰਟਾਂ ਅਤੇ ਜੀਨਸ ਪਹਿਨਣ ਤੋਂ ਪਰਹੇਜ਼ ਰੱਖਣ ਅਤੇ ਰਸਮੀ ਪਹਿਰਾਵੇ ਦੀ ਚੋਣ ਕਰਨ ਦੇ ਆਦੇਸ਼ ਦਿੱਤੇ ਹਨ।

ਡੀ.ਸੀ. ਵੱਲੋਂ ਲਿਖਤੀ ਹੁਕਮ 'ਚ ਕਿਹਾ, ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਟੀ-ਸ਼ਰਟਾਂ ਅਤੇ ਜੀਨਸ ਪਾ ਕੇ ਦਫ਼ਤਰਾਂ ਵਿੱਚ ਹਾਜ਼ਰ ਹੋ ਰਹੇ ਹਨ, ਇਸ ਆਮ ਜਨਤਾ 'ਤੇ ਚੰਗਾ ਪ੍ਰਭਾਵ ਨਹੀਂ ਪੈਂਦਾ। 

ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੁਆਰਾ ਜਾਰੀ ਇੱਕ ਪੱਤਰ 'ਚ ਲਿਖਿਆ, "ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੁਆਰਾ ਜਾਰੀ ਇੱਕ ਪੱਤਰ 'ਚ ਲਿਖਿਆ, "ਇਹ ਆਮ ਵੇਖਿਆ ਗਿਆ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਕਈ ਅਧਿਕਾਰੀ ਅਤੇ ਕਰਮਚਾਰੀ ਟੀ-ਸ਼ਰਤ ਅਤੇ ਜੀਨ ਵਗੈਰਾ ਪਹਿਨ ਕੇ ਦਫ਼ਤਰ ਆ ਜਾਂਦੇ ਹਨ। ਇਹ ਪ੍ਰਥਾ ਅੱਛੀ ਨਹੀਂ ਹੈ ਅਤੇ ਇਸ ਦਾ ਆਮ ਜਨਤਾ ਤੇ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਫ਼ਤਰ ਵਿੱਚ ਰਸਮੀ (Formal) Dress ਪਹਿਨ ਕੇ ਆਉਣ।"


Related Post