Faridkot News : ਸਟੱਡੀ ਵੀਜ਼ੇ ਤੇ ਗਏ ਨੌਜਵਾਨ ਨੂੰ ਇੰਗਲੈਂਡ ਏਅਰਪੋਰਟ ਤੋਂ ਕੀਤਾ ਡਿਪੋਰਟ , ਜਾਅਲੀ ਡਿਗਰੀ ਬਣਾ ਕੇ ਲਗਵਾਇਆ ਸੀ ਵੀਜ਼ਾ

Faridkot News : ਫ਼ਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਇੱਕ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਇੰਗਲੈਂਡ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ ,ਜੋ ਸਟੱਡੀ ਵੀਜ਼ਾ ਲੈ ਕੇ ਇੰਗਲੈਂਡ ਪੜ੍ਹਾਈ ਕਰਨਾ ਚਾਹੁੰਦਾ ਸੀ। ਜਿਸ ਨੂੰ ਡਿਪੋਰਟ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਵੱਲੋਂ ਫਰੀਦਕੋਟ ਪੁਲਿਸ ਨੂੰ ਸੌਂਪਿਆ ਗਿਆ

By  Shanker Badra January 30th 2026 07:35 PM

Faridkot News : ਫ਼ਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਇੱਕ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਇੰਗਲੈਂਡ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ ,ਜੋ ਸਟੱਡੀ ਵੀਜ਼ਾ ਲੈ ਕੇ ਇੰਗਲੈਂਡ ਪੜ੍ਹਾਈ ਕਰਨਾ ਚਾਹੁੰਦਾ ਸੀ। ਜਿਸ ਨੂੰ ਡਿਪੋਰਟ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਵੱਲੋਂ ਫਰੀਦਕੋਟ ਪੁਲਿਸ ਨੂੰ ਸੌਂਪਿਆ ਗਿਆ। 

ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਜਿਹੜਾ ਕਿ ਫਰੀਦਕੋਟ ਦੇ ਪਿੰਡ ਡੱਲੇਵਾਲਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਸਟੱਡੀ ਵੀਜ਼ੇ ਤਹਿਤ ਇੰਗਲੈਂਡ ਦਾ ਵੀਜ਼ਾ ਲਿਆ ਗਿਆ ਸੀ ਅਤੇ ਪੁੱਛਕਿਛ ਦੌਰਾਨ ਇੰਗਲੈਂਡ ਏਅਰਪੋਰਟ 'ਤੇ ਗਲਤ ਪਾਏ ਜਾਣ 'ਤੇ ਇੰਗਲੈਂਡ ਐੰਬੈਸੀ ਵੱਲੋਂ ਉਸਨੂੰ ਉਥੋਂ ਡਿਪੋਰਟ ਕਰਕੇ ਵਾਪਸ ਇੰਡੀਆ ਭੇਜ ਦਿੱਤਾ ਗਿਆ, ਜਿੱਥੇ ਏਅਰਪੋਰਟ ਅਥਾਰਟੀ ਵੱਲੋਂ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ। 

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਫਰੀਦਕੋਟ ਦੇ ਇੱਕ ਟ੍ਰੈਵਲ ਏਜੰਟ ਇੰਦਰਬੀਰ ਸਿੰਘ ਜੋ ਕਰੋਸ ਲਿੰਕ ਨਾਮ ਇਮੀਗ੍ਰੇਸ਼ਨ ਨਾਮ 'ਤੇ ਆਪਣਾ ਸੈਂਟਰ ਚਲਾਉਂਦਾ ਹੈ ,ਉਸ ਵੱਲੋਂ 19 ਲੱਖ ਰੁਪਏ ਲੈ ਕੇ ਸੁਖਪ੍ਰੀਤ ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ ਸੀ ਅਤੇ ਜਿਸ ਦੌਰਾਨ ਉਸ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਫੇਕ ਡਿਗਰੀ ਬਣਾ ਕੇ ਉਸਦੇ ਡਾਕੂਮੈਂਟ ਤਿਆਰ ਕੀਤੇ ਗਏ ਸਨ। 

ਜਿਸ ਦੇ ਅਧਾਰ 'ਤੇ ਹੀ ਉਸਨੂੰ ਇੰਗਲੈਂਡ ਐੰਬੈਸੀ ਵੱਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਅਤੇ ਵਾਪਸ ਇੰਡੀਆ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਸਟੂਡੈਂਟ ਸੁਖਪ੍ਰੀਤ ਸਿੰਘ ਅਤੇ ਕਰੋਸ ਲਿੰਕ ਇਮੀਗ੍ਰੇਸ਼ਨ ਦੇ ਮਾਲਕ ਇੰਦਰ ਬੀਜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  ਜਿਸ ਦੀ ਅੱਗੇ ਕਾਰਵਾਈ ਜਾਰੀ ਹੈ।

Related Post