Farmers Punjab Bandh Highlights : ਪੰਜਾਬ ਬੰਦ ਸਫ਼ਲ, ਸਰਕਾਰਾਂ ਨੂੰ ਸੁਨੇਹਾ, ਹੁਣ 4 ਜਨਵਰੀ ਦੀ ਤਿਆਰੀ, ਪਹੁੰਚੋ ਖਨੌਰੀ
ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ ਠੱਪ ਰੱਖੀ ਜਾਵੇਗੀ। ਇਹ ਐਲਾਨ ਤਿੰਨ ਦਿਨ ਪਹਿਲਾਂ ਖਨੌਰੀ ਸਰਹੱਦ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ।
Dec 30, 2024 05:13 PM
Dallewal Appeal : ''ਅਸੀਂ ਵੀ ਭਾਰਤ ਦਾ ਹਿੱਸਾ...'' ਡੱਲੇਵਾਲ ਦੀ SC ਕੋਰਟ ਤੇ ਕੇਂਦਰ ਨੂੰ ਅਪੀਲ, ਇਨ੍ਹਾਂ ਡਰਾਈਵਰਾਂ ਦਾ ਵੀ ਕੀਤਾ ਧੰਨਵਾਦ
ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ।
Dec 30, 2024 05:07 PM
''ਮਸਲੇ ਦਾ ਹੱਲ ਸਿਰਫ਼ ਗੱਲਬਾਤ...'' ਸਾਬਕਾ ADGP ਨੇ ਡੱਲੇਵਾਲ ਨੂੰ ਚੁੱਕੇ ਜਾਣ ਦੇ ਸਬੰਧ 'ਚ ਜਾਣੋ ਕੀ ਕਿਹਾ
ਬੀਤੇ ਦਿਨ ਵੀ ਡੱਲੇਵਾਲ ਨਾਲ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ, ਪਰ ਕਿਸਾਨ ਆਗੂ ਨੇ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
Dec 30, 2024 04:41 PM
ਧਰਨੇ ਮਗਰੋਂ ਖੁਦ ਹੀ ਸਫਾਈ ਕਰ ਰਹੇ ਕਿਸਾਨ
Dec 30, 2024 04:24 PM
ਅੱਗਿਓਂ ਕਿਸਾਨਾਂ ਨੇ ਫੁੱਲਾਂ ਵਾਲੀ ਗੱਡੀ ਦਾ ਦੇਖੋ ਕਿਵੇਂ ਕੀਤਾ ਸਵਾਗਤ
{{time}}
{{{title}}}
{{{content}}}Farmers Punjab Bandh Live Updates : ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਨੀਤੀ ਤੋਂ ਨਾਰਾਜ਼ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਯਾਨੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ ਠੱਪ ਰੱਖੀ ਜਾਵੇਗੀ। ਇਹ ਐਲਾਨ ਤਿੰਨ ਦਿਨ ਪਹਿਲਾਂ ਖਨੌਰੀ ਸਰਹੱਦ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਇਨ੍ਹਾਂ ਸੇਵਾਵਾਂ ’ਤੇ ਪਵੇਗਾ ਅਸਰ
- ਰੇਲਵੇ ਆਵਾਜਾਈ
- ਸੜਕੀ ਆਵਾਜਾਈ
- ਦੁਕਾਨਾਂ ਬੰਦ ਕਰਨ ਦੀ ਅਪੀਲ
- ਗੈਸ ਸਟੇਸ਼ਨ
- ਪੈਟਰੋਲ ਪੰਪ
- ਸਬਜ਼ੀ ਮੰਡੀ
- ਦੁੱਧ ਦੀ ਸਪਲਾਈ
ਇਹ ਸੇਵਾਵਾਂ ਰਹਿਣਗੀਆਂ ਜਾਰੀ
- ਮੈਡੀਕਲ ਸੇਵਾਵਾਂ ਲਈ ਛੋਟ
- ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ
- ਵਿਆਹ ਦੀਆਂ ਰਸਮਾਂ ਲਈ ਛੋਟ
- ਇੰਟਰਵਿਊ ਦੇਣ ਵਾਲਿਆਂ ਲਈ ਰਸਤਾ ਖੁੱਲ੍ਹਾ
- ਫਲਾਈਟ ਵਾਲਿਆਂ ਲਈ ਰਸਤਾ ਖੁੱਲ੍ਹਾ
- ਸਿਹਤ ਸੰਬਧੀ ਸੇਵਾਵਾਂ ਲਈ ਖੁੱਲ੍ਹੀਆਂ ਰਹਿਣਗੀਆਂ
ਕਿਸਾਨ ਆਗੂਆਂ ਨੇ ਕਿਹਾ ਕਿ ਫਸਲਾਂ ’ਤੇ ਐਮਐਸਪੀ ਸਣੇ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 35ਵੇਂ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਇਸ ਸਮੇਂ ਬੇਹੱਦ ਨਾਜ਼ੁਕ ਬਣੀ ਹੋਈ ਹੈ। ਹੁਣ ਉਹ ਗੱਲ ਵੀ ਨਹੀਂ ਕਰ ਪਾ ਰਹੇ ਹਨ। ਉਹ ਸਿਰਫ ਇਸ਼ਾਰਿਆਂ ’ਚ ਹੀ ਗੱਲ ਕਰ ਪਾ ਰਹੇ ਹਨ। ਇਨ੍ਹਾਂ ਹੀ ਨਹੀਂ ਪਹਿਲਾਂ ਉਹ ਥੋੜਾ ਪਾਣੀ ਪੀ ਲੈਂਦੇ ਸੀ ਪਰ ਹੁਣ ਉਨ੍ਹਾਂ ਨੇ ਉਹ ਵੀ ਛੱਡ ਦਿੱਤਾ ਹੈ।