FASTag KYC: ਘਰ ਬੈਠੇ ਫਾਸਟੈਗ ਕੇਵਾਈਸੀ ਕਰਵਾਉਣ ਦਾ ਆਸਾਨ ਤਰੀਕਾ, ਜਾਣੋ ਇੱਥੇ...

By  Amritpal Singh February 5th 2024 07:02 AM

FASTag KYC: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕਿਸੇ ਨੂੰ ਆਪਣੀ ਗੱਡੀ ਤੇ ਫਾਸਟੈਗ ਲਗਵਾਉਣਾ ਜਰੂਰੀ ਹੈ। ਜੋ ਫਾਸਟੈਗ ਟੋਲ ਫੀਸ ਦੇ ਭੁਗਤਾਨ ਨੂੰ ਤੇਜ਼ ਕਰਨ ਲਈ ਲਾਂਚ ਕੀਤਾ ਗਿਆ ਸੀ। ਅਜਿਹੇ 'ਚ ਹੁਣ NHAI ਨੇ ਫਾਸਟੈਗ ਦੀ ਕੇਵਾਈਸੀ ਲਈ ਇੱਕ ਸਮਾਂ ਸੀਮਾ ਨਿਰਧਾਰਤ ਕੀਤੀ ਹੈ, ਜਿਸ ਦੇ ਮੁਤਾਬਕ ਸਾਰੇ ਫਾਸਟੈਗ ਉਪਭੋਗਤਾਵਾਂ ਨੂੰ 29 ਫਰਵਰੀ 2024 ਤੱਕ ਕੇਵਾਈਸੀ ਕਰਵਾਉਣਾ ਹੋਵੇਗਾ। ਪਰ ਜੇਕਰ ਤੁਸੀਂ ਵੀ ਫਾਸਟੈਗ ਦੀ ਕੇਵਾਈਸੀ ਨੂੰ ਲੈ ਕੇ ਚਿੰਤਤ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇਸ 'ਚ ਘਰ ਬੈਠੇ ਫਾਸਟੈਗ ਕੇਵਾਈਸੀ ਕਰਵਾਉਣ ਦਾ ਆਸਾਨ ਤਰੀਕਾ ਦਸਾਂਗੇ। ਤਾਂ ਆਉ ਜਾਣਦੇ ਹਾਂ ਉਸ ਤਰੀਕੇ ਬਾਰੇ 
 
ਘਰ ਬੈਠੇ ਫਾਸਟੈਗ ਕੇਵਾਈਸੀ ਕਰਵਾਉਣ ਦਾ ਆਸਾਨ ਤਰੀਕਾ
ਘਰ ਬੈਠੇ ਫਾਸਟੈਗ ਕੇਵਾਈਸੀ ਕਰਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾ ਆਪਣੇ ਫ਼ੋਨ ਜਾਂ ਲੈਪਟਾਪ ਤੋਂ fastag.ihmcl.com 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਅਤੇ ਪਾਸਵਰਡ ਨਾਲ ਲੌਗਇਨ ਕਰਨਾ ਹੋਵੇਗਾ।
ਅਜਿਹੇ 'ਚ ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਤੁਸੀਂ ਉਸ ਨੂੰ ਉਥੇ ਰੀਸੈਟ ਵੀ ਕਰ ਸਕਦੇ ਹੋ।
ਜਾ ਫਿਰ ਤੁਸੀਂ ਉੱਥੇ OTP ਰਾਹੀਂ ਵੀ ਲਾਗਇਨ ਕਰ ਸਕਦੇ ਹੋ।
ਦੱਸ ਦਈਏ ਕਿ ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ ਇੱਕ ਡੈਸ਼ਬੋਰਡ ਖੁੱਲ੍ਹੇਗਾ, ਜਿੱਥੋਂ ਤੁਹਾਨੂੰ "ਮਾਈ ਪ੍ਰੋਫਾਈਲ" ਦੇ ਵਿਕਲਪ ਨੂੰ ਚੁਣਨਾ ਹੋਵੇਗਾ।
ਬਾਅਦ 'ਚ ਤੁਹਾਨੂੰ 'ਕੇਵਾਈਸੀ' ਦੇ ਵਿਕਲਪ ਨੂੰ ਚੁਣਨਾ ਹੋਵੇਗਾ।
'ਕੇਵਾਈਸੀ' ਦੇ ਵਿਕਲਪ ਨੂੰ ਚੁਣਨ ਤੋਂ ਬਾਅਦ ਤੁਸੀਂ ਗਾਹਕ ਦੀ ਕਿਸਮ ਚੁਣੋ ਅਤੇ ਫਿਰ ਲੋੜੀਂਦੇ ਆਈਡੀ ਪਰੂਫ਼ ਅਤੇ ਐਡਰੈੱਸ ਪਰੂਫ਼ ਪ੍ਰਦਾਨ ਕਰਕੇ ਕੇਵਾਈਸੀ ਨੂੰ ਪੂਰਾ ਕਰੋ।
ਫਿਰ ਤੁਹਾਨੂੰ ਇਕ ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ ਅਤੇ ਫਿਰ ਬੈਂਕ ਦੀ ਚੋਣ ਕਰਨੀ ਹੋਵੇਗੀ।
ਜਿਸ ਲਈ ਤੁਹਾਨੂੰ www.netc.org.in/request-for-netc-fastag 'ਤੇ ਜਾਣਾ ਹੋਵੇਗਾ।
ਉੱਥੇ ਜਾਣ ਤੋਂ ਬਾਅਦ NETC FASTag ਤੋਂ ਆਪਣਾ ਬੈਂਕ ਚੁਣਨਾ ਹੋਵੇਂ। ਫਿਰ ਤੁਸੀਂ ਫਾਸਟੈਗ ਜਾਰੀ ਕਰਨ ਵਾਲੇ ਬੈਂਕ ਦੀ ਸਾਈਟ 'ਤੇ ਪਹੁੰਚੋਗੇ।
ਇੱਥੇ ਤੁਹਾਨੂੰ ਦੁਬਾਰਾ ਲਾਗਇਨ ਕਰਨਾ ਹੋਵੇਗਾ।
ਇਸ ਤੋਂ ਬਾਅਦ ਕੇਵਾਈਸੀ ਨੂੰ ਅਪਡੇਟ ਕਰਨਾ ਹੋਵੇਗਾ।
ਤੁਹਾਡੇ ਅਪਡੇਟ ਕਰਨ ਤੋਂ ਬਾਅਦ ਅਗਲੇ 7 ਦਿਨਾਂ 'ਚ ਤੁਹਾਡਾ ਕੇਵਾਈਸੀ ਪੂਰਾ ਹੋ ਜਾਵੇਗਾ।
ਅੰਤ 'ਚ ਤੁਸੀਂ fastag.ihmcl.com 'ਤੇ ਜਾ ਕੇ ਵੀ ਕੇਵਾਈਸੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

Related Post