Sun, Feb 8, 2026
Whatsapp

Kapurthala News : ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ

Kapurthala News : ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਟੱਕਰ ਦਾ ਮੰਜਰ ਕੈਦ ਹੋਇਆ ਦਿਖਾਈ ਦੇ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- February 08th 2026 06:02 PM -- Updated: February 08th 2026 06:05 PM
Kapurthala News : ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ

Kapurthala News : ਸੜਕ ਹਾਦਸੇ ’ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ

Kapurthala News : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ-ਬੇਗੋਵਾਲ ਰੋਡ ’ਤੇ ਅੱਡਾ ਨੰਗਲ ਲੁਬਾਣਾ ਨੇੜੇ ਅੱਜ ਦੁਪਹਿਰ ਕਰੀਬ 1 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ (Market Committee Bholath) ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ (Chairman Tejinder Singh Rampi) ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਟੱਕਰ ਦਾ ਮੰਜਰ ਕੈਦ ਹੋਇਆ ਦਿਖਾਈ ਦੇ ਰਿਹਾ ਹੈ।

ਜਾਣਕਾਰੀ ਅਨੁਸਾਰ, ਤੇਜਿੰਦਰ ਸਿੰਘ ਰੈਂਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਨਾਲ ਸਕੂਟਰੀ ’ਤੇ ਨਡਾਲਾ ਤੋਂ ਖਰੀਦੋ-ਫਰੋਖਤ ਕਰਕੇ ਆਪਣੇ ਪਿੰਡ ਨੰਗਲ ਲੁਬਾਣਾ ਵਾਪਸ ਆ ਰਹੇ ਸਨ। ਅੱਡਾ ਨੰਗਲ ਲੁਬਾਣਾ ਨੇੜੇ ਉਹ ਜਦੋਂ ਇੱਕ ਪਾਸੇ ਦੀ ਸੜਕ ਤੋਂ ਦੂਜੇ ਪਾਸੇ ਮੁੜ ਰਹੇ ਸਨ ਤਾਂ ਬੇਗੋਵਾਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ।


ਟੱਕਰ ਇੰਨੀ ਭਿਆਨਕ ਸੀ ਕਿ ਤੇਜਿੰਦਰ ਸਿੰਘ ਰੈਂਪੀ ਸਮੇਤ ਹੋਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ਡਾਕਟਰਾਂ ਨੇ ਤੇਜਿੰਦਰ ਸਿੰਘ ਰੈਂਪੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਹੋਰ ਜ਼ਖਮੀਆਂ ਦਾ ਇਲਾਜ ਜਾਰੀ ਹੈ।

ਇਸ ਦੌਰਾਨ ਘਟਨਾ ਸਥਲ ਨੇੜੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪ੍ਰਾਰੰਭਿਕ ਤੌਰ ’ਤੇ ਫੁਟੇਜ ਵਿੱਚ ਵਾਹਨਾਂ ਦੀ ਟੱਕਰ ਸਪਸ਼ਟ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਬੇਗੋਵਾਲ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਖਬਰ ਅਪਡੇਟ ਜਾਰੀ...

- PTC NEWS

Top News view more...

Latest News view more...

PTC NETWORK
PTC NETWORK