Sun, Feb 8, 2026
Whatsapp

Jalandhar : ਜਲੰਧਰ ਅਦਾਲਤ ਦਾ ਵੱਡਾ ਫੈਸਲਾ, ਦੋ ਮਾਸੂਮਾਂ ਦੇ ਕਾਤਲ ਪਿਓ ਨੂੰ ਉਮਰਕੈਦ, 1 ਲੱਖ ਰੁਪਏ ਤੋਂ ਵੱਧ ਦਾ ਲਾਇਆ ਜੁਰਮਾਨਾ

Jalandhar Child Murder Case : ਵਿਸ਼ੇਸ਼ ਅਦਾਲਤ ਨੇ ਦੋਸ਼ੀ 'ਤੇ ਵੱਖ-ਵੱਖ ਧਾਰਾਵਾਂ ਤਹਿਤ 110,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਇੱਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ।

Reported by:  PTC News Desk  Edited by:  KRISHAN KUMAR SHARMA -- February 08th 2026 05:18 PM -- Updated: February 08th 2026 05:23 PM
Jalandhar : ਜਲੰਧਰ ਅਦਾਲਤ ਦਾ ਵੱਡਾ ਫੈਸਲਾ, ਦੋ ਮਾਸੂਮਾਂ ਦੇ ਕਾਤਲ ਪਿਓ ਨੂੰ ਉਮਰਕੈਦ, 1 ਲੱਖ ਰੁਪਏ ਤੋਂ ਵੱਧ ਦਾ ਲਾਇਆ ਜੁਰਮਾਨਾ

Jalandhar : ਜਲੰਧਰ ਅਦਾਲਤ ਦਾ ਵੱਡਾ ਫੈਸਲਾ, ਦੋ ਮਾਸੂਮਾਂ ਦੇ ਕਾਤਲ ਪਿਓ ਨੂੰ ਉਮਰਕੈਦ, 1 ਲੱਖ ਰੁਪਏ ਤੋਂ ਵੱਧ ਦਾ ਲਾਇਆ ਜੁਰਮਾਨਾ

Crime against Child : ਜਲੰਧਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਵਿਸ਼ੇਸ਼ ਅਦਾਲਤ (Jalandhar Court) ਨੇ ਆਪਣੇ ਦੋ ਮਾਸੂਮ ਬੱਚਿਆਂ ਦੇ ਕਤਲ ਦੇ ਦੋਸ਼ੀ ਪਿਤਾ ਰਣਜੀਤ ਮੰਡਲ ਨੂੰ ਉਮਰ ਕੈਦ (Child Murder Case) ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ ਵੱਖ-ਵੱਖ ਧਾਰਾਵਾਂ ਤਹਿਤ 110,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਇੱਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ। ਜਦਕਿ ਮਾਮਲੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਦੋਸ਼ੀ ਦੇ ਭਰਾ ਸੰਜੀਤ, ਮਾਂ ਬੀਨਾ ਦੇਵੀ ਅਤੇ ਭੈਣ ਪੂਜਾ ਨੂੰ ਬਰੀ ਕਰ ਦਿੱਤਾ।

2020 ਦਾ ਹੈ ਮਾਮਲਾ


ਇਹ ਮਾਮਲਾ 11 ਦਸੰਬਰ, 2020 ਨੂੰ ਪਾਤਰਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਮ੍ਰਿਤਕ ਬੱਚਿਆਂ ਦੀ ਮਾਂ ਰੰਗੀਲੀ ਦੇਵੀ ਨੇ ਦਰਜ ਕਰਵਾਈ ਸੀ। ਰੰਗੀਲੀ ਦੇਵੀ, ਮੂਲ ਰੂਪ ਵਿੱਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਜੋ ਵਰਤਮਾਨ ਵਿੱਚ ਜਲੰਧਰ ਦੇ ਪਾਤਰਾ ਇਲਾਕੇ ਵਿੱਚ ਰਹਿੰਦੀ ਹੈ।

ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਘਰੇਲੂ ਝਗੜੇ ਤੋਂ ਬਾਅਦ ਦੋਸ਼ੀ ਰਣਜੀਤ ਮੰਡਲ, ਆਪਣੇ ਦੋ ਬੱਚਿਆਂ ਧੀ ਅਨਮੋਲ ਅਤੇ ਪੁੱਤਰ ਅਸਮਾਨ ਉਰਫ਼ ਰਾਕੇਸ਼ ਨੂੰ ਆਪਣੇ ਨਾਲ ਲੈ ਗਿਆ। ਉਪਰੰਤ, ਬੱਚੇ ਕਦੇ ਵਾਪਸ ਨਹੀਂ ਆਏ ਅਤੇ ਦੋਸ਼ੀ ਵੀ ਫਰਾਰ ਹੋ ਗਿਆ ਸੀ। ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਭਾਲ ਸ਼ੁਰੂ ਕੀਤੀ, ਜਿਸ ਦੇ ਕੁਝ ਸਮੇਂ ਬਾਅਦ ਪਿੰਡ ਦੇ ਇੱਕ ਛੱਪੜ ਵਿੱਚੋਂ ਦੋਵੇਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ।

ਪੁਲਿਸ ਅਨੁਸਾਰ, ਮੁੱਢਲੀ ਜਾਂਚ ਵਿੱਚ ਕਤਲ ਦਾ ਮੁੱਖ ਕਾਰਨ ਪਰਿਵਾਰਕ ਕਲੇਸ਼ ਸਾਹਮਣੇ ਆਇਆ। ਉਪਰੰਤ, ਪੁਲਿਸ ਨੇ ਜਾਂਚ ਕਰਕੇ ਮੁਲਜ਼ਮ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ, ਜਿਥੇ ਅਦਾਲਤ ਨੇ ਮੁਕੱਦਮੇ ਦੌਰਾਨ ਰਣਜੀਤ ਮੰਡਲ ਨੂੰ ਦੋਸ਼ੀ ਪਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।

- PTC NEWS

Top News view more...

Latest News view more...

PTC NETWORK
PTC NETWORK