Sun, Feb 8, 2026
Whatsapp

Gurbani on Crockery : ਭਾਰਤੀ ਫੌਜ 'ਚ ਕਰੋਕਰੀ 'ਤੇ ਗੁਰਬਾਣੀ ਦੀਆਂ ਤੁਕਾਂ ਨੂੰ ਲੈ ਕੇ ਵਿਵਾਦ, ਲਾਂਸ ਨਾਇਕ ਜਗਵਿੰਦਰ ਸਿੰਘ ਨੇ SGPC ਨੂੰ ਦਿੱਤਾ ਮੰਗ ਪੱਤਰ

Gurbani on Crockery Controversy : ਪਲੇਟਾਂ ਵਿੱਚ ਵਿੱਚ ਮਾਸਾਹਾਰੀ ਖਾਣਾ ਅਤੇ ਗਲਾਸਾਂ ਵਿੱਚ ਸ਼ਰਾਬ ਦੇ ਹੋ ਰਹੇ ਸੇਵਨ ਨੂੰ ਬੇਅਦਬੀ ਸਮਝਦੇ ਹੋਏ ਉਸ ਨੇ ਇਸ ਖਿਲਾਫ ਆਵਾਜ਼ ਚੁੱਕੀ, ਪਰ ਉਸ ਨੂੰ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਜਿਥੇ ਜੇਲ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

Reported by:  PTC News Desk  Edited by:  KRISHAN KUMAR SHARMA -- February 08th 2026 08:51 PM -- Updated: February 08th 2026 08:55 PM
Gurbani on Crockery : ਭਾਰਤੀ ਫੌਜ 'ਚ ਕਰੋਕਰੀ 'ਤੇ ਗੁਰਬਾਣੀ ਦੀਆਂ ਤੁਕਾਂ ਨੂੰ ਲੈ ਕੇ ਵਿਵਾਦ, ਲਾਂਸ ਨਾਇਕ ਜਗਵਿੰਦਰ ਸਿੰਘ ਨੇ SGPC ਨੂੰ ਦਿੱਤਾ ਮੰਗ ਪੱਤਰ

Gurbani on Crockery : ਭਾਰਤੀ ਫੌਜ 'ਚ ਕਰੋਕਰੀ 'ਤੇ ਗੁਰਬਾਣੀ ਦੀਆਂ ਤੁਕਾਂ ਨੂੰ ਲੈ ਕੇ ਵਿਵਾਦ, ਲਾਂਸ ਨਾਇਕ ਜਗਵਿੰਦਰ ਸਿੰਘ ਨੇ SGPC ਨੂੰ ਦਿੱਤਾ ਮੰਗ ਪੱਤਰ

Gurbani on Crockery Controversy : ਸਿੱਖ ਰੈਜੀਮੈਂਟ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਨਾਲ ਸੰਬੰਧਿਤ ਪਿੰਡ ਕੋਟਲਾ ਬਡਲਾ ਦੇ ਫੌਜੀ ਸਿਪਾਹੀ ਲਾਂਸ ਨਾਇਕ ਜਗਵਿੰਦਰ ਸਿੰਘ ਵੱਲੋਂ ਸਿੱਖ ਰੈਜੀਮੈਂਟ (Sikh Regiment) ਵਿੱਚ ਖਾਣੇ ਲਈ ਵਰਤੀ ਜਾਂਦੀ ਕਰੋਕਰੀ ਤੇ ਗੁਰਬਾਣੀ ਦੀਆਂ ਤੁਕਾਂ ਉਕੇਰੀਆਂ ਹੋਣ ਵਿਰੁੱਧ ਆਵਾਜ਼ ਚੁੱਕੀ। ਭਾਵੇਂ, ਪਲੇਟਾਂ ਵਿੱਚ ਵਿੱਚ ਮਾਸਾਹਾਰੀ ਖਾਣਾ ਅਤੇ ਗਲਾਸਾਂ ਵਿੱਚ ਸ਼ਰਾਬ ਦੇ ਹੋ ਰਹੇ ਸੇਵਨ ਨੂੰ ਬੇਅਦਬੀ ਸਮਝਦੇ ਹੋਏ ਉਸ ਨੇ ਇਸ ਖਿਲਾਫ ਆਵਾਜ਼ ਚੁੱਕੀ, ਪਰ ਉਸ ਨੂੰ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਜਿਥੇ ਜੇਲ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।


ਜਗਵਿੰਦਰ ਸਿੰਘ ਨੇ ਐਸਜੀਪੀਸੀ ਦੇ ਧਿਆਨ 'ਚ ਲਿਆਂਦਾ ਮਾਮਲਾ

ਫੌਜ ਵਿੱਚੋਂ ਬਰਖਾਸਤ ਸਿਪਾਹੀ ਲਾਂਸ ਨਾਇਕ ਜਗਵਿੰਦਰ ਸਿੰਘ ਨੇ ਹੁਣ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਹੈ, ਜਿਸ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਪੀਐਮ ਤੇ ਰੱਖਿਆ ਮੰਤਰੀ ਨੂੰ ਕੀਤੀ ਮੰਗ

ਇਸ ਮਾਮਲੇ ਸਬੰਧੀ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਹੋਏ ਸੈਨਿਕ ਸੰਮੇਲਨ ਦੌਰਾਨ ਕਮਾਂਡੈਂਟ ਵੱਲੋਂ ਫੌਜ ਦੇ ਸੁਧਾਰ ਲਈ ਪੁੱਛੇ ਗਏ ਸਵਾਲਾਂ ਦੀ ਕੜੀ ਤਹਿਤ ਫੌਜੀ ਸਿਪਾਹੀ ਜਗਵਿੰਦਰ ਸਿੰਘ ਵੱਲੋਂ ਇਹ ਕਰੋਕਰੀ 'ਤੇ ਉਲੀਕੀਆਂ ਹੋਈਆਂ ਗੁਰਬਾਣੀ ਦੀਆਂ ਤੁਕਾਂ ਵਾਲਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰੰਤੂ ਫੌਜ ਵੱਲੋਂ ਇਸ ਮਾਮਲੇ 'ਤੇ ਕੋਈ ਕਾਰਵਾਈ ਨਾ ਕਰਨ ਕਰਕੇ ਫੌਜੀ ਸਿਪਾਹੀ ਜਗਵਿੰਦਰ ਸਿੰਘ ਵੱਲੋਂ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਚੁੱਕਿਆ ਗਿਆ, ਪਰੰਤੂ ਸਿੱਖ ਰੈਜੀਮੈਂਟ ਵੱਲੋਂ ਇਸ ਦੀ ਜਾਂਚ ਕਰਨ ਦੀ ਬਜਾਏ, ਫੌਜੀ ਖ਼ਿਲਾਫ਼ ਕਾਰਵਾਈ ਕਰਦਿਆਂ ਫੌਜ ਦੇ ਕਾਨੂੰਨ ਨੂੰ ਭੰਗ ਕਰਨ ਦੇ ਅਧੀਨ ਜੇਲ੍ਹ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ। 

ਉਧਰ, ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਫੌਜ ਵਿੱਚ ਲਗਭਗ ਅੱਠ ਸਾਲਾਂ ਆਪਣੀਆਂ ਸੇਵਾਂਵਾਂ ਨਿਭਾਉਣ ਵਾਲੇ ਬਰਖਾਸਤ ਕੀਤੇ ਗਏ ਇਸ ਫੌਜੀ ਨੂੰ ਜਿੱਥੇ ਫੌਜ 'ਚ ਤੁਰੰਤ ਮੁੜ ਨਿਯੁਕਤ ਕਰਵਾਇਆ ਜਾਵੇ, ਉੱਥੇ ਹੀ ਫੌਜ ਵਿੱਚ ਵਰਤੀ ਜਾਂਦੀ ਗੁਰਬਾਣੀ ਦੀਆਂ ਉਕੇਰੀਆਂ ਗਈਆਂ ਤੁਕਾਂ ਵਾਲੀ ਕਰੋਕਰੀ ਨੂੰ ਬਦਲਿਆ ਜਾਵੇ।

- PTC NEWS

Top News view more...

Latest News view more...

PTC NETWORK
PTC NETWORK