ਪੰਜਾਬੀਆਂ ’ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ! ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਬਣਵਾਏ ਪਾਸਪੋਰਟ , ਜਾਣੋ ਹੋਰ ਸੂਬਿਆਂ ਦਾ ਹਾਲ
ਪੰਜਾਬ ਵਿੱਚ ਵਿਦੇਸ਼ ਯਾਤਰਾ ਦਾ ਕ੍ਰੇਜ਼ ਅਜੇ ਵੀ ਰੁਕਿਆ ਨਹੀਂ ਹੈ। ਦੱਸ ਦਈਏ ਕਿ ਪੰਜਾਬੀਆਂ ’ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ਅਜੇ ਵੀ ਬਰਕਰਾਰ ਹੈ। ਉੱਤਰ ਭਾਰਤ ’ਚ ਪਾਸਪੋਰਟ ਬਣਵਾਉਣ ’ਚ ਪੰਜਾਬੀ ਸਭ ਤੋਂ ਮੋਹਰੀ ਹਨ। ਇੱਕ ਦਹਾਕੇ ’ਚ ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਪੰਜਾਬ ’ਚ ਹਰ ਤੀਜੇ ਵਿਅਕਤੀ ਕੋਲ ਪਾਸਪੋਰਟ ਹੈ।
ਉੱਥੇ ਹੀ ਜੇਕਰ ਪੰਜਾਬ ਦੀ ਰਾਜਧਾਨੀ ਦੀ ਗਈ ਕਰੀਏ ਤਾਂ ਚੰਡੀਗੜ੍ਹ ’ਚ 10 ਸਾਲਾਂ ਅੰਦਰ 3 ਲੱਖ 43 ਹਜ਼ਾਰ ਲੋਕਾਂ ਦੇ ਪਾਸਪੋਰਟ ਬਣੇ ਹਨ। ਹਰਿਆਣਾ ’ਚ 45 ਲੱਖ 2 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਜਦਕਿ ਹਿਮਾਚਲ ਪ੍ਰਦੇਸ਼ ’ਚ 10 ਸਾਲਾਂ ’ਚ 6 ਲੱਖ 28 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਇਸ ਤੋਂ ਇਲਾਵਾ ਦਿੱਲੀ 'ਚ 10 ਸਾਲਾਂ 'ਚ 50 ਲੱਖ 20 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਗਏ ਹਨ।
- PTC NEWS