Samana ਦੀਆਂ ਮੜ੍ਹੀਆਂ ’ਚ ਵਾਪਰੀ ਮਾੜੀ ਘਟਨਾ; ਨਾਨੀ ਦੀ ਚਿਖਾ ਨੂੰ ਲਾਂਬੂ ਲਗਾਉਣ ਨੂੰ ਲੈ ਕੇ ਹੋਇਆ ਝਗੜਾ, 1 ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਗਾਜੇਵਾਸ ਵਿੱਚ ਬਜ਼ੁਰਗ ਮਾਤਾ ਸੁਰਜੀਤ ਕੌਰ ਦੇ ਅੰਤਿਮ ਸਸਕਾਰ ਸਮੇਂ, ਚਿਤਾ ਨੂੰ ਲਾਂਬੂ ਲਗਾਉਣ ਦੌਰਾਨ ਨਾਨਕੇ ਪਰਿਵਾਰ ਦੇ ਇੱਕ ਨੌਜਵਾਨ ਵੱਲੋਂ ਗੁਰਵਿੰਦਰ ਸਿੰਘ ਦੇ ਸਿਰ ‘ਤੇ ਵਾਰ ਕੀਤਾ ਗਿਆ।

By  Aarti February 28th 2026 04:41 PM

Samana News : ਪੰਜਾਬ ਦੇ ਸਮਾਣਾ ਨੇੜਲੇ ਪਿੰਡ ਗਾਜੇਵਾਸ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਨਾਨੀ ਦੇ ਅੰਤਿਮ ਸਸਕਾਰ ਦੌਰਾਨ ਚਿਤਾ ਨੂੰ ਲਾਂਬੂ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਵਿੱਚ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਘਟਨਾ ਨੇ ਸਮਾਜ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਮੜੀਆਂ ਵਿੱਚ ਵੀ ਲੜਾਈਆਂ ਕਿਹੜਾ ਸੁਨੇਹਾ ਦੇ ਰਹੀਆਂ ਹਨ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਗਾਜੇਵਾਸ ਵਿੱਚ ਬਜ਼ੁਰਗ ਮਾਤਾ ਸੁਰਜੀਤ ਕੌਰ ਦੇ ਅੰਤਿਮ ਸਸਕਾਰ ਸਮੇਂ, ਚਿਤਾ ਨੂੰ ਲਾਂਬੂ ਲਗਾਉਣ ਦੌਰਾਨ ਨਾਨਕੇ ਪਰਿਵਾਰ ਦੇ ਇੱਕ ਨੌਜਵਾਨ ਵੱਲੋਂ ਗੁਰਵਿੰਦਰ ਸਿੰਘ ਦੇ ਸਿਰ ‘ਤੇ ਵਾਰ ਕੀਤਾ ਗਿਆ। ਜਖਮੀ ਨੌਜਵਾਨ ਨੂੰ ਤੁਰੰਤ ਸਰਕਾਰੀ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਮੁਤਾਬਕ ਕੋਈ ਜ਼ਮੀਨੀ ਜਾਂ ਲੈਣ-ਦੇਣ ਦਾ ਵਿਵਾਦ ਨਹੀਂ ਸੀ, ਫਿਰ ਵੀ ਮੜੀਆਂ ਵਿੱਚ ਹੋਈ ਇਹ ਲੜਾਈ ਸਮਾਜ ਲਈ ਕਲੰਕ ਬਣ ਗਈ।

ਗਾਜੇਵਾਸ ਪੁਲਿਸ ਚੌਂਕੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲਣ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਖਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅੰਤਿਮ ਸਸਕਾਰ ਦੌਰਾਨ ਲਾਂਬੂ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਹੈ ਜਿਸਦੀ ਜਾਂਚ ਜਾਰੀ ਹੈ। ਮੜੀਆਂ ਵਿੱਚ ਲੜਾਈ ਸਮਾਜ ਲਈ ਚੰਗੀ ਗੱਲ ਨਹੀਂ। ਇਸ ਘਟਨਾ ਨੇ ਇੱਕ ਵਾਰੀ ਫਿਰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਤੇ ਸੰਸਕਾਰਾਂ ਨੂੰ ਕਿੰਨਾ ਸੰਭਾਲ ਰਹੇ ਹਾਂ। ਦੁੱਖ ਦੇ ਸਮੇਂ ਵੀ ਜੇ ਅਸੀਂ ਇਕੱਠੇ ਨਾ ਰਹੇ, ਤਾਂ ਸਮਾਜ ਨੂੰ ਕੀ ਸੁਨੇਹਾ ਮਿਲੇਗਾ?  

Related Post