PTC News
Search

ਐਲਵੀਸ਼ ਯਾਦਵ ਦੇ ਖ਼ਿਲਾਫ਼ ਗੁਰੂਗ੍ਰਾਮ ਚ FIR, YouTuber ਨਾਲ ਕੀਤੀ ਕੁੱਟਮਾਰ

By  Jasmeet Singh March 9th 2024 10:55 AM

FIR against Elvish Yadav: ਗੁਰੂਗ੍ਰਾਮ ਦੇ ਸੈਕਟਰ 53 'ਚ ਕੁੱਟਮਾਰ ਮਾਮਲੇ 'ਚ ਐਲਵਿਸ਼ ਯਾਦਵ ਦੇ ਖਿਲਾਫ ਐੱਫ.ਆਈ.ਆਰ. ਕੀਤੀ ਗਈ ਹੈ। ਐਲਵਿਸ਼ ਵੱਲੋਂ ਇੱਕ ਹੋਰ YouTuber ਮੈਕਸਟਰਨ 'ਤੇ ਹਮਲਾ ਕਰਨ ਮਗਰੋਂ ਇਹ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਉਸ ਵਿਰੁੱਧ ਆਈ.ਪੀ.ਸੀ. ਦੀ ਧਾਰਾ 147, 149, 323 ਅਤੇ 506 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਮੈਕਸਟਰਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੱਸ ਰਿਹਾ ਹੈ ਕਿ ਐਲਵਿਸ਼ ਨੇ ਉਸ ਨੂੰ ਕੁੱਟਿਆ ਹੈ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਵੀਡੀਓ ਵਿੱਚ ਕੀ ਹੈ....?

ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਐਲਵਿਸ਼ ਕਈ ਲੋਕਾਂ ਦੇ ਨਾਲ ਆਉਂਦਾ ਹੈ ਅਤੇ ਫਿਰ ਸਾਹਮਣੇ ਵਾਲੇ ਵਿਅਕਤੀ ਯਾਨੀ ਮੈਕਸਟਰਨ ਨੂੰ ਕੁੱਟਣ ਲੱਗਦਾ ਹੈ। ਐਲਵਿਸ਼ ਦਰਵਾਜ਼ਾ ਖੋਲ੍ਹ ਕੇ ਆਉਂਦਾ ਹੈ ਅਤੇ ਮੈਕਸਟਰਨ ਕਹਿੰਦਾ ਹੈ ਕਿ ਆਓ ਬੈਠੋ। ਐਲਵਿਸ਼ ਕਹਿੰਦਾ ਹੈ, "ਮੈਂ ਹੱਥ ਮਿਲਾਉਣ ਨਹੀਂ ਆਇਆ, ਸਿੱਧਾ ਮਾਰਨ ਆਇਆ ਹਾਂ" ਅਤੇ ਫਿਰ ਐਲਵਿਸ਼ ਬਹੁਤ ਥੱਪੜ ਮਾਰਨ ਲੱਗ ਪੈਂਦਾ ਹੈ। ਇਸ ਤੋਂ ਬਾਅਦ ਝਗੜਾ ਬਹੁਤ ਵਧ ਜਾਂਦਾ ਹੈ। ਇੱਥੋਂ ਤੱਕ ਕਿ ਐਲਵਿਸ਼ ਦੀ ਟੀ-ਸ਼ਰਟ ਵੀ ਫਟ ਜਾਂਦੀ ਹੈ।

ਮੁਨੱਵਰ ਨੂੰ ਲੈ ਕੇ ਹੋਇਆ ਟ੍ਰੋਲ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੈਕਸਟਰਨ ਨੇ ਐਲਵਿਸ਼ ਅਤੇ ਮੁਨੱਵਰ ਫਾਰੂਕੀ ਦਾ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੂੰ ਪਾਖੰਡੀ ਕਿਹਾ ਸੀ। ਇਸ 'ਤੇ ਐਲਵਿਸ਼ ਨੇ ਉਨ੍ਹਾਂ ਨੂੰ ਟਵੀਟ ਵੀ ਕੀਤਾ ਸੀ ਕਿ ਭਾਈ ਤੁਸੀਂ ਦਿੱਲੀ ਰਹਿੰਦੇ ਹੋ, ਸੋਚਿਆ ਯਾਦ ਕਰਵਾ ਦੇਵਾਂ। ਇਸ ਤੋਂ ਬਾਅਦ ਦੋਹਾਂ ਨੇ ਮਿਲਣ ਦਾ ਫੈਸਲਾ ਕੀਤਾ ਅਤੇ ਫਿਰ ਬੀਤੀ ਰਾਤ ਦੋਹਾਂ ਵਿਚਕਾਰ ਗੱਲ ਹੋਰ ਵਿਗੜ ਗਈ।

ਦਰਅਸਲ ਮੈਕਸਟਰਨ ਨਾਮ ਦੇ ਇੱਕ ਕੰਟੈਂਟ ਕ੍ਰਿਏਟਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵਿੱਚ ਉਹ ਕਹਿ ਰਹੇ ਹਨ, 'ਭਾਈ ਸਾਬ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਇਕੱਲਾ ਸੀ। ਐਲਵੀਸ਼ ਭਰਾ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਆਏ ਸਨ। ਇਸ ਲਈ ਮੈਂ ਸਵੇਰੇ ਇਸਦੀ ਪੂਰੀ ਵੀਡੀਓ ਪੋਸਟ ਕਰਾਂਗਾ। ਆਓ ਦੇਖੀਏ ਕੀ ਹੋਇਆ। ਸਾਡੇ ਕੋਲ ਰਿਕਾਰਡਿੰਗ ਵੀ ਹੈ। ਮੈਂ ਠੀਕ ਹਾਂ।"

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੈਕਸਟਰਨ ਨੇ ਲਿਖਿਆ, 8-10 ਐਲਵਿਸ਼ ਮੈਨ ਬਨਾਮ ਮੈਕਸਟਰਨ। ਸਵੇਰੇ ਵੀਡੀਓ ਪੋਸਟ ਕਰਾਂਗਾ। 

ਖੈਰ ਜੇਕਰ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਜਿਹਾ ਲੱਗਦਾ ਹੈ ਕਿ ਇਹ ਲੜਾਈ ਕਿਸੇ ਗੁਪਤ ਕੈਮਰੇ ਦੁਆਰਾ ਕੈਦ ਕੀਤੀ ਗਈ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post