Bathinda ਨਗਰ ਨਿਗਮ ਦੇ ਰਿਕਾਰਡ ਰੂਮ ਚ ਲੱਗੀ ਭਿਆਨਕ ਅੱਗ ,1947 ਤੋਂ ਪਹਿਲਾਂ ਦਾ ਦੱਸਿਆ ਜਾ ਰਿਹੈ ਰਿਕਾਰਡ

Bathinda News : ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਪਹੁੰਚੇ ਹਨ। ਜਿੱਥੇ ਨਾਲ ਲੱਗਦੇ ਥਾਣਾ ਕਤਵਾਲੀ ਦੇ ਐਸਐਚਓ ਵੀ ਮੌਕੇ 'ਤੇ ਪੁੱਜੇ ਹਨ

By  Shanker Badra January 30th 2026 09:24 PM

Bathinda News : ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਪਹੁੰਚੇ ਹਨ। ਜਿੱਥੇ ਨਾਲ ਲੱਗਦੇ ਥਾਣਾ ਕਤਵਾਲੀ ਦੇ ਐਸਐਚਓ ਵੀ ਮੌਕੇ 'ਤੇ ਪੁੱਜੇ ਹਨ। 

ਲਗਭਗ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਵੱਲੋਂ ਲਗਾਤਾਰ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਬਠਿੰਡਾ ਨਗਰ ਕੌਂਸਲ ਸੀ ,ਉਸ ਸਮੇਂ ਤੋਂ ਪੁਰਾਣਾ ਰਿਕਾਰਡ ਇਸ ਰਿਕਾਰਡ ਰੂਮ ਦੇ ਵਿੱਚ ਰੱਖਿਆ ਗਿਆ ਹੈ। ਇਹ ਵੀ ਦੱਸਣਾ ਹੋਵੇਗਾ ਕਿ ਬਹੁਤ ਸਾਰੇ ਕੇਸ ਨਿਗਮ ਦੇ ਕੋਰਟ ਵਿੱਚ ਚੱਲ ਰਹੇ ਹਨ, ਜਿਸ ਵਿੱਚ ਇਹ ਰਿਕਾਰਡ ਸਹਾਈ ਹੋਣਾ ਸੀ।

 ਮੌਕੇ 'ਤੇ ਪੁੱਜੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਸਾਡੇ ਕੋਲੇ ਇਹ ਬਹੁਤ ਪੁਰਾਣਾ ਰਿਕਾਰਡ ਰੂਮ ਹੈ ,ਜਿੱਥੇ ਪੁਰਾਣਾ ਰਿਕਾਰਡ ਪਿਆ ਹੋਇਆ ਹੈ। ਇਹ ਦੱਸਣਾ ਮੁਸ਼ਕਲ ਹੋਵੇਗਾ ਕਿ ਇਸ ਵਿੱਚ ਕੀ -ਕੀ ਕੁਝ ਸੀ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਜ਼ਰੂਰ ਪਤਾ ਲਗਾਇਆ ਜਾਵੇਗਾ ਕਿ ਅੱਗ ਕਿਉਂ ਲੱਗੀ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ।

 ਐਸਐਚਓ ਥਾਣਾ ਕਤਵਾਲੀ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਮੌਕੇ 'ਤੇ ਪੁੱਜ ਗਏ ਹਾਂ ਅਤੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੱਸਿਆ ਗਿਆ ਹੈ ਕਿ ਇਸ ਵਿੱਚ ਪੁਰਾਣਾ ਨਿਗਮ ਦਾ ਰਿਕਾਰਡ ,ਜੋ ਕਮੇਟੀ ਟਾਈਮ ਤੋਂ ਪਿਆ ਹੋਇਆ ਸੀ। 

Related Post