Amritsar News : ਢੋਲੀ ਮੱਲਾ ਬਾਜ਼ਾਰ ਸਥਿਤ ਇੱਕ ਹੋਟਲ ‘ਚ ਚੱਲੀ ਗੋਲੀ , ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Amritsar News : ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਨੇੜੇ ਢੋਲੀ ਮੱਲਾ ਬਾਜ਼ਾਰ ਵਿੱਚ ਇਕ ਵੱਡੀ ਘਟਨਾ ਵਾਪਰੀ ਹੈ। ਕੁਝ ਦਿਨ ਪਹਿਲਾਂ ਲਵਪ੍ਰੀਤ ਨਾਮਕ ਨੌਜਵਾਨ ਨੇ ਇਕ ਹੋਟਲ ਕਿਰਾਏ ‘ਤੇ ਲਿਆ ਸੀ। ਹੋਟਲ ਨੂੰ ਸ਼ੁਰੂ ਹੋਏ ਅਜੇ ਕੁਝ ਹੀ ਦਿਨ ਹੋਏ ਸਨ ਕਿ ਰਾਤ ਦੇ ਸਮੇਂ ਗੋਲੀਆਂ ਚੱਲ ਗਈਆਂ ਅਤੇ ਹੋਟਲ ‘ਚ ਹੜਕੰਪ ਮਚ ਗਿਆ

By  Shanker Badra October 4th 2025 04:34 PM

Amritsar News : ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਨੇੜੇ ਢੋਲੀ ਮੱਲਾ ਬਾਜ਼ਾਰ ਵਿੱਚ ਇਕ ਵੱਡੀ ਘਟਨਾ ਵਾਪਰੀ ਹੈ। ਕੁਝ ਦਿਨ ਪਹਿਲਾਂ ਲਵਪ੍ਰੀਤ ਨਾਮਕ ਨੌਜਵਾਨ ਨੇ ਇਕ ਹੋਟਲ ਕਿਰਾਏ ‘ਤੇ ਲਿਆ ਸੀ। ਹੋਟਲ ਨੂੰ ਸ਼ੁਰੂ ਹੋਏ ਅਜੇ ਕੁਝ ਹੀ ਦਿਨ ਹੋਏ ਸਨ ਕਿ ਰਾਤ ਦੇ ਸਮੇਂ ਗੋਲੀਆਂ ਚੱਲ ਗਈਆਂ ਅਤੇ ਹੋਟਲ ‘ਚ ਹੜਕੰਪ ਮਚ ਗਿਆ। 

ਹੋਟਲ ਮਾਲਕ ਲਵਪ੍ਰੀਤ ਨੇ ਦੱਸਿਆ ਕਿ ਰਾਤ ਦੇ ਵੇਲੇ ਕੁਝ ਅਣਪਛਾਤੇ ਨੌਜਵਾਨ ਹੋਟਲ ਵਿੱਚ ਦਾਖਲ ਹੋਏ। ਉਨ੍ਹਾਂ ਨੇ ਬਿਨ੍ਹਾਂ ਕੁਝ ਪੁੱਛੇ ਰਿਸੈਪਸ਼ਨ ‘ਤੇ ਖੜ੍ਹੇ ਇਕ ਲੜਕੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗੋਲੀ ਵੀ ਚਲਾਈ, ਜੋ ਹੋਟਲ ਦੇ ਸ਼ੀਸ਼ੇ ‘ਚ ਜਾ ਲੱਗੀ। ਹਮਲੇ ਨਾਲ ਹੋਟਲ ਵਿੱਚ ਹਫੜਾ ਦਫੜੀ ਮਚ ਗਈ ਤੇ ਹਮਲਾਵਰ ਤੋੜਭੰਨ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। 

ਇਸ ਘਟਨਾ ਤੋਂ ਬਾਅਦ ਜ਼ਖਮੀ ਲੜਕੇ ਨੂੰ ਤੁਰੰਤ ਗੁਰੂ ਨਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲਵਪ੍ਰੀਤ ਨੇ ਕਿਹਾ ਕਿ ਹਮਲਾਵਰ ਹਥਿਆਰਾਂ ਨਾਲ ਲੈਸ ਸਨ ਅਤੇ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।  

ਹੋਟਲ ਤੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤ ਦਾ ਇਲਾਜ ਜਾਰੀ ਹੈ ਤੇ ਉਸ ਦੀ ਹਾਲਤ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।




 

Related Post