ਦਿੱਲੀ ਸਰਕਾਰ ਨੇ 1984 ਸਿੱਖ ਕਤਲੇਆਮ ਦੇ ਪੀੜਤ 36 ਲੋਕਾਂ ਨੂੰ ਦਿੱਤੀਆਂ ਨੌਕਰੀਆਂ
1984 Sikh Massacre : 1984 ਦੇ ਸਿੱਖ ਪੀੜਿਤਾਂ ਨੂੰ ਦਿੱਲੀ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ 36 ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨੌਕਰੀਆਂ Revenue Department 'ਚ ਦਿੱਤੀਆਂ ਗਈਆਂ ਹਨ। ਦਿੱਲੀ CM Rekha Gupta ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਪਰ ਹੁਣ ਅਸੀਂ ਪੀੜਤਾਂ ਦੀ ਜ਼ਿੰਦਗੀ ਸਰਲ ਕਰਨ ਦੀ ਕੋਸ਼ਿਸ਼ 'ਚ ਹਾਂ। ਸਮਾਗਮ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਇਸ ਸਮਾਗਮ ਦੌਰਾਨ, ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਸਰਕਾਰੀ ਸਹਾਇਤਾ ਪੀੜਤਾਂ ਦੇ ਸਦਮੇ ਨੂੰ ਮਿਟਾ ਨਹੀਂ ਸਕਦੀ, ਪਰ ਉਨ੍ਹਾਂ ਦਾ ਪ੍ਰਸ਼ਾਸਨ ਉਨ੍ਹਾਂ ਨੂੰ ਸਨਮਾਨ ਅਤੇ ਨਿਆਂ ਨਾਲ ਸਮਰਥਨ ਕਰਨ ਲਈ ਵਚਨਬੱਧ ਹੈ।
ਸੀਐਮ ਰੇਖਾ ਗੁਪਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਹਿੰਸਾ ਦੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, "ਮੈਂ ਲਗਭਗ 10 ਸਾਲ ਦੀ ਸੀ ਜਦੋਂ 1984 ਦੇ ਦੰਗੇ ਹੋਏ ਸਨ। ਹਰ ਕੋਈ ਡਰ ਗਿਆ ਸੀ। ਲੋਕ ਆਪਣੀ ਪਛਾਣ ਲੁਕਾ ਰਹੇ ਸਨ। ਅਸੀਂ ਸਾਰਿਆਂ ਨੇ ਉਹ ਭਿਆਨਕ ਦ੍ਰਿਸ਼ ਦੇਖੇ ਹਨ।" ਉਨ੍ਹਾਂ ਕਿਹਾ ਕਿ ਉਨ੍ਹਾਂ ਦ੍ਰਿਸ਼ਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਅਤੇ ਕੋਈ ਵੀ ਸਹਾਇਤਾ ਉਨ੍ਹਾਂ ਦਿਨਾਂ ਦੇ ਦਰਦ ਨੂੰ ਪੂਰੀ ਤਰ੍ਹਾਂ ਘੱਟ ਨਹੀਂ ਕਰ ਸਕਦੀ, ਪਰ ਸਰਕਾਰ ਨੂੰ ਪੀੜਤਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।
ਪ੍ਰੋ਼. ਭੁੱਲਰ ਦੀ ਰਿਹਾਈ ਦੇ ਸਵਾਲ 'ਤੇ ਦਿੱਤਾ ਇਹ ਜਵਾਬ
ਮਨਜਿੰਦਰ ਸਿੰਘ ਸਿਰਸਾ ਨੇ PTC NEWS ਨਾਲ ਗੱਲਬਾਤ ਕਰਦੇ ਕਿਹਾ ਕਿ ਉਮਰ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਇਹ ਇਤਿਹਾਸਕ ਹੈ ਜਿਨ੍ਹਾਂ ਦੀ ਉਮਰ 50 ਤੋਂ ਵੱਧ ਉਹ ਆਪਣੇ ਬੱਚਿਆਂ ਨੂੰ ਨੌਕਰੀ ਦਵਾ ਸਕਦੇ ਹਨ। Delhi Gurdwara committee ਜਨਰਲ ਸਕੱਤਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਸਵਾਲ ਕੀਤਾ ਗਿਆ ਕੀ ਦਿੱਲੀ ਸਰਕਾਰ ਨੂੰ ਜਥੇਦਾਰ ਸਾਹਿਬ ਨੇ File sign ਲਈ ਕਿਹਾ ਤਾਂ ਉਨ੍ਹਾਂ ਕਿਹਾ ਕੀ ਉਹ ਵੀ ਚਾਹੁੰਦੇ ਹਨ ਰਿਹਾਈ ਹੋਵੇ, ਉਮੀਦ ਹੈ ਕਿ ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੋਵੇਗੀ।
- PTC NEWS