PTC News
Search

ਜਲੰਧਰ ਚ ਫੂਡ ਸੇਫ਼ਟੀ ਵਿਭਾਗ ਵੱਲੋਂ 250 ਕਿੱਲੋ ਦੇਸੀ ਘਿਓ ਜ਼ਬਤ; ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ

Jalandhar Desi Ghee Seized : ਸਟਾਕ ਨੂੰ ਜ਼ਬਤ ਕਰਕੇ ਲੈਬਾਰਟਰੀ ਰਿਪੋਰਟ ਆਉਣ ਤੱਕ ਥਾਣਾ ਆਦਮਪੁਰ (ਜਲੰਧਰ) ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖ ਦਿੱਤਾ ਗਿਆ ਹੈ। ਸੈਂਪਲਾਂ ਦੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

By  KRISHAN KUMAR SHARMA October 7th 2026 04:10 PM -- Updated: October 7th 2026 04:14 PM

Jalandhar Desi Ghee Seized : 7 ਅਕਤੂਬਰ, 2026 ਨੂੰ ਜਲੰਧਰ ਜ਼ਿਲ੍ਹੇ ਦੇ ਜੰਡੂ ਸਿੰਘਾ ਇਲਾਕੇ ਵਿੱਚ ਸੀ.ਆਈ.ਏ. (CIA) ਸਟਾਫ਼ ਜਲੰਧਰ ਵੱਲੋਂ ਡੇਅਰੀ ਉਤਪਾਦ ਲੈ ਕੇ ਜਾ ਰਹੀ ਇੱਕ ਮਹੀਦਰਾ ਮਰਾਜ਼ੋ (Mahindra Marazzo) ਗੱਡੀ ਨੂੰ ਰੋਕਿਆ ਗਿਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ, ਫੂਡ ਸੇਫ਼ਟੀ ਵਿਭਾਗ ਵੱਲੋਂ ਜਾਂਚ ਲਈ ਫੂਡ ਸੇਫ਼ਟੀ ਅਫ਼ਸਰ (FSO) ਪ੍ਰਭਜੋਤ ਕੌਰ ਦੀ ਡਿਊਟੀ ਲਗਾਈ ਗਈ।

ਕੋਈ ਬਿੱਲ ਨਹੀਂ ਵਿਖਾ ਸਕਿਆ ਵਾਹਨ ਚਾਲਕ

ਜਾਂਚ ਦੌਰਾਨ ਪਾਇਆ ਗਿਆ ਕਿ ਇਹ ਵਾਹਨ ਮਾਨਸਾ ਜ਼ਿਲ੍ਹੇ ਤੋਂ ਦੇਸੀ ਘਿਓ ਅਤੇ ਬਨਸਪਤੀ ਲੈ ਕੇ ਆ ਰਿਹਾ ਸੀ। ਵਾਹਨ ਦੇ ਚਾਲਕ ਨੇ ਦਾਅਵਾ ਕੀਤਾ ਕਿ ਮਾਨਸਾ ਵਿੱਚ ਉਸ ਦੀ ਆਪਣੀ ਡੇਅਰੀ ਹੈ ਅਤੇ ਉਹ ਇਹ 250 ਕਿੱਲੋ ਘਿਓ ਉੱਥੋਂ ਹੀ ਲਿਆ ਰਿਹਾ ਹੈ। ਹਾਲਾਂਕਿ, ਉਹ ਘਿਓ ਦਾ ਕੋਈ ਵੀ ਵੈਧ ਬਿਲ ਜਾਂ ਇਨਵੌਇਸ ਪੇਸ਼ ਨਹੀਂ ਕਰ ਸਕਿਆ। ਇਸ ਦੇ ਉਲਟ, ਚਾਲਕ ਕੋਲ ਵਨਸਪਤੀ ਦਾ ਵੈਧ ਬਿਲ ਮੌਜੂਦ ਸੀ, ਜਿਸ ਦੀ ਸਪਲਾਈ ਜਲੰਧਰ ਦੀਆਂ ਕਰਿਆਨਾ ਦੁਕਾਨਾਂ 'ਤੇ ਕੀਤੀ ਜਾਣੀ ਸੀ।

CBI Car Flowers Rain : ਪੰਜਾਬ ਪੁਲਿਸ ਦਾ 'ਫੁੱਲਾਂ ਦਾ ਮੀਂਹ...' ਵਰ੍ਹਾਉਣ ਵਾਲਿਆਂ 'ਤੇ ਵੱਡਾ ਐਕਸ਼ਨ, ਹਿਰਾਸਤ 'ਚ ਲਏ

ਸਿਹਤ ਵਿਭਾਗ ਨੇ ਸੈਂਪਲ ਜਾਂਚ ਲਈ ਭੇਜੇ

ਮਿਲਾਵਟਖੋਰੀ ਦੀ ਜਾਂਚ ਕਰਨ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ, ਐੱਫ.ਐੱਸ.ਓ. ਪ੍ਰਭਜੋਤ ਕੌਰ ਨੇ ਪ੍ਰਯੋਗਸ਼ਾਲਾ ਵਿੱਚ ਜਾਂਚ ਲਈ ਘਿਓ ਅਤੇ ਬਨਸਪਤੀ ਦੇ ਦੋ ਕਾਨੂੰਨੀ ਸੈਂਪਲ ਲਏ। ਬਾਕੀ ਬਚੇ ਸਟਾਕ ਨੂੰ ਜ਼ਬਤ ਕਰਕੇ ਲੈਬਾਰਟਰੀ ਰਿਪੋਰਟ ਆਉਣ ਤੱਕ ਥਾਣਾ ਆਦਮਪੁਰ (ਜਲੰਧਰ) ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖ ਦਿੱਤਾ ਗਿਆ ਹੈ। ਸੈਂਪਲਾਂ ਦੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਲੁਧਿਆਣਾ 'ਚ 175 ਕਿੱਲੋ ਪਨੀਰ ਕਰਵਾਇਆ ਗਿਆ ਸੀ ਨਸ਼ਟ

ਜ਼ਿਕਰਯੋਗ ਹੈ ਕਿ ਬੀਤੇ ਦਿਨ ਲੁਧਿਆਣਾ 'ਚ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਰਵਾਈ ਕਰਕੇ ਸ਼ੱਕ ਦੇ ਆਧਾਰ ’ਤੇ 3 ਵਾਹਨਾਂ ਨੂੰ ਰੋਕ ਕੇ ਉਨ੍ਹਾਂ ਵਿੱਚ ਲਿਜਾਈਆਂ ਜਾ ਰਹੀਆਂ ਖੁਰਾਕੀ ਵਸਤਾਂ ਦੀ ਜਾਂਚ ਕੀਤੀ। ਇਸ ਕਾਰਵਾਈ ਦੌਰਾਨ 175 ਕਿਲੋ ਪਨੀਰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਟੀਮ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਸ਼ੱਕੀ ਜਾਂ ਮਨੁੱਖੀ ਸਿਹਤ ਲਈ ਅਸੁਰੱਖਿਅਤ ਖੁਰਾਕੀ ਪਦਾਰਥ ਬਾਜ਼ਾਰ ਜਾਂ ਆਮ ਲੋਕਾਂ ਤੱਕ ਨਾ ਪਹੁੰਚ ਸਕਣ। ਨਸ਼ਟ ਕੀਤੇ ਗਏ ਪਨੀਰ ਨੂੰ ਨਿਰਧਾਰਤ ਤਰੀਕੇ ਨਾਲ ਡਿਸਪੋਜ਼ ਕੀਤਾ ਗਿਆ।

ਫੂਡ ਸੇਫਟੀ ਟੀਮ ਵੱਲੋਂ ਪਨੀਰ, ਦੇਸੀ ਘਿਓ ਅਤੇ ਵ੍ਹਾਈਟ ਬਟਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸ਼ੱਕੀ ਪਾਏ ਗਏ ਖੁਰਾਕੀ ਪਦਾਰਥਾਂ ਦੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਏ ਗਏ ਅਤੇ ਵਿਸ਼ਲੇਸ਼ਣ ਲਈ ਫੂਡ ਲੈਬਾਰਟਰੀ ਭੇਜੇ ਗਏ ਹਨ।

ਇਹ ਵੀ ਪੜ੍ਹੋ...

Double Murder in Punjab : ਦੋਹਰੇ ਕਤਲ ਨਾਲ ਕੰਬਿਆ ਪੰਜਾਬ; ਤਰਨਤਾਰਨ 'ਚ ਕਤਲ ਕਰਕੇ ਚੋਹਲਾ ਸਾਹਿਬ ਸੁੱਟੀਆਂ ਲਾਸ਼ਾਂ

Related Post