CBI Raid Live Updates : ਰਾਜਬੀਰ ਘੁੰਮਣ ਤੇ ਹੋਰਾਂ ਦੇ ਟਿਕਾਣਿਆਂ 'ਤੇ 6 ਘੰਟੇ ਰੇਡ, ਅਹਿਮ ਦਸਤਾਵੇਜ਼ ਬਰਾਮਦ, ਵੇਖੋ ਹੋਰ ਕਿੱਥੇ-ਕਿੱਥੇ ਛਾਪੇ
CBI Raid Live : ਸੈਕਟਰ-2 ਦੇ ਮਕਾਨ ਨੰਬਰ 50 ਵਿੱਚ ਇਸ ਸਮੇਂ CBI ਦੀ ਛਾਪੇਮਾਰੀ ਚੱਲ ਰਹੀ ਹੈ। ਅਸੀਂ 1 ਅਕਤੂਬਰ 2026 ਨੂੰ ਕੀਤੇ ਆਪਣੇ ਫੇਸਬੁੱਕ ਲਾਈਵ ਦੌਰਾਨ ਇਸ ਮਕਾਨ ਅਤੇ ਇੱਥੇ ਹੋ ਰਹੇ “ਸ਼ੱਕੀ ਲੈਣ-ਦੇਣ ਅਤੇ ਭ੍ਰਿਸ਼ਟ ਗਤੀਵਿਧੀਆਂ” ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਕਥਿਤ ਤੌਰ ’ਤੇ ਖੁੱਲ੍ਹੇਆਮ ਲੁੱਟਿਆ ਜਾ ਰਿਹਾ ਹੈ, ਜਦਕਿ ਲੋਕਾਂ ਨੂੰ ਤੀਰਥ ਯਾਤਰਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮਾਵਾਂ-ਭੈਣਾਂ ਨੂੰ ਮਿਲਣ ਵਾਲੇ 55,000 ਰੁਪਏ ਵੀ ਕਥਿਤ ਤੌਰ ’ਤੇ ਹੜੱਪ ਕਰ ਲਏ ਗਏ ਅਤੇ ਹੁਣ ਚੋਣਾਂ ਦੇ ਸਮੇਂ ਸਿਰਫ਼ 2-3 ਹਜ਼ਾਰ ਰੁਪਏ ਦੇ ਕੇ ਇੱਕ ਵੱਡਾ ਘਪਲਾ ਕੀਤਾ ਜਾ ਰਿਹਾ ਹੈ।
???? 5 ਕਰੋੜ ਰੁਪਏ ਦੀ ਕਥਿਤ ਟੂੰ-ਟੂੰ ਕਰਵਾਉਣ ਵਾਲੇ ਅਮਰਦੀਪ ਗਰੇਵਾਲ ਦੇ ਘਰ ਵੀ CBI ਬਾੜੇਵਾਲ, ਲੁਧਿਆਣਾ ਪਹੁੰਚ ਗਈ ਹੈ।
???? ਇਹ ਉਹੀ ਅਮਰਦੀਪ ਗਰੇਵਾਲ ਹੈ, ਜਿਸ ’ਤੇ ਬਲਾਤਕਾਰ ਦੇ ਦੋਸ਼ੀ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਸਨ। ਪੋਸਟ ਵਿੱਚ ਉਸਨੂੰ ਜੁਗਨੂੰ ਦਾ ਸਾਢੂ ਅਤੇ ਜੁਗਨੀ ਦਾ ਜੀਜਾ ਵੀ ਦੱਸਿਆ ਗਿਆ ਹੈ।
???? ਦਾਅਵਾ ਕੀਤਾ ਜਾ ਰਿਹਾ ਹੈ ਕਿ ਲੁੱਟ ਦਾ ਕਥਿਤ ਪੂਰਾ ਨੈੱਟਵਰਕ ਹੁਣ ਬੇਨਕਾਬ ਹੋ ਰਿਹਾ ਹੈ ਅਤੇ ਇੱਕ-ਇੱਕ ਕਰਕੇ ਸਾਰੇ ਲੋਕ ਸਾਹਮਣੇ ਆ ਰਹੇ ਹਨ। ਪੋਸਟ ਵਿੱਚ ਕਿਹਾ ਗਿਆ ਹੈ ਕਿ ਸਭ ਨੂੰ ਫੜਿਆ ਜਾਵੇਗਾ।
???? ਹੁਣ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਗਿਆ ਹੈ—“ਭਗਵੰਤ, ਇਹ ਵੀ ਇਮਾਨਦਾਰ ਹੈ?”
CBI Raid Live : ਭਾਜਪਾ ਲੀਡਰ ਤਰੁਣ ਚੁੱਘ ਨੇ ਸੀਬੀਆਈ ਦੀ ਰੇਡ 'ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਰਿਸ਼ਵਤਖੋਰੀ ਦਾ ਅੱਡਾ ਬਣ ਚੁੱਕਿਆ। ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ। ਸਾਢੇ ਚਾਰ ਸਾਲ ਪੰਜਾਬ ਨੂੰ ਲੁੱਟਿਆ ਹੈ ਇਹ ਉਹ ਹੀ ਕੇਜਰੀਵਾਲ, ਸਿਸੋਦੀਆ ਤੇ ਜੈਨ ਹਨ ਜੋਂ ਤਿਹਾੜ ਜੇਲ੍ਹ 'ਚ ਬੰਦ ਰਹੇ ਹਨ। ਚੁੱਘ ਨੇ ਪੰਜ ਕਰੋੜ ਵਾਲੀ ਰਿਸ਼ਵਤ ਦਾ ਵੀ ਜ਼ਿਕਰ ਕੀਤਾ।
CBI Raid Live : ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਪ੍ਰਤੀਕਿਰਿਆ ਹੈ, ਜੋ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਲਿਸ ਰਾਹੀਂ ਸੂਬੇ ਦੇ ਹਰ ਵਰਗ ਨਾਲ ਕੀਤੀ ਜਾ ਰਹੀ ਕਥਿਤ ਬੇਹੱਦ ਜ਼ਿਆਦਤੀ ਦੇ ਖ਼ਿਲਾਫ਼ ਸਾਹਮਣੇ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਵਿੱਚ ਅਜਿਹੀਆਂ ਹੋਰ ਵੀ ਕਈ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਬਸ ਇੰਤਜ਼ਾਰ ਕਰੋ ਅਤੇ ਦੇਖੋ।
ਪੰਜਾਬ ’ਚ ਕਰੀਬ 6 ਘੰਟੇ ਚੱਲੀ CBI ਦੀ ਕਾਰਵਾਈ, CM ਕੈਂਪ ਆਫਿਸ ’ਚ ਰਾਤ 11 ਵਜੇ ਤੱਕ ਛਾਪੇਮਾਰੀ
ਸੂਤਰਾਂ ਮੁਤਾਬਕ ਕਈ ਅਹਿਮ ਦਸਤਾਵੇਜ਼ ਤੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਜਾਂਚ
ਪੰਜਾਬ ਦੇ 7 ਸ਼ਹਿਰਾਂ ’ਚ CBI ਦੀ ਰੇਡ 8 ਥਾਵਾਂ ’ਤੇ ਸਰਚ, ਲੈਪਟਾਪ-ਮੋਬਾਈਲ ਤੇ ਦਸਤਾਵੇਜ਼ ਜ਼ਬਤ
ਚੰਡੀਗੜ੍ਹ ਸੈਕਟਰ-2 ਸਥਿਤ CM ਕੈਂਪ ਆਫਿਸ ਵਿੱਚ CBI ਦੀ ਤਲਾਸ਼ੀ ਸ਼ਾਮ ਕਰੀਬ 6:15 ਵਜੇ ਸ਼ੁਰੂ ਹੋਈ ਅਤੇ ਰਾਤ ਕਰੀਬ 11 ਵਜੇ ਤੱਕ ਚੱਲੀ, ਲਗਭਗ 4 ਘੰਟੇ 45 ਮਿੰਟ।
ਮੁਹਾਲੀ ਫੇਜ਼-11 ਵਿੱਚ ਗੁਰਕਿਰਪਾਲ ਸਿੰਘ ਥਿੰਡ ਦੇ ਘਰ ਕਰੀਬ 3 ਘੰਟੇ ਤਲਾਸ਼ੀ ਹੋਈ। ਮੋਬਾਈਲ, ਕੰਪਿਊਟਰ ਡਾਟਾ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਖਰੜ ’ਚ CBI ਦਾ ਵੱਡਾ ਐਕਸ਼ਨ, Western Towers ’ਚ Nitin Gohal ਦੇ ਫਲੈਟ ’ਤੇ ਛਾਪੇਮਾਰੀ”
“ਸ਼ਾਮ 6 ਵਜੇ ਪਹੁੰਚੀ CBI ਟੀਮ, CCTV ਕੈਮਰਿਆਂ ਦੀ ਵੀ ਕੀਤੀ ਜਾਂਚ”
CBI Raid Live : ਸਵਾਤੀ ਮਾਲੀਵਾਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਭਗਵੰਤ ਮਾਨ ਦੇ ਰਾਈਟ ਹੈਂਡ OSD/ਸੈਕਟਰੀ ਰਾਜਬੀਰ ਘੁੰਮਣ ਹਨ। ਉਨ੍ਹਾਂ ਦਾਅਵਾ ਕੀਤਾ ਕਿ ED ਵੱਲੋਂ ਪੰਜਾਬ ਪੁਲਿਸ ਨੂੰ ਵਾਰ-ਵਾਰ ਦੱਸਿਆ ਗਿਆ ਸੀ ਕਿ ਉਹ ਕਥਿਤ ਤੌਰ ’ਤੇ ਵੱਡੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ, ਪਰ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਮਾਲੀਵਾਲ ਨੇ ਕਿਹਾ ਕਿ ਅੱਜ ਅਦਾਲਤ ਦੇ ਹੁਕਮਾਂ ਤੋਂ ਬਾਅਦ CBI ਨੇ ਉਨ੍ਹਾਂ ਖ਼ਿਲਾਫ਼ FIR ਦਰਜ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ CMO ਵਿੱਚ ਬੈਠ ਕੇ ਕਥਿਤ ਤੌਰ ’ਤੇ ਟਰਾਂਸਫਰ-ਪੋਸਟਿੰਗ, ਬਿਲਡਰਾਂ ਤੋਂ ਵਸੂਲੀ, ਲੈਂਡ ਯੂਜ਼ ਕਨਵਰਜ਼ਨ ਅਤੇ ਲਾਇਸੈਂਸਿੰਗ ਵਰਗੇ ਗੈਰ-ਕਾਨੂੰਨੀ ਧੰਦੇ ਚਲਾਏ ਜਾ ਰਹੇ ਹਨ।
ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਇਸ ਗਰੁੱਪ ਵਿੱਚ ਪੰਜਾਬ ਦੇ ਕੁਝ ਗਾਇਕ ਅਤੇ ਕਲਾਕਾਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੋਟੀ ਰਕਮ ਵਾਲੇ ਪ੍ਰੋਗਰਾਮ ਮਿਲਦੇ ਹਨ ਅਤੇ ਇਸ ਵਿੱਚ ਵੱਡੇ ਪੱਧਰ ’ਤੇ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।
ਸਵਾਤੀ ਮਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅਤੇ ਦਫ਼ਤਰ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੀਆਂ ਕਈ “ਦੁਕਾਨਾਂ” ਚੱਲ ਰਹੀਆਂ ਹਨ। ਉਨ੍ਹਾਂ ਨਿਤਿਨ ਗੋਹਲ ਅਤੇ ਬੀਰ ਦਵਿੰਦਰ ਦਾ ਵੀ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ED ਨੂੰ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਪੱਕੇ ਸਬੂਤ ਮਿਲੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ AAP ਪੰਜਾਬ ਨੂੰ ਲੁੱਟ-ਲੁੱਟ ਕੇ ਅੰਦਰੋਂ ਖੋਖਲਾ ਕਰ ਰਹੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਹੋਈਆਂ CBI ਦੀਆਂ ਛਾਪੇਮਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਉਜਾਗਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੇ। ਸਰਕਾਰ ਦੇ ਮੁਖੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਰਦਰਸ਼ਤਾ, ਜਵਾਬਦੇਹੀ ਅਤੇ ਸਾਫ਼-ਸੁਥਰੇ ਸ਼ਾਸਨ ਵਾਲੀ ਸਰਕਾਰ ਦੀ ਲੋੜ ਹੈ, ਨਾ ਕਿ ਅਜਿਹੀ ਸਰਕਾਰ ਦੀ ਜੋ ਭ੍ਰਿਸ਼ਟਾਚਾਰ ਵਿੱਚ ਗਲ ਤੱਕ ਡੁੱਬੀ ਹੋਈ ਹੋਵੇ।
CM ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਕਰੀਬੀ ਬੀਰਦਵਿੰਦਰ ਸਿੰਘ ਦੇ ਘਰ ਵੀ ਰੇਡ
FIR ’ਚ ਬੀਰਦਵਿੰਦਰ ਸਿੰਘ ਦਾ ਨਾਮ ਸ਼ਾਮਲ ਹੋਣ ਦੀ ਜਾਣਕਾਰੀ ਹੈ।
CBI Raid Live : ਸੰਗਰੂਰ 'ਚ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦੇ ਘਰੇ ਦੇਰ ਰਾਤ ਤੱਕ ਤਕਰੀਬਨ ਸਾਢੇ ਸੱਤ ਘੰਟੇ ਚੱਲੀ ਸੀਬੀਆਈ ਦੀ ਰੇਡ
ਰਾਤ ਦੇ ਤਕਰੀਬਨ ਡੇਢ ਵਜੇ ਤੱਕ ਚੱਲੀ ਰਾਜਵੀਰ ਦੇ ਪਿੰਡ ਘਰਾਚੋ ਵਾਲੇ ਜੱਦੀ ਘਰ ਵਿੱਚ ਸੀਬੀਆਈ ਦੀ ਰੇਡ
ਕੱਲ ਪੰਜਾਬ ਵਿੱਚ ਅੱਠ ਜਗ੍ਹਾ ਤੇ ਸਵਾ ਛੇ ਵਜੇ ਦੇ ਕਰੀਬ ਪਈ ਸੀ ਸੀਬੀਆਈ ਦੀ ਰੇਡ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦੇ ਜੱਦੀ ਪਿੰਡ ਘਰਾ ਚੋਂ ਵਿਖੇ ਉਹਨਾਂ ਦੇ ਘਰ ਸਵਾ ਸੇ ਵਜੇ ਪਈ ਸੀ ਸੀਬੀਆਈ ਦੀ ਰੇਡ
ਰਾਜਵੀਰ ਸਿੰਘ ਘੁੰਮਣ ਜੱਦੀ ਘਰ ਪਿੰਡ ਘਰਾਚੋਂ ਵਿਖੇ ਹਫਤੇ 10 ਦਿਨਾਂ ਬਾਅਦ ਲਗਾਉਂਦੇ ਸਨ ਚੱਕਰ
CBI Raid Live Updates : ਮੁੱਖ ਮੰਤਰੀ ਭਗਵੰਤ ਮਾਨ ਦੇ OSD ਨਾਲ ਜੁੜੇ ਮਾਮਲੇ ’ਚ CBI ਵਲੋਂ ਅੱਜ ਮੋਹਾਲੀ 'ਚ ਵੱਡੀ ਕਾਰਵਾਈ ਕੀਤੀ ਗਈ। CBI ਵਲੋਂ OSD ਰਾਜਬੀਰ ਸਿੰਘ ਘੁੰਮਣ ਦੇ ਭਰਾ ਗੁਰਕਿਰਪਾਲ ਸਿੰਘ ਥਿੰਡ ਦੇ ਘਰ ਛਾਪੇਮਾਰੀ ਕੀਤੀ ਗਈ।
ਦਰਅਸਲ ਇਹ ਮਾਮਲਾ ਟ੍ਰਾਂਸਫਰ-ਪੋਸਟਿੰਗ ਅਤੇ ਸਰਕਾਰੀ ਕੰਮਕਾਜ ਵਿੱਚ ਕਥਿਤ ਦਖ਼ਲਅੰਦਾਜ਼ੀ ਨਾਲ ਜੁੜਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ED ਨੂੰ ਦਿੱਤੀ ਜਾਣਕਾਰੀ ਦੇ ਆਧਾਰ ’ਤੇ CBI ਨੂੰ FIR ਦਰਜ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਜਾਣਕਾਰੀ ਅਨੁਸਾਰ, ਚੰਡੀਗੜ੍ਹ ਸਮੇਤ ਪੰਜਾਬ ਵਿਚ CM ਮਾਨ ਦੇ ਦਫਤਰਾਂ 'ਚ CBI ਵਲੋਂ ਰੇਡ ਕੀਤੀ ਗਈ ਹੈ। ਇਸਦੇ ਨਾਲ ਹੀ ਘਰਾਚੋਂ 'ਚ ਵੀ ਮੁੱਖ ਮੰਤਰੀ ਦੇ ਟਿਕਾਣਿਆਂ 'ਤੇ ਰੇਡ ਜਾਰੀ ਹੈ।
ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦਿਆ ਲਿਖਿਆ, 'ਚੱਕ ਲੋ ਚੱਕ ਲੋ ਹੋਗੀ'....ਇਸ ਖਬਰ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (CBI Raid on CM Mann OSD Rajbir Ghuman)
ਇਸ ਰੇਡ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਭਾਜਪਾ ਵਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ...ਮੇਰੇ ਕੈਂਪ ਦਫਤਰ 'ਚ CBI ਦੀ ਰੇਡ ਕੀਤੀ ਗਈ। ਉਨ੍ਹਾਂ ਲਿਖਿਆ, ਹੁਣ ਪੰਜਾਬ ਵਿਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ ਤਾਂ ਕਿ ਮੈਨੂੰ ਤੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਲਿਖਿਆ, ਲੋਕਾਂ ਵਲੋਂ ਮਿਲਦੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾਹਟ ਵਿਚ ਹੈ''।
ਖਬਰ ਅਪਡੇਟ ਜਾਰੀ...
- PTC NEWS