ਰੁਝੇਵਿਆਂ ਭਰੀ ਜ਼ਿੰਦਗੀ ਤੋਂ ਥੱਕ ਗਏ ਹੋ, ਤਾਂ ਖੁਸ਼ ਰਹਿਣ ਲਈ ਅਪਨਾਓ ਇਹ ਖੁਰਾਕ ਤੇ ਨੁਕਤੇ

ਬਹੁਤੇ ਲੋਕ ਡਾਰਕ ਚਾਕਲੇਟ ਖਾਣਾ ਪਸੰਦ ਕਰਦੇ ਹਨ। ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ। ਇਸ ਨੂੰ ਖਾਣ ਨਾਲ ਸਾਡੇ ਸਰੀਰ ਦੇ ਦਰਦ ਨੂੰ ਘੱਟ ਕਰਨ ਅਤੇ ਸਾਡੀ ਮਾਨਸਿਕ ਸਿਹਤ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ।

By  KRISHAN KUMAR SHARMA April 19th 2024 07:00 AM

Foods for Happy Hormone: ਅੱਜਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਲੋਕ ਅਕਸਰ ਸਰੀਰਕ ਅਤੇ ਮਾਨਸਿਕ ਥਕਾਵਟ ਦਾ ਸ਼ਿਕਾਰ ਹੋ ਜਾਂਦੇ ਹਨ। ਤਣਾਅ ਭਰੀ ਜ਼ਿੰਦਗੀ 'ਚ ਸਾਡੀ ਖ਼ੁਸ਼ੀ ਕਿਤੇ ਗਾਇਬ ਹੁੰਦੀ ਜਾਪਦੀ ਹੈ। ਅਜਿਹੇ 'ਚ ਆਪਣੀ ਖੁਸ਼ੀ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ। ਕਿਉਂਕਿ ਹੈਪੀ ਹਾਰਮੋਨਸ ਸਾਨੂੰ ਖੁਸ਼ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਸ਼ਾਕਾਹਾਰੀ ਭੋਜਨਾਂ ਬਾਰੇ, ਜੋ ਖੁਸ਼ੀਆਂ ਪ੍ਰਦਾਨ ਕਰਦੇ ਹਨ।

ਚੈਰੀ ਟਮਾਟਰ: ਤੁਸੀਂ ਆਪਣੇ ਡਿਪਰੈਸ਼ਨ ਨੂੰ ਘੱਟ ਕਰਨ ਲਈ ਚੈਰੀ ਟਮਾਟਰ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਟੋਨਿਊਟ੍ਰੀਐਂਟ ਲਾਈਕੋਪੀਨ ਪਾਇਆ ਜਾਂਦਾ ਹੈ, ਜੋ ਖੁਸ਼ੀ ਦੇ ਹਾਰਮੋਨਸ ਨੂੰ ਛੱਡ ਕੇ ਖੁਸ਼ਹਾਲੀ ਦੇਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ 'ਚ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਡਾਰਕ ਚਾਕਲੇਟ: ਬਹੁਤੇ ਲੋਕ ਡਾਰਕ ਚਾਕਲੇਟ ਖਾਣਾ ਪਸੰਦ ਕਰਦੇ ਹਨ। ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ। ਇਸ ਨੂੰ ਖਾਣ ਨਾਲ ਸਾਡੇ ਸਰੀਰ ਦੇ ਦਰਦ ਨੂੰ ਘੱਟ ਕਰਨ ਅਤੇ ਸਾਡੀ ਮਾਨਸਿਕ ਸਿਹਤ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ।

ਬਲੂ ਬੇਰੀ: ਤੁਸੀਂ ਖੁਸ਼ ਰਹਿਣ ਲਈ ਬਲੂ ਬੇਰੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਪਾਏ ਜਾਣਦੇ ਹਨ, ਜੋ ਦਿਮਾਗ 'ਚ ਪੈਦਾ ਹੋਣ ਵਾਲੇ ਡਿਪਰੈਸ਼ਨ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

ਕੇਲਾ: ਜੇਕਰ ਤੁਸੀਂ ਰੋਜ਼ਾਨਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖੁਰਾਕ 'ਚ ਕੇਲੇ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਸੇਰੋਟੋਨਿਨ ਪਾਇਆ ਜਾਂਦਾ ਹੈ, ਜੋ ਦਿਮਾਗ 'ਚ ਖੁਸ਼ੀ ਦੀ ਭਾਵਨਾ ਪੈਦਾ ਕਰਨ 'ਚ ਮਦਦ ਕਰਦਾ ਹੈ।

ਆਵਾਕੈਡੋ: ਤੁਸੀਂ ਆਵਾਕੈਡੋ ਦਾ ਸੇਵਨ ਕਰਕੇ ਵੀ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹੋ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ6 ਪਾਇਆ ਜਾਂਦਾ ਹੈ, ਜੋ ਦਿਮਾਗ 'ਚ ਸੇਰੋਟੋਨਿਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਮੇਵੇ-ਬੀਜ ਅਤੇ ਓਟਸ ਵੀ ਸ਼ਾਕਾਹਾਰੀ ਭੋਜਨ ਹਨ, ਜੋ ਖੁਸ਼ੀ ਦੇ ਹਾਰਮੋਨਸ ਨੂੰ ਵਧਾਉਂਦੇ ਹਨ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post