ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਮੁੜ ਹੋਏ ਸਰਗਰਮ, ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਦਿਸੇ

By  Ravinder Singh December 20th 2022 01:23 PM

ਅਲਵਰ : ਭਾਰਤ ਜੋੜੇ ਯਾਤਰਾ ਰਾਜਸਥਾਨ 'ਚ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਈ ਹੈ। ਕੱਲ੍ਹ ਤੋਂ ਹਰਿਆਣਾ ਵਿੱਚ ਦਾਖ਼ਲ ਹੋਣ ਵਾਲੀ ਯਾਤਰਾ ਅੱਜ ਅਲਵਰ ਜ਼ਿਲ੍ਹੇ ਵਿੱਚ ਪੁੱਜੀ। ਭਾਰਤ ਜੋੜੋ ਯਾਤਰਾ 'ਚ ਭੀੜ ਦੇਖਣ ਨੂੰ ਮਿਲ ਰਹੀ ਹੈ। ਭਾਰਤ ਜੋੜੋ ਯਾਤਰਾ ਦੌਰਾਨ ਅੱਜ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਯਾਤਰਾ 'ਤੇ ਗਏ।

ਦੋਵੇਂ ਆਗੂ ਇੱਕ ਦੂਜੇ ਦਾ ਹੱਥ ਫੜ ਕੇ ਤੁਰਦੇ ਨਜ਼ਰ ਆਏ। ਰਾਹੁਲ ਦੇ ਨਾਲ ਸਥਾਨਕ ਕਾਂਗਰਸੀ ਵਿਧਾਇਕ ਅਤੇ ਕਈ ਮੰਤਰੀ ਵੀ ਸਨ। ਇਸ ਦੇ ਨਾਲ ਹੀ ਸਾਬਕਾ ਕੇਂਦਰੀ ਸਕੱਤਰ ਅਤੇ ਅਰਥ ਸ਼ਾਸਤਰੀ ਅਰਵਿੰਦ ਮਾਇਆਰਾਮ ਨੇ ਵੀ ਮੰਗਲਵਾਰ ਨੂੰ ਯਾਤਰਾ 'ਚ ਹਿੱਸਾ ਲਿਆ।



ਅੱਜ 16ਵੇਂ ਦਿਨ ਯਾਤਰਾ ਦਾ ਪਹਿਲਾ ਪੜਾਅ ਅਲਵਰ ਦੇ ਲੋਹੀਆਂ ਕਾ ਤਿਬਾਰਾ ਵਿਖੇ ਹੋਇਆ। ਦੂਜਾ ਪੜਾਅ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਅੱਜ ਕੁੱਲ ਯਾਤਰਾ 23 ਕਿਲੋਮੀਟਰ ਹੋਵੇਗੀ। ਇਹ ਯਾਤਰਾ 21 ਦਸੰਬਰ ਦੀ ਸਵੇਰ ਨੂੰ ਪਹਿਲੇ ਪੜਾਅ ਦੌਰਾਨ ਹਰਿਆਣਾ ਵਿੱਚ ਦਾਖ਼ਲ ਹੋਵੇਗੀ।

ਅਲਵਰ ਰਾਹੁਲ ਗਾਂਧੀ ਦੇ ਕਰੀਬੀ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਭੰਵਰ ਜਤਿੰਦਰ ਸਿੰਘ ਦਾ ਹਲਕਾ ਹੈ। ਰਾਹੁਲ ਦੀ ਫੇਰੀ ਦੇ ਸਵਾਗਤ ਲਈ ਇਲਾਕੇ ਵਿੱਚ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਜ਼ਿਲ੍ਹੇ ਤੋਂ ਸ਼ਕੁੰਤਲਾ ਰਾਵਤ ਤੇ ਟਿਕਰਾਮ ਜੂਲੀ ਗਹਿਲੋਤ ਸਰਕਾਰ ਵਿੱਚ ਮੰਤਰੀ ਹਨ।

ਕਾਬਿਲੇਗੌਰ ਹੈ ਕਿ 14 ਦਸੰਬਰ ਚਰਨਜੀਤ ਸਿੰਘ ਚੰਨੀ ਭਾਰਤ ਪਹੁੰਚੇ ਸਨ। ਇਸ ਤੋਂ ਬਾਅਦ ਚੰਨੀ ਨੇ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਸੀ। ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਪੁੱਜਣ ਵਾਲੀ ਭਾਰਤ ਜੋੜੋ ਯਾਤਰਾ ਦੌਰਾਨ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਹਿੱਸਾ ਲੈਣਗੇ। ਚੰਨੀ ਪਿਛਲੇ ਇੱਕ ਸਾਲ ਤੋਂ ਆਪਣੀ Phd ਨੂੰ ਲੈਕੇ ਵਿਦੇਸ਼ ਗਏ ਹੋਏ ਸਨ।

ਇਹ ਵੀ ਪੜ੍ਹੋ : CM ਮਾਨ ਨੇ ਚੇਨਈ ਵਿੱਚ ਸਨਅਤਕਾਰਾਂ ਨਾਲ ਕੀਤੀ ਮੀਟਿੰਗ, ਦਿੱਤਾ ਨਿਵੇਸ਼ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ

ਹਾਲਾਂਕਿ ਪੰਜਾਬ ਪਰਤਣ ਮਗਰੋਂ ਉਨ੍ਹਾਂ ਪੰਜਾਬ ਦੀ ਸਿਆਸਤ 'ਚ ਕੋਈ ਸਰਗਰਮੀ ਨਹੀਂ ਵਿਖਾਈ ਹੈ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਸਮੇਂ ਪਹਿਲੇ ਚੰਨੀ 'ਤੇ ਇਹ ਇਲਜ਼ਾਮ ਵੀ ਲਾਇਆ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਗਲਤ ਫਾਈਲਾਂ ਪਾਸ ਹੋਈਆਂ ਸਨ ਜਿਸ 'ਤੇ ਚੰਨੀ ਨੇ ਪ੍ਰਤੀਕਰਮ ਵੀ ਦਿੱਤਾ ਅਤੇ ਇਹ ਵੀ ਕਿਹਾ ਸੀ ਕਈ ਉਹ ਬਹੁਤ ਜਲਦ ਵਾਪਸ ਆਉਣਗੇ।

Related Post