Patiala District Court And Sessions Judge Office ’ਚ ਧਮਾਕੇਖੇਜ਼ ਸਮੱਗਰੀ ਹੋਣ ਦਾ ਦਾਅਵਾ ! ਬੰਬ ਧਮਾਕੇ ਦੀ ਦਿੱਤੀ ਗਈ ਧਮਕੀ

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਦਫ਼ਤਰ ਨੂੰ ਅੱਜ 3 ਅਗਸਤ 2026 ਨੂੰ ਇੱਕ ਈਮੇਲ ਪ੍ਰਾਪਤ ਹੋਈ।

By  Aarti August 3rd 2026 01:26 PM

ਪੰਜਾਬ ਦੇ ਸਕੂਲਾਂ, ਅਦਾਲਤੀ ਕੰਪਲੈਕਸਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਪਟਿਆਲਾ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। 

ਪਟਿਆਲਾ ਦੇ ਅਦਾਲਤੀ ਕੰਪਲੈਕਸਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਦਫ਼ਤਰ ਨੂੰ ਅੱਜ 3 ਅਗਸਤ 2026 ਨੂੰ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪਟਿਆਲਾ ਸੈਸ਼ਨ ਡਿਵੀਜ਼ਨ ਦੇ ਨਿਆਂਇਕ ਅਦਾਲਤੀ ਕੰਪਲੈਕਸਾਂ ਵਿੱਚ ਧਮਾਕੇਖੇਜ਼ ਸਮੱਗਰੀ ਰੱਖੀ ਗਈ ਹੈ ਅਤੇ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ।

ਅਦਾਲਤੀ ਕੰਪਲੈਕਸਾਂ ’ਚ ਧਮਾਕੇਖੇਜ਼ ਸਮੱਗਰੀ ਰੱਖਣ ਦਾ ਵੀ ਦਾਅਵਾ

ਇਸ ਮਗਰੋਂ ਪਟਿਆਲਾ ਸੈਸ਼ਨ ਡਿਵੀਜ਼ਨ ’ਚ ਦੁਪਹਿਰ 3 ਵਜੇ ਤੱਕ ਕਿਸੇ ਵੀ ਵਿਅਕਤੀ ਦੇ ਦਾਖਲੇ ਲਈ ਰੋਕ ਦਿੱਤਾ ਗਿਆ ਹੈ। ਫਿਲਹਾਲ ਮੌਕੇ ’ਤੇ ਪੁਲਿਸ ਅਤੇ ਬੰਬ ਸਕਾਉਡ ਦੀਆਂ ਟੀਮਾਂ ਮੌਜੂਦ ਹਨ। ਹਰ ਇੱਕ ਥਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਿਸ ਦੇ ਚੱਲਦੇ ਅਦਾਲਤਾਂ ਦਾ ਕੰਮਕਾਜ ਐੱਸਐੱਸਪੀ ਪਟਿਆਲਾ ਵੱਲੋਂ ਸੁਰੱਖਿਆ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ  : Punjab Assembly Monsoon Session Live Updates : ਸਦਨ ’ਚ ਗੁੰਜਿਆ ਫਿਲਮ ਸਤਲੁਜ ਦਾ ਮੁੱਦਾ, ਕਾਂਗਰਸ ਦੀ ਸਰਕਾਰ ’ਚ ਪੰਜਾਬੀਆਂ ’ਤੇ ਹੋਏ ਤਸੱਦਦ- ਮਨਪ੍ਰੀਤ ਇਆਲੀ

Related Post