Dream11 ਨੇ ਖੋਲ੍ਹੇ ਬੰਦ ਕਿਸਮਤ ਦੇ ਤਾਲੇ, ਪੜ੍ਹੋ ਕਿਵੇਂ ਸਿਰਫ਼ 100 ਰੁਪਏ ਨਾਲ ਨੌਜਵਾਨ ਨੇ ਜਿੱਤੇ 3 ਕਰੋੜ ਰੁਪਏ

ਗੌਰਵ ਰਾਣਾ ਦਾ ਪਰਿਵਾਰ ਇੱਕ ਸਧਾਰਨ ਪਰਿਵਾਰ ਹੈ ਤੇ ਹਿਮਾਚਲ ਦੇ ਪਿੰਡ ਜੰਡੋਰੀ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਫੋਟੋਗ੍ਰਾਫਰ ਹਨ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜਰ-ਬਸਰ ਹੁੰਦਾ ਸੀ। ਪਰ ਹੁਣ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।

By  KRISHAN KUMAR SHARMA April 25th 2024 09:30 PM

ਸ੍ਰੀ ਅਨੰਦਪੁਰ ਸਾਹਿਬ: ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ  ਦਿੰਦਾ ਹੈ। ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲ ਦੇਣੀ ਹੈ। ਅਜਿਹਾ ਹੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ 'ਤੇ ਸਥਿਤ ਪਿੰਡ ਜੰਡੋਰੀ ਦੇ ਇੱਕ ਸਧਾਰਨ ਪਰਿਵਾਰ ਨਾਲ ਹੋਇਆ, ਜਿਸ ਦਾ ਮੁਖੀ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਪਰ ਉਸਦੇ ਮੁੰਡੇ ਨੇ ਸਿਰਫ਼ 100 ਰੁਪਏ 'ਚ ਡਰੀਮ ਇਲੈਵਨ ਗੇਮ ਰਾਹੀਂ 3 ਕਰੋੜ ਰੁਪਏ ਜਿੱਤ ਲਏ ਹਨ। ਰਾਤੋ-ਰਾਤ ਕਰੋੜਪਤੀ ਬਣੇ ਪਰਿਵਾਰ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਅਮੀਰ ਹੋ ਗਿਆ ਹੈ।

ਬਾਰਵੀਂ ਕਲਾਸ 'ਚ ਪੜ੍ਹਨ ਵਾਲਾ ਗੌਰਵ ਰਾਣਾ, ਜਿਸ ਨੇ ਅਜੇ 10-11 ਦਿਨ ਪਹਿਲਾਂ ਹੀ ਡਰੀਮ ਇਲੈਵਨ 'ਤੇ ਖੇਡਣਾ ਸ਼ੁਰੂ ਕੀਤਾ ਸੀ। ਨੌਜਵਾਨ ਨੇ ਕਰੋੜਾਂ ਰੁਪਏ ਵਾਲੀ ਗੇਮ 'ਚ ਪਹਿਲਾ ਰੈਂਕ ਹਾਸਲ ਕੀਤਾ ਹੈ ਅਤੇ ਲਗਭਗ ਤਿੰਨ ਕਰੋੜ  ਇਨਾਮ ਵਜੋਂ ਮਿਲੇ ਹਨ। ਗੌਰਵ ਰਾਣਾ ਦਾ ਪਰਿਵਾਰ ਇੱਕ ਸਧਾਰਨ ਪਰਿਵਾਰ ਹੈ ਤੇ ਹਿਮਾਚਲ ਦੇ ਪਿੰਡ ਜੰਡੋਰੀ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਫੋਟੋਗ੍ਰਾਫਰ ਹਨ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜਰ-ਬਸਰ ਹੁੰਦਾ ਸੀ। ਪਰ ਹੁਣ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਪਰਿਵਾਰ 'ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਨੂੰ ਸਾਰੇ ਪਾਸੋਂ ਤੋਂ ਵਧਾਈਆਂ ਮਿਲ ਰਹੀਆਂ ਹਨ।

ਪਰਿਵਾਰ ਵੱਲੋਂ ਇਨਾਮ ਹਾਸਲ ਕਰਨ ਲਈ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕਰਕੇ ਜ਼ਰੂਰੀ ਕਾਰਵਾਈ ਪੂਰੀ ਕਰ ਲਈ ਹੈ। ਗੌਰਵ ਦੀ ਇਸ ਕਾਮਯਾਬੀ ਨੂੰ ਵੇਖ ਕੇ ਪੂਰਾ ਜੰਡੋਰੀ ਪਿੰਡ ਹੱਕਾ-ਬੱਕਾ ਹੈ।

Related Post