ਲਾਹੌਰ 'ਚ ਸਰਬ ਧਰਮ ਕਾਨਫਰੰਸ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

By  Pardeep Singh October 30th 2022 03:03 PM

ਅੰਮ੍ਰਿਤਸਰ : ਲਾਹੌਰ ਦੀ ਮਿਨਹਾਜ ਯੂਨੀਵਰਸਿਟੀ ਵਿੱਚ ਹੋਈ ਸਰਬ ਧਰਮ ਕਾਨਫਰੰਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੱਸ ਦੇਈਏ ਕਿ ਮਿਨਹਾਜ ਯੂਨੀਵਰਸਿਟੀ ਪਾਕਿਸਤਾਨ ਦੀ ਇਕ ਧਾਰਮਿਕ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ  ਧਰਮਾਂ ਬਾਰੇ ਵਿਚਾਰ-ਚਰਚਾ ਬੰਦ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਵੱਖ-ਵੱਖ ਧਰਮਾਂ ਦੇ ਸਿਧਾਤਾਂ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਧਰਮ ਇਕ ਰੱਬ ਦੇ ਸਿਧਾਂਤ 'ਤੇ ਖੜ੍ਹਾ ਹੈ।

ਇਸ ਮੌਕੇ ਮਿਨਹਾਜ ਯੂਨੀਵਰਸਿਟੀ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ  ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਉੱਤੇ ਜਨਾਬ ਡਾਕਟਰ ਸਾਜਿਦ ਮਹਿਮੂਦ ਸ਼ਹਿਜਾਦ, ਪ੍ਰੋਫੈਸਰ ਡਾਕਟਰ ਹੀਰਮਨ ਰੋਬੋਰਗ, ਚੈਅਰਮੈਨ ਸੁਪਰੀਮ ਕੌਸਲ ਹੁਸੈਨ ਮੁਹਿਉਦੀਨ ਕਾਦਰੀ, ਹਬੀਬ ਉਰ ਰਹਿਮਾਨ ਗਿਲਾਨੀ ਆਦਿ ਸ਼ਮਾਲ ਹੋਏ। ਕਾਨਫਰੰਸ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ

< color="#3490dc">


Related Post