Classroom Wall Collapses: ਲੰਚ ਬ੍ਰੇਕ ਚ ਢਹਿ ਗਈ ਕਲਾਸ ਦੀ ਕੰਧ; ਦੱਬ ਗਏ ਬੱਚੇ, ਮੌਕੇ ‘ਤੇ ਪੈ ਗਿਆ ਭੜਥੂ, ਦੇਖੋ ਵੀਡੀਓ
ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਦੁਪਹਿਰ ਵਡੋਦਰਾ ਦੇ ਵਾਘੋਦੀਆ ਇਲਾਕੇ 'ਚ ਸਥਿਤ ਸ਼੍ਰੀ ਨਰਾਇਣ ਵਿਦਿਆਲਿਆ 'ਚ ਦੁਪਹਿਰ ਦੇ ਖਾਣੇ ਦੀ ਬਰੇਕ ਚੱਲ ਰਹੀ ਸੀ। ਇਸੇ ਦੌਰਾਨ ਕਲਾਸ ਰੂਮ ਦੀ ਇੱਕ ਕੰਧ ਅਚਾਨਕ ਡਿੱਗ ਗਈ।
Classroom Wall Collapses: ਗੁਜਰਾਤ ਦੇ ਵਡੋਦਰਾ 'ਚ ਸ਼ੁੱਕਰਵਾਰ ਨੂੰ ਇਕ ਨਿੱਜੀ ਸਕੂਲ 'ਚ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਕਲਾਸਰੂਮ ਦੀ ਕੰਧ ਡਿੱਗਣ ਕਾਰਨ ਕਰੀਬ ਅੱਧਾ ਦਰਜਨ ਵਿਦਿਆਰਥੀ ਜ਼ਖਮੀ ਹੋ ਗਏ। ਕੰਧ ਡਿੱਗਣ ਦੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕਲਾਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਦੁਪਹਿਰ ਵਡੋਦਰਾ ਦੇ ਵਾਘੋਦੀਆ ਇਲਾਕੇ 'ਚ ਸਥਿਤ ਸ਼੍ਰੀ ਨਰਾਇਣ ਵਿਦਿਆਲਿਆ 'ਚ ਦੁਪਹਿਰ ਦੇ ਖਾਣੇ ਦੀ ਬਰੇਕ ਚੱਲ ਰਹੀ ਸੀ। ਇਸੇ ਦੌਰਾਨ ਕਲਾਸ ਰੂਮ ਦੀ ਇੱਕ ਕੰਧ ਅਚਾਨਕ ਡਿੱਗ ਗਈ। ਇਸ ਕਾਰਨ 6 ਦੇ ਕਰੀਬ ਵਿਦਿਆਰਥੀ ਆਪਣੇ ਡੈਸਕ ਸਮੇਤ ਪਹਿਲੀ ਮੰਜ਼ਿਲ ਤੋਂ ਸਿੱਧੇ ਹੇਠਾਂ ਡਿੱਗ ਗਏ ਅਤੇ ਮਾਮੂਲੀ ਜ਼ਖ਼ਮੀ ਹੋ ਗਏ।
ਖੁਸ਼ਕਿਸਮਤੀ ਰਹੀ ਕਿ ਵੱਡਾ ਹਾਦਸਾ ਟਲ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਵਡੋਦਰਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਕਰ ਸਕੂਲ ਦੀ ਇਮਾਰਤ ਖਸਤਾ ਸੀ ਤਾਂ ਇੱਥੇ ਪੜ੍ਹਾਈ ਕਿਵੇਂ ਚੱਲ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ ਜਦੋਂ ਵਡੋਦਰਾ ਦੇ ਵਾਘੋਦੀਆ ਰੋਡ ਇਲਾਕੇ 'ਚ ਸਥਿਤ ਸ਼੍ਰੀ ਨਰਾਇਣ ਸਕੂਲ ਦੀ ਪਹਿਲੀ ਮੰਜ਼ਿਲ 'ਤੇ ਇਕ ਕਲਾਸਰੂਮ ਦੀ ਕੰਧ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚ ਗਈ ਅਤੇ ਸਕੂਲ ਦਾ ਮੁਆਇਨਾ ਕੀਤਾ।
ਪ੍ਰਿੰਸੀਪਲ ਰੂਪਲ ਸ਼ਾਹ ਨੇ ਦੱਸਿਆ ਕਿ ਘਟਨਾ ਰਾਤ 12:30 ਵਜੇ ਦੇ ਕਰੀਬ ਵਾਪਰੀ। ਇੱਕ ਜ਼ੋਰਦਾਰ ਆਵਾਜ਼ ਆਈ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ। ਇੱਕ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗੀ ਹੈ। ਅਸੀਂ ਤੁਰੰਤ ਸਾਰੇ ਵਿਦਿਆਰਥੀਆਂ ਨੂੰ ਬਚਾ ਲਿਆ। ਛੁੱਟੀ ਦਾ ਸਮਾਂ ਲਗਭਗ ਸੀ।" ਇਸ ਕਾਰਨ ਉੱਥੇ ਸਿਰਫ਼ 2-3 ਵਿਦਿਆਰਥੀ ਹੀ ਸਨ।
ਇਹ ਵੀ ਪੜ੍ਹੋ: Army Truck Accident: ਆਰਮੀ ਦੇ ਟਰੱਕ ਦੀ ਨਿੱਜੀ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਜਵਾਨ ਹੋਏ ਜਖਮੀ