Army Truck Accident: ਆਰਮੀ ਦੇ ਟਰੱਕ ਦੀ ਨਿੱਜੀ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਜਵਾਨ ਹੋਏ ਜਖਮੀ
Jalandhar Accident: ਜਲੰਧਰ ਅੰਮ੍ਰਿਤਸਰ ਹਾਈਵੇ ’ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਫੌਜ ਦੇ ਟਰੱਕ ਦਾ ਇੱਕ ਨਿੱਜੀ ਟਰੱਕ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਸਾਰੇ ਦੇ ਸਾਰੇ ਫੌਜ ਦੇ ਜਵਾਨ ਜ਼ਖਮੀ ਹੋ ਗਏ। ਫੌਜ ਦਾ ਟਰੱਕ ਪਲਟ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਪੰਜ ਜਵਾਨ ਮੌਕੇ ’ਤੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਇਲਾਜ ਜਲੰਧਰ ਕੈਂਟ ਸਥਿਤ ਆਰਮੀ ਹਸਪਤਾਲ ’ਚ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨ੍ਹਾਂ ਦਿਆਦਾ ਭਿਆਨਕ ਸੀ ਕਿ ਮੌਕੇ ’ਤੇ ਟਰੱਕ ਹੀ ਪਲਟ ਗਿਆ। ਇਹ ਹਾਦਸਾ ਜ0ਲੰਧਰ ਦੇ ਸੂਚੀ ਪਿੰਡ ਦੇ ਬਾਹਰ ਜਲੰਧਰ ਅੰਮ੍ਰਿਤਸਰ ਹਾਈਵੇ ’ਤੇ ਹੋਇਆ ਹੈ।

ਹਾਦਸੇ ’ਤੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਗੱਡੀਆਂ ਰਾਮਮੰਡੀ ਤੋਂ ਆ ਰਹੀਆਂ ਸੀ। ਇੱਕ ਆਰਮੀ ਦੀ ਗੱਡੀ ਸੀ ਤੇ ਦੂਜਾ ਨਿੱਜੀ ਟਰੱਕ ਸੀ। ਜਿਨ੍ਹਾਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ ਇਹ ਟੱਕਰ ਇਨ੍ਹੀ ਜਿਆਦਾ ਭਿਆਨਕ ਸੀ ਕਿ ਆਰਮੀ ਵਾਲਾ ਗੱਡੀ ਪਲਟ ਗਈ। ਜਿਸ ’ਚ ਮੌਜੂਦ 5 ਫੌਜ ਦੇ ਜਵਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਆਰਮੀ ਦੇ ਹਸਪਤਾਲ ’ਚ ਪਹੁੰਚਾ ਦਿੱਤਾ ਗਿਆ ਹੈ। ਇਸ ਹਾਦਸੇ ਦੇ ਮਗਰੋਂ ਟਰੱਕ ਚਾਲਕ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਆਰਮੀ ਦੇ ਜਵਾਨਾਂ ਨੂੰ ਸੱਟਾਂ ਬਹੁਤ ਲੱਗੀਆਂ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ। ਫਿਲਹਾਲ ਉਨ੍ਹਾਂ ਵੱਲੋਂ ਹਾਦਸੇ ਕਾਰਨ ਲੱਗਿਆ ਜਾਮ ਖੁੱਲ੍ਹਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Three people drowned: ਬਟਾਲਾ ’ਚ ਸਰਪੰਚ ਸਣੇ ਤਿੰਨ ਵਿਅਕਤੀ ਨਹਿਰ ’ਚ ਰੁੜ੍ਹੇ, ਨਹਾਉਂਦੇ ਸਮੇਂ ਵਾਪਰਿਆ ਹਾਦਸਾ
- PTC NEWS