Amritsar Firing News : ਅੰਮ੍ਰਿਤਸਰ ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦਿਨ ਚੜ੍ਹਦੇ ਚੱਲੀਆਂ ਗੋਲੀਆਂ, ਇੱਕ ਵਿਅਕਤੀ ਜ਼ਖ਼ਮੀ

Amritsar Firing News : ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਥਾਣਾ ਗੇਟ ਹਕੀਮਾਂ ਤੋਂ ਆਏ ਹਨ। ਸੂਚਨਾ ਸੀ ਕਿ ਝਬਾਲ ਰੋਡ ਇੰਦਰਾ ਕਲੋਨੀ ਵਿਖੇ ਸੁਰਿੰਦਰ ਉਰਫ ਗਾਮਾ ਨੂੰ ਗੋਲੀ ਲਗੀ ਹੈ ਅਤੇ ਮੌਕੇ ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

By  KRISHAN KUMAR SHARMA May 22nd 2025 10:02 AM -- Updated: May 22nd 2025 10:09 AM

Amritsar Firing News : ਮਾਮਲਾ ਅੰਮ੍ਰਿਤਸਰ ਦੇ ਝਬਾਲ ਰੋਡ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਰਾਤ ਕੁੱਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾ ਸੁਰਿੰਦਰ ਗਾਮਾ ਨਾਮ ਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕੀਤਾ ਹੈ ਅਤੇ ਉਹ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਘਟਨਾ ਤੋਂ ਬਾਦ, ਜਿਥੇ ਪੁਲਿਸ ਜਾਂਚ ਵਿਚ ਜੁਟੀ ਹੈ ਉਥੇ ਹੀ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਆਸੂ ਅਤੇ ਇਲਾਕਾ ਨਿਵਾਸੀ ਜਸਕਰਨ ਨੇ ਦਸਿਆ ਕਿ ਸੰਨੀ ਚਾਵਲਾ, ਲਵ ਲੁਹਾਰਾ ਅਤੇ ਵੀਰੂ ਵੱਲੋਂ ਉਨ੍ਹਾਂ ਦੇ ਘਰ ਆ ਕੇ ਗੋਲੀਆਂ ਚਲਾਈਆਂ ਗਈਆਂ ਹਨ। ਫਿਲਹਾਲ ਗੱਲ ਆਸੂ ਤੋਂ ਚਾਲੂ ਹੋਈ, ਜਿਸ 'ਤੇ ਉਨ੍ਹਾਂ ਸ਼ੱਕ ਸੀ ਕਿ ਉਸਨੇ ਇਨ੍ਹਾਂ ਨੂੰ ਕਿਸੇ ਕੇਸ ਵਿਚ ਫਸਾਇਆ ਸੀ, ਜਿਸਦੀ ਰੰਜਿਸ਼ ਵਿੱਚ ਉਨ੍ਹਾਂ ਅੱਜ ਗੋਲੀਆਂ ਚਲਾਈਆਂ, ਜੋ ਕਿ ਆਸੂ ਦਾ ਬਚਾਅ ਹੋਣ 'ਤੇ ਘਰ ਦੇ ਵਿਚ ਸੁਰਿੰਦਰ ਗਾਮੇ ਨੇ ਲਗਿਆ ਅਤੇ ਉਸਨੂੰ ਜਖਮੀ ਹਾਲਤ ਵਿਚ ਹਸਪਤਾਲ ਪਹੁੰਚਿਆ ਗਿਆ ਹੈ ਅਤੇ ਅਸੀ ਪੁਲਿਸ ਪ੍ਰਸ਼ਾਸਨ ਕੋਲੋਂ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਬਦਮਾਸ਼ ਕਿਸਮ ਦੇ ਲੋਕਾਂ 'ਤੇ ਸਖਤ ਐਕਸ਼ਨ ਲੈਣ, ਜੋ ਸ਼ਰੇਆਮ ਬਾਜ਼ਾਰਾਂ ਵਿਚ ਗੋਲੀਆਂ ਚਲਾਉਦੇ ਹਨ ਅਤੇ ਅਜ ਵੀ ਕਈ ਸਾਡੇ ਘਰ ਪੰਜ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ।

ਉਧਰ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਥਾਣਾ ਗੇਟ ਹਕੀਮਾਂ ਤੋਂ ਆਏ ਹਨ। ਸੂਚਨਾ ਸੀ ਕਿ ਝਬਾਲ ਰੋਡ ਇੰਦਰਾ ਕਲੋਨੀ ਵਿਖੇ ਸੁਰਿੰਦਰ ਉਰਫ ਗਾਮਾ ਨੂੰ ਗੋਲੀ ਲਗੀ ਹੈ ਅਤੇ ਮੌਕੇ ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post