Sri Muktsar News : ਪਿੰਡ ਤਰਮਾਲਾ 'ਚ ਬੱਚਿਆਂ ਦਾ ਝਗੜਾ ਹੋਇਆ ਹਿੰਸਕ, ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਹਮਲਾ, ਘਰ ਦੀ ਕੀਤੀ ਭੰਨਤੋੜ
Sri Muktsar News : ਪਿੰਡ ਤਰਮਾਲਾਂ ਵਿਖੇ ਇੱਕ ਘਰ 'ਤੇ ਰਾਤ ਨੂੰ ਦਰਜਨ ਦੇ ਕਰੀਬ ਵਿਅਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਬਰਦਸਤ ਭੰਨਤੋੜ ਕੀਤੀ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਮਾਮਲੇ 'ਚ ਪੁਲਿਸ ਵੱਲੋਂ 9 ਲੋਕਾਂ 'ਤੇ ਬਾਏ ਨੇਮ ਅਤੇ ਕੁੱਝ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਕਬੂਤਰਾਂ ਨੂੰ ਲੈ ਕੇ ਝਗੜਾ ਬਣਿਆ ਲੜਾਈ
ਜਾਣਕਾਰੀ ਅਨੁਸਾਰ, ਇਹ ਕਬੂਤਰਾਂ ਪਿੱਛੇ ਹੋਏ ਬੱਚਿਆਂ ਦੇ ਝਗੜਾ ਵੱਡੀ ਲੜਾਈ ਦਾ ਕਾਰਨ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਧਿਰ ਵਲੋਂ ਆਪਣੇ ਕੁਝ ਹੋਰ ਸਾਥੀਆਂ ਸਮੇਤ ਰਾਤ ਨੂੰ ਘਰ 'ਤੇ ਹਮਲਾ ਕੀਤਾ ਗਿਆ। ਘਰ ਦੇ ਪੂਰੇ ਸਮਾਨ ਸਮੇਤ ਬਾਹਰ ਖੜੀ ਜੀਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਚੌਕੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਰ ਦੇ ਮਾਲਕ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਪਿੰਡ ਵਿਚ ਹੀ ਸਾਡੇ ਬੱਚਿਆਂ ਦਾ ਕਬੂਤਰਾਂ ਨੂੰ ਲੈ ਕੇ ਝਗੜਾ ਹੋਇਆ ਸੀ। ਰਾਤ ਨੂੰ ਜਦੋਂ ਮੈਂ ਤੇ ਮੇਰੀ ਭੈਣ ਇਕੱਲੀਆਂ ਘਰ ਵਿੱਚ ਸੀ ਤਾਂ ਪਿੰਡ ਦੇ ਕੁੱਝ ਵਿਆਕਤੀ ਆਪਣੇ ਸਾਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਅਤੇ ਅਤੇ ਸਾਡੇ ਘਰ ਦੀ ਭੰਨ ਤੋੜ ਕਰਨ ਲੱਗੇ, ਜਿਨ੍ਹਾਂ ਨੇ ਘਰ ਦੇ ਸ਼ੀਸ਼ੇ, ਘਰੇਲੂ ਸਮਾਨ ਦਾ ਭਾਰੀ ਨੁਕਸਾਨ ਕਰ ਦਿੱਤਾ ਅਤੇ ਅਸੀਂ ਅੰਦਰੋਂ ਕਮਰੇ ਦਾ ਬੂਹਾ ਬੰਦ ਕਰਕੇ ਜਾਨ ਬਚਾਈ। ਇਸ ਤੋਂ ਇਲਾਵਾ ਸਾਡੀ ਬਹਾਰ ਖੜੀ ਜੀਪ ਦੀ ਵੀ ਭੰਨ ਤੋੜ ਕਰਨ ਦੇ ਨਾਲ-ਨਾਲ ਨਕਦੀ ਵੀ ਲੈ ਗਏ। ਸਾਡੇ ਰੌਲਾ ਸੁਣਦੇ ਹੀ ਜਦੋਂ ਗੁਵਾਢੀ ਉਠੇ ਤਾਂ ਪੁਲਿਸ ਨੂੰ ਸੁਚੇਤ ਕਰਨ ਅਤੇ ਪੁਲਿਸ ਦੇ ਆਉਣ 'ਤੇ ਫਰਾਰ ਹੋ ਗਏ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਖਿਲਾਫ ਸਖਤ ਕਰਵਾਈ ਕੀਤੀ ਜਾਵੇ।
ਦੂਜੇ ਪਾਸੇ, ਪੁਲਿਸ ਚੌਕੀ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਪਿੰਡ ਤਰਮਾਲਾਂ ਦੇ ਨਿਰਮਲ ਸਿੰਘ ਦੇ ਘਰ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਭੰਨਤੋੜ ਕੀਤੀ ਸੀ। ਮੁਦਈ ਪਰਿਵਾਰ ਵੱਲੋਂ ਬਿਆਨ ਲਿਖਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਾਈ ਦਾ ਕਾਰਨ ਬੱਚਿਆਂ ਦਾ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ।
- PTC NEWS