Sun, Dec 21, 2025
Whatsapp

ਬਠਿੰਡਾ ਪੁਲਿਸ ਨੇ ਮੋਬਾਈਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦੇ 10 ਮੋਬਾਈਲ ਬਰਾਮਦ

Bathinda Police : ਬਠਿੰਡਾ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਥਾਣਾ ਸਿਵਲ ਲਾਈਨ ਅਤੇ ਪੀ.ਸੀ.ਆਰ ਟੀਮ) ਵੱਲੋਂ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 10 ਵੱਖ-ਵੱਖ ਮਾਰਕਾ ਦੇ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ।

Reported by:  PTC News Desk  Edited by:  KRISHAN KUMAR SHARMA -- December 21st 2025 04:17 PM -- Updated: December 21st 2025 04:18 PM
ਬਠਿੰਡਾ ਪੁਲਿਸ ਨੇ ਮੋਬਾਈਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦੇ 10 ਮੋਬਾਈਲ ਬਰਾਮਦ

ਬਠਿੰਡਾ ਪੁਲਿਸ ਨੇ ਮੋਬਾਈਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦੇ 10 ਮੋਬਾਈਲ ਬਰਾਮਦ

Bathinda Police : ਬਠਿੰਡਾ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਥਾਣਾ ਸਿਵਲ ਲਾਈਨ ਅਤੇ ਪੀ.ਸੀ.ਆਰ ਟੀਮ) ਵੱਲੋਂ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 10 ਵੱਖ-ਵੱਖ ਮਾਰਕਾ ਦੇ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ।

ਜਾਣਕਾਰੀ ਦਿੰਦੇ ਡੀਐਸਪੀ ਸਿਟੀ-2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਅਜੀਤ ਰੋਡ ਉਸਦੀ ਦੁਕਾਨ 'ਤੇ ਉਸਦੇ ਪਿਤਾ ਬੈਠੇ ਸਨ। ਇਸ ਦੌਰਾਨ ਉਨ੍ਹਾਂ ਕੋਲ 2 ਵਿਅਕਤੀ ਆਏ ਮੋਟਰਸਾਈਕਲ 'ਤੇ ਅਤੇ ਉਨ੍ਹਾਂ ਕੋਲ ਸਿਗਰੇਟ ਮੰਗੀ ਸੀ, ਜਦੋਂ ਉਨ੍ਹਾਂ ਵੱਲੋਂ ਮਨਾ ਕਰਨ 'ਤੇ ਗੱਲਾਂ ਵਿੱਚ ਉਲਝਾ ਲਿਆ ਅਤੇ ਦੁਕਾਨ 'ਤੇ ਪਿਆ ਫੋਨ ਚੁੱਕ ਕੇ ਫਰਾਰ ਹੋ ਗਏ ਸਨ।

ਉਨ੍ਹਾਂ ਨੇ ਕਿਹਾ ਕਿ ਸਾਡੀ ਵੱਖ-ਵੱਖ ਟੀਮਾਂ ਕੰਮ ਕਰਦੇ ਇਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵੱਲੋਂ ਅਜੀਤ ਰੋਡ, ਬਠਿੰਡਾ ਵਿਖੇ ਇੱਕ ਦੁਕਾਨ ਤੋਂ ਮੋਬਾਇਲ ਚੋਰੀ ਕਰਨ ਦੀ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਨ੍ਹਾਂ ਦੀ ਪੁੱਛਗਿੱਛ ਮਗਰੋਂ 2 ਹੋਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਨੂੰ ਇਹ ਮੋਬਾਇਲ ਵੇਚਦੇ ਸਨ, ਦੌਰਾਨੇ ਪੁੱਛਗਿੱਛ ਦੇ ਆਧਾਰ 'ਤੇ 10 ਚੋਰੀਸ਼ੁਦਾ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਗੌਰਵ ਕੁਮਾਰ ਵਾਸੀ ਥਰਮਲ ਕਲੋਨੀ, ਕੋਮਲ ਧੀਰ, ਬੰਟੀ, ਪਵਨ ਸ਼ਰਮਾ ਵਾਸੀ ਨਵੀਂ ਬਸਤੀ ਵੱਜੋਂ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK