Ferozerpur : ਦੁਕਾਨਾਂ ਤੇ ਕਬਜ਼ੇ ਨੂੰ ਲੈ ਕੇ ਪ੍ਰੇਸ਼ਾਨ ਸ਼ਖਸ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਆਡੀਓ ਰਿਕਾਰਡਿੰਗ ਆਈ ਸਾਹਮਣੇ
Ferozpur News : ਗੁਰਜੰਟ ਸਿੰਘ ਨੇ ਜੀਵਨਲੀਲ੍ਹਾ ਸਮਾਪਤ ਕਰਨ ਤੋਂ ਪਹਿਲਾਂ ਉਸ ਨੇ ਇੱਕ ਵਾਈਸ ਰਿਕਾਰਡਿੰਗ ਵੀ ਛੱਡੀ, ਜਿਸ ਵਿੱਚ ਦੱਸ ਰਿਹਾ ਕਿ ਕਿਵੇਂ ਅਤੇ ਕਿਸ-ਕਿਸ ਨੇ ਉਸ ਦੀਆਂ ਦੁਕਾਨਾਂ 'ਤੇ ਕਬਜ਼ਾ ਕੀਤਾ।
Ferozpur News : ਫਿਰੋਜ਼ਪੁਰ ਦੇ ਕਸਬਾ ਮਮਦੋਟ ਦੀ ਬਸਤੀ ਪਠਾਣਾ ਵਾਲੀ ਵਿੱਚ ਰਹਿਣ ਵਾਲੇ ਗੁਰਜੰਟ ਸਿੰਘ ਨੇ ਆਪਣੀ ਦੁਕਾਨਾਂ 'ਤੇ ਹੋਏ ਕਬਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਜੀਵਨਲੀਲ੍ਹਾ ਸਮਾਪਤ ਕਰਨ ਤੋਂ ਪਹਿਲਾਂ ਉਸ ਨੇ ਇੱਕ ਵਾਈਸ ਰਿਕਾਰਡਿੰਗ ਵੀ ਛੱਡੀ, ਜਿਸ ਵਿੱਚ ਦੱਸ ਰਿਹਾ ਕਿ ਕਿਵੇਂ ਅਤੇ ਕਿਸ-ਕਿਸ ਨੇ ਉਸ ਦੀਆਂ ਦੁਕਾਨਾਂ 'ਤੇ ਕਬਜ਼ਾ ਕੀਤਾ।
ਜਾਣਕਾਰੀ ਅਨੁਸਾਰ, ਦੁਕਾਨਾਂ ਦੇ ਝਗੜੇ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹ ਇਹਨਾਂ ਪ੍ਰੇਸ਼ਾਨ ਹੋ ਚੁੱਕਾ ਸੀ ਕਿ ਉਸ ਕੋਲ ਆਪਣੀ ਜੀਵਨਲੀਲ੍ਹਾ ਖਤਮ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਬਚਿਆ, ਜਿਸ ਕਰਕੇ ਉਸਨੇ ਇਹ ਕਦਮ ਉਠਾਇਆ। ਇਹ ਸਾਰੀਆਂ ਗੱਲਾਂ ਉਹ ਆਡੀਓ ਰਿਕਾਰਡਿੰਗ ਵਿੱਚ ਦੱਸ ਰਿਹਾ। ਪਰਿਵਾਰਿਕ ਮੈਂਬਰਾਂ ਅਤੇ ਆਡੀਓ ਰਿਕਾਰਡਿੰਗ ਦੇ ਅਧਾਰ 'ਤੇ ਪੁਲਿਸ ਨੇ ਅੱਠ ਜਾਣਿਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਗੁਰਜੰਟ ਸਿੰਘ ਆਪਣੇ ਪਿੱਛੇ ਆਪਣੀਆਂ ਧੀਆਂ ਨੂੰ ਛੱਡ ਗਿਆ। ਆਡੀਓ ਰਿਕਾਰਡਿੰਗ ਵਿੱਚ ਉਹ ਦੱਸ ਰਿਹਾ ਕਿ ਉਹਨਾਂ ਦੇ ਵਿਆਹ ਵਾਸਤੇ ਵੀ ਉਸ ਕੋਲ ਕੋਈ ਪੈਸੇ ਨਹੀਂ ਸੀ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਮਜਬੂਰ ਹੋ ਕੇ ਉਸ ਕੋਲ ਆਤਮ ਹੱਤਿਆ ਕਰਨ ਤੋਂ ਸਵਾਹ ਕੋਈ ਹੋਰ ਚਾਰਾ ਨਹੀਂ ਸੀ। (ਪੀਟੀਸੀ ਨਿਊਜ਼ ਇਸ ਆਡੀਓ ਦੀ ਤਸਦੀਕ ਨਹੀਂ ਕਰਦਾ।)