Sun, May 3, 2026
Whatsapp

Punjab Weather : ਪੰਜਾਬ 'ਚ ਭਾਰੀ ਮੀਂਹ ਤੇ ਤੂਫਾਨ ਦਾ ਕਹਿਰ, ਛੱਤਾਂ-ਟੈਂਕੀਆਂ ਉਡੀਆਂ, ਡਿੱਗੇ ਦਰੱਖਤ, ਮੌਸਮ ਵਿਭਾਗ ਵੱਲੋਂ ਚੇਤਾਵਨੀ

Punjab Weather Update : ਮੁਹਾਲੀ ਦੇ ਫੇਜ਼ 6 ਵਿੱਚ ਤੂਫਾਨ ਕਾਰਨ ਦਰੱਖਤ ਡਿੱਗਣ ਨਾਲ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ। ਹਵਾਵਾਂ ਇੰਨੀਆਂ ਤੇਜ਼ ਸਨ ਕਿ ਛੱਤਾਂ 'ਤੇ ਲੱਗੇ ਪਾਣੀ ਦੇ ਟੈਂਕ ਉੱਡ ਗਏ। ਫਰੀਦਕੋਟ ਦੇ ਕੋਟਕਪੂਰਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਜਾਗਰਣ ਲਈ ਲਗਾਏ ਗਏ ਟੈਂਟ ਡਿੱਗ ਗਏ।

Reported by:  PTC News Desk  Edited by:  KRISHAN KUMAR SHARMA -- May 03rd 2026 12:36 PM -- Updated: May 03rd 2026 12:50 PM
Punjab Weather : ਪੰਜਾਬ 'ਚ ਭਾਰੀ ਮੀਂਹ ਤੇ ਤੂਫਾਨ ਦਾ ਕਹਿਰ, ਛੱਤਾਂ-ਟੈਂਕੀਆਂ ਉਡੀਆਂ, ਡਿੱਗੇ ਦਰੱਖਤ, ਮੌਸਮ ਵਿਭਾਗ ਵੱਲੋਂ ਚੇਤਾਵਨੀ

Punjab Weather : ਪੰਜਾਬ 'ਚ ਭਾਰੀ ਮੀਂਹ ਤੇ ਤੂਫਾਨ ਦਾ ਕਹਿਰ, ਛੱਤਾਂ-ਟੈਂਕੀਆਂ ਉਡੀਆਂ, ਡਿੱਗੇ ਦਰੱਖਤ, ਮੌਸਮ ਵਿਭਾਗ ਵੱਲੋਂ ਚੇਤਾਵਨੀ

Punjab Weather Update : ਪੰਜਾਬ 'ਚ ਅੱਜ ਤੜਕਸਾਰ ਉਸ ਸਮੇਂ ਮੌਸਮ ਅਚਾਨਕ ਬਦਲ ਗਿਆ, ਜਦੋਂ ਭਾਰੀ ਮੀਂਹ ਅਤੇ ਤੂਫਾਨ ਨੇ ਅਚਾਨਕ ਆਸਮਾਨ ਨੂੰ ਆਪਣੀ ਲਪੇਟ 'ਚ ਲੈ ਲਿਆ। ਆਸਮਾਨ ਪੂਰੀ ਤਰ੍ਹਾਂ ਕਾਲੇ ਰੰਗ ਦੀ ਲਪੇਟ ਵਿੱਚ ਵਿਖਾਈ ਦਿੱਤੀ ਅਤੇ ਤੇਜ਼ ਰੌਸ਼ਨੀ ਦੀ ਗਰਜਣਾ ਸੁਣਾਈ ਦਿੱਤੀ।

ਚੰਡੀਗੜ੍ਹ, ਮੁਹਾਲੀ ਤੋਂ ਲੈ ਕੇ ਕਈ ਥਾਂਵਾਂ ਜਲੰਧਰ, ਲੁਧਿਆਣਾ, ਪਟਿਆਲਾ, ਮੋਗਾ, ਰਾਜਪੁਰਾ ਆਦਿ ਖੇਤਰਾਂ ਵਿੱਚ ਭਾਰੀ ਮੀਂਹ ਤੇ ਤੇਜ਼ ਹਨੇਰੀ ਦਾ ਕਹਿਰ ਵਿਖਾਈ ਦਿੱਤਾ। ਇਸ ਦੌਰਾਨ ਕੁੱਝ ਥਾਂਵਾਂ 'ਤੇ ਘਰਾਂ ਦੀਆਂ ਛੱਤਾਂ ਦੇ ਨੁਕਸਾਣ ਹੋਣ ਵੀਆਂ ਖ਼ਬਰਾਂ ਵੀ ਸਨ ਤੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ।


ਦਰੱਖਤ ਡਿੱਗੇ, ਛੱਤਾਂ-ਟੈਂਟ ਉਡੇ

ਮੁਹਾਲੀ ਦੇ ਫੇਜ਼ 6 ਵਿੱਚ ਤੂਫਾਨ ਕਾਰਨ ਦਰੱਖਤ ਡਿੱਗਣ ਨਾਲ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ। ਹਵਾਵਾਂ ਇੰਨੀਆਂ ਤੇਜ਼ ਸਨ ਕਿ ਛੱਤਾਂ 'ਤੇ ਲੱਗੇ ਪਾਣੀ ਦੇ ਟੈਂਕ ਉੱਡ ਗਏ। ਫਰੀਦਕੋਟ ਦੇ ਕੋਟਕਪੂਰਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਜਾਗਰਣ ਲਈ ਲਗਾਏ ਗਏ ਟੈਂਟ ਡਿੱਗ ਗਏ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ 43 ਵਿੱਚ ਵੀ ਵਾਹਨਾਂ 'ਤੇ ਦਰੱਖਤ ਡਿੱਗ ਪਏ।

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (Punjab Rain Alert)

ਜਾਣਕਾਰੀ ਅਨੁਸਾਰ, ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਅੱਠ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਯੈਲੋ ਅਲਰਟ (Rain Alert) ਜਾਰੀ ਕੀਤਾ ਗਿਆ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਰੂਪਨਗਰ ਸ਼ਾਮਲ ਹਨ। ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, 8 ਮਈ ਤੱਕ ਮੌਸਮ ਅਜਿਹਾ ਹੀ ਰਹੇਗਾ।

ਕਦੋਂ ਪਵੇਗਾ ਮੀਂਹ ?

ਮੌਸਮ ਵਿਭਾਗ ਦੇ ਅਨੁਸਾਰ, ਇੱਕ ਪੱਛਮੀ ਗੜਬੜ ਅਜੇ ਵੀ ਸਰਗਰਮ ਹੈ, ਜੋ ਕਿ ਉੱਪਰਲੇ ਪੱਧਰ ਦੀਆਂ ਪੱਛਮੀ ਹਵਾਵਾਂ ਨਾਲ ਅੱਗੇ ਵਧ ਰਹੀ ਹੈ। ਇਸ ਨਾਲ ਪੰਜਾਬ, ਹਰਿਆਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬੱਦਲਵਾਈ, ਤੇਜ਼ ਹਵਾਵਾਂ ਅਤੇ ਕਦੇ-ਕਦੇ ਮੀਂਹ ਪੈ ਸਕਦਾ ਹੈ। 4 ਅਤੇ 5 ਮਈ ਨੂੰ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। 6 ਮਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 7 ਅਤੇ 8 ਮਈ ਨੂੰ ਮੀਂਹ ਪੈਣ ਦੀ ਉਮੀਦ ਹੈ।

- PTC NEWS

Top News view more...

Latest News view more...

PTC NETWORK
PTC NETWORK