Sun, May 3, 2026
Whatsapp

CM ਮਾਨ ਦਾ ਹੁਸ਼ਿਆਰਪੁਰ ਦੌਰਾ, ਪੰਜਾਬ ਪੁਲਿਸ ਨੇ ਕਿਸਾਨ ਤੇ ਅਧਿਆਪਕ ਆਗੂਆਂ ਨੂੰ ਘਰਾਂ 'ਚ ਕੀਤਾ ਨਜ਼ਰਬੰਦ

CM Mann Hoshiarpur Visit : ਪੰਜਾਬ ਪੁਲਿਸ (Punjab Police) ਵੱਲੋਂ ਇਸਤੋਂ ਪਹਿਲਾਂ ਤੜਕਸਾਰ ਹੀ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਲਿਆ। ਪੁਲਿਸ ਵੱਲੋਂ ਕਿਸਾਨਾਂ ਦਾ ਸਾਥ ਦੇਣ ਵਾਲੇ ਗਵਰਨਮੈਂਟ ਟੀਚਰ ਯੂਨੀਅਨ ਦੇ ਕੁੱਝ ਆਗੂਆਂ (Teachers) ਨੂੰ ਵੀ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ਸਨ।

Reported by:  PTC News Desk  Edited by:  KRISHAN KUMAR SHARMA -- May 03rd 2026 01:39 PM -- Updated: May 03rd 2026 02:27 PM
CM ਮਾਨ ਦਾ ਹੁਸ਼ਿਆਰਪੁਰ ਦੌਰਾ, ਪੰਜਾਬ ਪੁਲਿਸ ਨੇ ਕਿਸਾਨ ਤੇ ਅਧਿਆਪਕ ਆਗੂਆਂ ਨੂੰ ਘਰਾਂ 'ਚ ਕੀਤਾ ਨਜ਼ਰਬੰਦ

CM ਮਾਨ ਦਾ ਹੁਸ਼ਿਆਰਪੁਰ ਦੌਰਾ, ਪੰਜਾਬ ਪੁਲਿਸ ਨੇ ਕਿਸਾਨ ਤੇ ਅਧਿਆਪਕ ਆਗੂਆਂ ਨੂੰ ਘਰਾਂ 'ਚ ਕੀਤਾ ਨਜ਼ਰਬੰਦ

CM Mann Hoshiarpur Visit : ਕਿਸਾਨਾਂ (Punjab Farmer) ਵੱਲੋਂ ਪੰਜਾਬ ਸਰਕਾਰ (Punjab Government) ਵੱਲ ਗੰਨੇ ਦੀ ਬਕਾਇਆ ਰਾਸ਼ੀ (Sugarcane dues) ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ (CM Mann) ਨਾਲ ਉਨ੍ਹਾਂ ਦੇ ਹੁਸ਼ਿਆਰਪੁਰ ਦੌਰੇ ਦੌਰਾਨ ਮੁਲਾਕਾਤ ਕੀਤੀ ਜਾਣੀ ਸੀ, ਪਰੰਤੂ ਪੰਜਾਬ ਪੁਲਿਸ (Punjab  Police) ਵੱਲੋਂ ਇਸਤੋਂ ਪਹਿਲਾਂ ਤੜਕਸਾਰ ਹੀ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਲਿਆ। ਪੁਲਿਸ ਵੱਲੋਂ ਕਿਸਾਨਾਂ ਦਾ ਸਾਥ ਦੇਣ ਵਾਲੇ ਗਵਰਨਮੈਂਟ ਟੀਚਰ ਯੂਨੀਅਨ ਦੇ ਕੁੱਝ ਆਗੂਆਂ (Teachers) ਨੂੰ ਵੀ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ਸਨ।

ਕਿਸਾਨ ਆਗੂਆਂ ਨੇ ਪੁਲਿਸ ਕਾਰਵਾਈ ਦੀ ਕੀਤੀ ਨਿਖੇਧੀ (Punjab Farmer House Arrest)


ਪੰਜਾਬ ਪੁਲਿਸ ਵੱਲੋਂ ਘਰਾਂ 'ਚ ਨਜ਼ਰਬੰਦੀ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਥਿਤ “ਆਮ ਆਦਮੀ” ਸਰਕਾਰ (AAP Punjab) ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਹੀ ਲੋਕਾਂ ਤੋਂ ਡਰਦੀ ਹੈ। ਜਿਵੇਂ ਹੀ ਮੁੱਖ ਮੰਤਰੀ Bhagwant Mann ਦਸੂਹਾ ਹਲਕੇ ਦੇ ਇੱਕ ਪਿੰਡ ਦਾ ਦੌਰਾ ਕਰ ਰਹੇ ਹਨ ਅਤੇ ਕਿਸਾਨ ਮਜਦੂਰ ਮੋਰਚਾ (KMM) ਦੇ ਆਗੂਆਂ ਨੂੰ ਪਹਿਲਾਂ ਹੀ ਨਿਸ਼ਾਨਾ ਬਣਾਕੇ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਐਮਐਮ ਆਗੂ ਓਨਕਾਰ ਸਿੰਘ ਭੰਗਾਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਮੁਕੇਰੀਆਂ ਥਾਣੇ ਲਿਜਾਇਆ ਗਿਆ।

ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਜੋ ਸਰਕਾਰ ਵੱਲ ਬਕਾਇਆ ਹੈ ਗੰਨੇ ਦੀ ਪਿੜਾਈ ਦਾ ਸੀਜ਼ਨ  2025-2026 ਸਮਾਪਤ ਹੋ ਗਿਆ ਸੀਜਨ ਦੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਡੇਢ ਮਹੀਨਾ ਖੰਡ ਮਿੱਲਾਂ ਨੂੰ ਬੰਦ ਹੋਏ ਨੂੰ ਹੋ ਗਏ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਵਾਅਦੇ ਮੁਤਾਬਕ, ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਰਾਸ਼ੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਬਸਿਡੀ ਦੇ ਰੂਪ ਵਿੱਚ ਸਿੱਧੇ ਪਾਏ ਜਾਣਗੇ, ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜੋ ਕਿ ਰਾਸ਼ੀ ਕਰੀਬ 250 ਕਰੋੜ ਰੁਪਏ ਬਣਦੀ ਹੈ।

ਕਿਸਾਨਾਂ ਵੱਲੋਂ 7 ਮਈ ਨੂੰ ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਚੇਤਾਵਨੀ

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਅਤੇ ਸਮੇਂ ਸਿਰ ਅਦਾਇਗੀ ਨਾ ਕੀਤੀ ਤਾਂ ਅਗਲੇ ਸੀਜ਼ਨ ਵਿੱਚ ਵੀ ਜਿਹੜੇ ਕਿਸਾਨ ਗੰਨੇ ਦੀ ਫਸਲ ਤੋਂ ਮੂੰਹ ਮੋੜਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਹੁਸ਼ਿਆਰਪੁਰ ਦੇ ਕਸਬਾ ਘੋਗਰਾ ਵਿੱਚ ਲੋਕ ਮਿਲਣੀ ਦਾ ਪ੍ਰੋਗਰਾਮ ਅੱਜ 3 ਮਈ ਨੂੰ ਕੀਤਾ ਜਾ ਰਿਹਾ ਹੈ ਅਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਇਕ ਜਥੇ ਦੇ ਰੂਪ ਵਿੱਚ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਜੇਕਰ ਗੱਲਬਾਤ ਨਾਲ ਮਸਲਾ ਹੱਲ ਹੁੰਦਾ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਸਿਰਫ਼ ਧਰਨਾ-ਪ੍ਰਦਰਸ਼ਨ ਤੇ ਰੋਡ ਜਾਮ ਹੀ ਆਖ਼ਰੀ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਵੱਲੋਂ ਬੁੱਧਵਾਰ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਤਾਂ ਮਜਬੂਰਨ 7 ਮਈ ਨੂੰ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK