Haryana News : ਹਰਿਆਣਾ ਚ ਵਾਪਰਿਆ ਵੱਡਾ ਹਾਦਸਾ, ਹਰਿਆਣਾ ਰੋਡਵੇਜ਼ ਦੀ ਬੱਸ ਨੇ 6 ਵਿਦਿਆਰਥਣਾਂ ਨੂੰ ਕੁਚਲਿਆ
Haryana News : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪ੍ਰਤਾਪਨਗਰ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਬੱਸ ਵਿੱਚ ਚੜ੍ਹਨ ਦੀ ਜਲਦਬਾਜ਼ੀ 'ਚ ਕਈ ਵਿਦਿਆਰਥੀ ਹੇਠਾਂ ਡਿੱਗ ਗਏ। ਇਸ ਦੌਰਾਨ 6 ਵਿਦਿਆਰਥਣਾਂ ਬੱਸ ਦੇ ਪਹੀਏ ਹੇਠ ਆ ਗਈਆਂ। ਹਾਦਸੇ ਵਿੱਚ ਤਿੰਨ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਮੁਤਾਬਿਕ ਬੱਸ ਦੇ ਰੁਕਣ ਤੋਂ ਪਹਿਲਾਂ ਹੀ ਸਟੂਡੈਂਟਸ ਬੱਸ 'ਚ ਚੜ੍ਹਨ ਲੱਗੇ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ
Haryana News : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪ੍ਰਤਾਪਨਗਰ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਬੱਸ ਵਿੱਚ ਚੜ੍ਹਨ ਦੀ ਜਲਦਬਾਜ਼ੀ 'ਚ ਕਈ ਵਿਦਿਆਰਥੀ ਹੇਠਾਂ ਡਿੱਗ ਗਏ। ਇਸ ਦੌਰਾਨ 6 ਵਿਦਿਆਰਥਣਾਂ ਬੱਸ ਦੇ ਪਹੀਏ ਹੇਠ ਆ ਗਈਆਂ। ਹਾਦਸੇ ਵਿੱਚ ਤਿੰਨ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਮੁਤਾਬਿਕ ਬੱਸ ਦੇ ਰੁਕਣ ਤੋਂ ਪਹਿਲਾਂ ਹੀ ਸਟੂਡੈਂਟਸ ਬੱਸ 'ਚ ਚੜ੍ਹਨ ਲੱਗੇ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਸਵੇਰੇ 8 ਵਜੇ ਬੱਸ ਸਟੈਂਡ 'ਤੇ ਵਾਪਰਿਆ ਇਹ ਹਾਦਸਾ
ਇਹ ਘਟਨਾ ਪ੍ਰਤਾਪ ਨਗਰ ਬੱਸ ਸਟੈਂਡ 'ਤੇ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਸਕੂਲਾਂ ਅਤੇ ਕਾਲਜਾਂ ਲਈ ਬੱਸ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਹਰਿਆਣਾ ਰੋਡਵੇਜ਼ ਦੀ ਬੱਸ ਆਈ ਤਾਂ ਵਿਦਿਆਰਥੀ ਬੱਸ 'ਚ ਚੜ੍ਹਨ ਲੱਗੇ। ਜਿਵੇਂ ਹੀ ਬੱਸ ਨੇ ਟਰਨ ਲਿਆ ਤਾਂ ਅਚਾਨਕ ਝਟਕਾ ਲੱਗਿਆ ਅਤੇ ਕੁੜੀਆਂ ਹੇਠਾਂ ਡਿੱਗ ਪਈਆਂ।
6 ਵਿਦਿਆਰਥੀਆਂ ਬੱਸ ਦੀ ਚਪੇਟ 'ਚ ਆਈ
ਇਸ ਹਾਦਸੇ ਵਿੱਚ 6 ਵਿਦਿਆਰਥਣਾਂ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਕਾਰਨ ਜ਼ਖਮੀ ਹੋ ਗਈਆਂ ਹਨ। ਉਨ੍ਹਾਂ ਵਿੱਚ ਆਰਤੀ (ਕੁਟੀਪੁਰ), ਅਰਚਿਤਾ (ਪ੍ਰਤਾਪਨਗਰ), ਮੁਸਕਾਨ (ਟਿੱਬੀ), ਸੰਜਨਾ (ਬਹਾਦਰਪੁਰ), ਅੰਜਲੀ (ਪ੍ਰਤਾਪਨਗਰ) ਅਤੇ ਅਮਨਦੀਪ ਸ਼ਾਮਲ ਸਨ। ਸਾਰਿਆਂ ਨੂੰ ਪਹਿਲਾਂ ਪ੍ਰਤਾਪਨਗਰ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਯਮੁਨਾਨਗਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪ੍ਰਤਾਪਨਗਰ ਸੀਐਚਸੀ ਵਿੱਚ ਐਕਸ-ਰੇ ਸਹੂਲਤਾਂ ਦੀ ਘਾਟ ਕਾਰਨ ਸਾਰੀਆਂ ਵਿਦਿਆਰਥਣਾਂ ਨੂੰ ਯਮੁਨਾਨਗਰ ਰੈਫਰ ਕਰ ਦਿੱਤਾ ਗਿਆ। ਆਰਤੀ ਦੇ ਪੇਟ ਉਪਰ ਦੀ ਬੱਸ ਦਾ ਪਹੀਆ ਲੰਘ ਗਿਆ , ਜਦੋਂ ਕਿ ਅਰਚਿਤਾ ਅਤੇ ਅੰਜਲੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਨਿੱਜੀ ਹਸਪਤਾਲਾਂ ਵਿੱਚ ਵੀ ਲਿਜਾਇਆ ਹੈ।
ਵਿਦਿਆਰਥੀਆਂ ਨੇ ਬੱਸ ਸਟੈਂਡ 'ਤੇ ਹੰਗਾਮਾ ਕੀਤਾ
ਹਾਦਸੇ ਦੀ ਖ਼ਬਰ ਫੈਲਦੇ ਹੀ ਕਾਲਜ ਦੇ ਵਿਦਿਆਰਥੀਆਂ ਨੇ ਬੱਸ ਸਟੈਂਡ 'ਤੇ ਹੰਗਾਮਾ ਕੀਤਾ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਯਮੁਨਾਨਗਰ ਜਾਣ ਵਾਲੀਆਂ ਹੋਰ ਬੱਸਾਂ ਨੂੰ ਰੋਕ ਦਿੱਤਾ। ਪ੍ਰਤਾਪ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਨਰ ਸਿੰਘ ਅਤੇ ਡਾਇਲ-112 ਟੀਮ ਮੌਕੇ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਡਰਾਈਵਰ ਨੇ ਕਿਹਾ, "ਵਿਦਿਆਰਥੀ ਜਲਦੀ ਵਿੱਚ ਸਨ"
ਬੱਸ ਡਰਾਈਵਰ ਅਨਿਲ ਨੇ ਦੱਸਿਆ ਕਿ ਜਿਵੇਂ ਹੀ ਬੱਸ ਬੱਸ ਸਟਾਪ 'ਤੇ ਪਹੁੰਚੀ ਤਾਂ ਵਿਦਿਆਰਥੀ ਬਿਨਾਂ ਉਡੀਕ ਕੀਤੇ ਬੱਸ 'ਚ ਚੜਨ ਲੱਗੇ। ਧੱਕਾ -ਮੁੱਕੀ ਦੌਰਾਨ ਕਈ ਵਿਦਿਆਰਥਣਾਂ ਬੱਸ ਤੋਂ ਡਿੱਗ ਗਈਆਂ ਅਤੇ ਬੱਸ ਦੀ ਚਪੇਟ 'ਚ ਆ ਗਈਆਂ। ਪੁਲਿਸ ਨੇ ਡਰਾਈਵਰ ਅਨਿਲ ਅਤੇ ਕੰਡਕਟਰ ਕਮਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਸਮੇਂ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਦੋਵਾਂ ਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ।