Longan Fruit Benefits: ਲੀਚੀ ਵਰਗਾ ਦਿਖਣ ਵਾਲਾ ਫ਼ਲ ਹੈ ਕਾਫੀ ਫਾਇਦੇਮੰਦ, ਜਾਣੋ ਇਸ ਫ਼ਲ ਦੇ ਜ਼ਬਰਦਸਤ ਫਾਇਦੇ

ਲੀਚੀ ਤਾਂ ਸਾਰਿਆਂ ਨੇ ਖਾਧੀ ਹੋਵੇਗੀ। ਕੀ ਤੁਸੀਂ ਕਦੇ ਲੋਂਗਨ ਫਲ ਖਾਧਾ ਹੈ? ਇਹ ਬਿਲਕੁਲ ਲੀਚੀ ਦੇ ਜੁੜਵਾਂ ਭਰਾ ਵਰਗਾ ਲੱਗਦਾ ਹੈ।

By  Ramandeep Kaur June 3rd 2023 05:35 PM

Longan Fruit Benefits: ਲੀਚੀ ਤਾਂ ਸਾਰਿਆਂ ਨੇ ਖਾਧੀ ਹੋਵੇਗੀ। ਕੀ ਤੁਸੀਂ ਕਦੇ ਲੋਂਗਨ ਫਲ ਖਾਧਾ ਹੈ? ਇਹ ਬਿਲਕੁਲ ਲੀਚੀ ਦੇ ਜੁੜਵਾਂ ਭਰਾ ਵਰਗਾ ਲੱਗਦਾ ਹੈ। ਇਹ ਸਵਾਦ 'ਚ ਵੀ ਲੀਚੀ ਦੇ ਸਮਾਨ ਹੈ। ਇਹ ਵੀ ਲੀਚੀ ਦੀ ਇੱਕ ਪ੍ਰਜਾਤੀ ਹੈ ਜੋ ਥਾਈਲੈਂਡ ਵਰਗੇ ਦੇਸ਼ਾਂ ਵਿੱਚ ਵਧੇਰੇ ਪਾਈ ਜਾਂਦੀ ਹੈ। ਹਾਲਾਂਕਿ ਇਹ ਫ਼ਲ ਭਾਰਤ ਵਿੱਚ ਵੀ ਉਪਲਬਧ ਹੈ। ਜੇਕਰ ਤੁਸੀਂ ਹੁਣ ਤੱਕ ਇਹ ਫ਼ਲ ਨਹੀਂ ਖਾਧਾ ਤਾਂ ਇਸ ਦਾ ਸੇਵਨ ਜ਼ਰੂਰ ਕਰੋ।

ਕਿਉਂਕਿ ਨਾ ਸਿਰਫ਼ ਤੁਹਾਨੂੰ ਇਹ ਫਲ ਸਵਾਦ ਲੱਗੇਗਾ, ਸਗੋਂ ਇਹ ਤੁਹਾਡੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਕਰ ਸਕਦਾ ਹੈ। ਇਸ ਦੇ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ 'ਚ ਕੈਲੋਰੀ ਅਤੇ ਕਾਰਬੋਹਾਈਡਰੇਟ ਘੱਟ ਹੁੰਦੇ ਹਨ। ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਇਸਦਾ ਪੋਸ਼ਣ ਮੁੱਲ ਲੀਚੀ ਦੇ ਬਰਾਬਰ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ 

ਇਮੀਊਨਿਟੀ ਲਈ ਫਾਇਦੇਮੰਦ

ਲੋਂਗਨ ਫਲ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਇਸਦੇ ਨਾਲ ਹੀ ਇਸ 'ਚ ਭਰਪੂਰ ਮਾਤਰਾ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਇਮੀਊਨਿਟੀ ਨੂੰ ਵਧਾਉਂਦੇ ਹਨ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।


 ਬਲੱਡ ਪ੍ਰੈਸ਼ਰ ਲਈ ਫਾਇਦੇਮੰਦ 

ਲੋਂਗਨ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ। ਅਸਲ 'ਚ ਲੋਂਗਨ ਫਲ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਬੀਪੀ ਨੂੰ ਕੰਟਰੋਲ ਕਰਨ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਪੋਟਾਸ਼ੀਅਮ ਤੁਹਾਡੇ ਸਰੀਰ ਦੀਆਂ ਖੂਨ ਦੀਆਂ ਨਾੜੀਆਂ 'ਚ ਤਣਾਅ ਦੇ ਪੱਧਰ ਨੂੰ ਘਟਾ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

 ਪਾਚਨ ਸ਼ਕਤੀ ਲਈ ਫਾਇਦੇਮੰਦ 

ਲੋਂਗਨ ਫ਼ਲ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਣ 'ਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਅਸਲ 'ਚ ਲੋਂਗਨ ਫ਼ਲ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਦੀ ਹੈ। ਪੇਟ ਦੇ ਕੜਵੱਲ, ਕਬਜ਼ ਅਤੇ ਦਸਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਭਾਰ ਘਟਾਉਣ ਲਈ ਫਾਇਦੇਮੰਦ

ਲੋਂਗਨ ਫ਼ਲ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਦੂਜੇ ਪਾਸੇ ਚਰਬੀ ਦੀ ਗੱਲ ਕਰੀਏ ਤਾਂ ਇਸ 'ਚ ਚਰਬੀ ਦੀ ਮਾਤਰਾ ਜ਼ੀਰੋ ਹੈ। ਤਾਜ਼ੇ ਲੋਂਗਨ ਫਲ ਵਿੱਚ ਸਿਰਫ 17 ਕੈਲੋਰੀ ਅਤੇ 4 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਇਸ ਦੇ ਨਾਲ ਹੀ ਇਹ ਭੁੱਖ ਨੂੰ ਵੀ ਘੱਟ ਕਰਦਾ ਹੈ, ਜੋ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ।

ਕੈਂਸਰ ਦੇ ਖ਼ਤਰੇ ਨੂੰ ਰੋਕਣ ਲਈ ਫਾਇਦੇਮੰਦ 

ਆਮ ਬਿਮਾਰੀਆਂ ਦੇ ਨਾਲ-ਨਾਲ ਲੋਂਗਨ ਫ਼ਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ 'ਚ ਐਂਟੀ-ਕਾਰਸੀਨੋਜੇਨਿਕ ਤੱਤ ਹੁੰਦੇ ਹਨ।

ਚੰਗੀ ਨੀਂਦ ਲਈ ਫਾਇਦੇਮੰਦ 

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ, ਜਿਨ੍ਹਾਂ ਨੂੰ ਨੀਂਦ (ਇਨਸੌਮਨੀਆ) ਦੀ ਸਮੱਸਿਆ ਹੈ ਤਾਂ ਲੋਂਗਨ ਫ਼ਲ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਲੋਂਗਨ ਫ਼ਲ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਨੀਂਦ ਦੀ ਮਿਆਦ ਵੀ ਵਧ ਜਾਂਦੀ ਹੈ।

ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਫਾਇਦੇਮੰਦ

ਲੋਂਗਨ ਫਲ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਤੁਹਾਡੇ ਸਰੀਰ ਨੂੰ ਅਜਿਹੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ, ਜੋ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸਰੀਰ ਨੂੰ ਭਿਆਨਕ ਬਿਮਾਰੀਆਂ ਵੱਲ ਲੈ ਜਾਂਦੇ ਹਨ। ਲੋਂਗਨ ਫਲ ਦੀ ਰੋਜ਼ਾਨਾ ਵਰਤੋਂ ਸੈੱਲਾਂ ਦੇ ਨੁਕਸਾਨ ਦੇ ਜ਼ੋਖਮ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Related Post