Home Remedies : ਗਰਮੀ 'ਚ ਚਮੜੀ ਦੀਆਂ ਸਮੱਸਿਆਵਾਂ ਤੋਂ ਰਾਹਤ ਲਈ ਅਪਨਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ

ਗਰਮੀ 'ਚ ਗਰਦਨ ਅਤੇ ਪਿੱਠ 'ਤੇ ਛੋਟੇ ਧੱਫੜ ਦਿਖਾਈ ਦਿੰਦੇ ਹਨ, ਜਿਸ ਕਾਰਨ ਜ਼ਿਆਦਾ ਖਾਰਸ਼ ਅਤੇ ਜਲਨ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦਸਾਂਗੇ, ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਇਨ੍ਹਾਂ ਸਮਸਿਆਵਾਂ ਤੋਂ ਛੁਟਕਾਰਾ ਪਾ ਸਕੋਗੇ।

By  KRISHAN KUMAR SHARMA April 21st 2024 11:05 AM

Heat Rashes Home Remedies: ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਚਮੜੀ ਦੀ ਸਮੱਸਿਆ ਹੋਣਾ ਆਮ ਗੱਲ ਹੈ। ਖਾਸ ਕਰਕੇ ਇਸ ਮੌਸਮ 'ਚ ਗਰਦਨ ਅਤੇ ਪਿੱਠ 'ਤੇ ਛੋਟੇ ਧੱਫੜ ਦਿਖਾਈ ਦਿੰਦੇ ਹਨ, ਜਿਸ ਕਾਰਨ ਜ਼ਿਆਦਾ ਖਾਰਸ਼ ਅਤੇ ਜਲਨ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦਸਾਂਗੇ, ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਇਨ੍ਹਾਂ ਸਮਸਿਆਵਾਂ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ...

ਨਿੰਮ ਦੀਆਂ ਪੱਤੀਆਂ: ਗਰਮੀ 'ਚ ਧੱਫੜ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਣਦੇ ਹਨ। ਇਸ ਲਈ ਤੁਹਾਨੂੰ ਨਿੰਮ ਦੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਜਾਂ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਧੱਫੜ ਵਾਲੀ ਥਾਂ 'ਤੇ ਲਗਾਉਣਾ ਚਾਹੀਦਾ ਹੈ।

ਚੰਦਨ: ਧੱਫੜ ਨੂੰ ਦੂਰ ਕਰਨ ਲਈ ਚੰਦਨ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਬੈਕਟੀਰੀਅਲ ਅਤੇ ਠੰਡਾ ਕਰਨ ਵਾਲੇ ਗੁਣ ਪਾਏ ਜਾਣਦੇ ਹਨ। ਤੁਸੀਂ ਪ੍ਰਭਾਵਿਤ ਚਮੜੀ 'ਤੇ ਚੰਦਨ ਪਾਊਡਰ ਜਾਂ ਗੁਲਾਬ ਜਲ ਲਗਾ ਸਕਦੇ ਹੋ।

ਮੁਲਤਾਨੀ ਮਿੱਟੀ: ਗਰਮ ਦੇ ਧੱਫੜ ਦੀ ਸਮੱਸਿਆ ਨੂੰ ਮੁਲਤਾਨੀ ਮਿੱਟੀ ਨਾਲ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਇਹ ਚਮੜੀ ਨੂੰ ਠੰਡਾ ਕਰਦੀ ਹੈ ਅਤੇ ਜਲਣ ਤੇ ਖੁਜਲੀ ਨੂੰ ਵੀ ਮਿਟਾਉਂਦੀ ਹੈ।

ਐਲੋਵੇਰਾ ਜੈੱਲ: ਮਾਹਿਰਾਂ ਮੁਤਾਬਕ ਐਲੋਵੇਰਾ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ, ਇਹ ਕਠੋਰ ਗਰਮੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਹ ਚਮੜੀ ਨੂੰ ਠੰਡਾ ਰੱਖਦਾ ਹੈ। ਅਜਿਹੇ 'ਚ ਤੁਸੀਂ ਐਲੋਵੇਰਾ ਦੀ ਵਰਤੋਂ ਗਰਮ ਦੇ ਧੱਫੜ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਬਰਫ਼ ਦੇ ਟੁਕੜੇ: ਗਰਮੀ 'ਚ ਧੱਫੜ ਦੀ ਸਮੱਸਿਆ ਤੋਂ ਬਰਫ਼ ਦੇ ਟੁਕੜਿਆਂ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਬਰਫ਼ ਦੇ ਟੁਕੜਿਆਂ ਨੂੰ ਇੱਕ ਸੂਤੀ ਕੱਪੜੇ 'ਚ ਲਪੇਟ ਲਓ ਅਤੇ ਇਸ ਨੂੰ ਪ੍ਰਭਾਵਿਤ ਥਾਂ 'ਤੇ ਹੌਲੀ-ਹੌਲੀ ਲਗਾਓ, ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਰਾਹਤ ਮਿਲੇਗੀ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post