Kissing and Intimate ਸੀਨਜ਼ ’ਤੇ ਅਦਾਕਾਰਾ Sonakshi Sinha ਦਾ ਸਾਫ ਇਨਕਾਰ, ਕਿਹਾ- ਫਿਲਮ ਮਿਲੇ ਜਾਂ ਨਹੀਂ...

ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਉਹ ਆਪਣੀ 35ਵੀਂ ਫਿਲਮ ਕਰ ਰਹੀ ਹੈ ਅਤੇ ਉਹ ਅਜੇ ਵੀ ਇਸ ਗੱਲ 'ਤੇ ਪੱਕੀ ਹੈ ਕਿ ਉਹ ਫਿਲਮਾਂ 'ਚ ਕਿਸਿੰਗ ਸੀਨ ਜਾਂ ਇੰਟੀਮੇਟ ਸੀਨ ਨਹੀਂ ਕਰੇਗੀ।

By  Aarti May 10th 2024 03:49 PM

Sonakshi Sinha On Kissing and Intimate Scene: ਅਦਾਕਾਰਾ ਸੋਨਾਕਸ਼ੀ ਸਿਨਹਾ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ 'ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਹੀਰਾਮੰਡੀ ਦੀ ਸਫਲਤਾ ਤੋਂ ਬਾਅਦ ਸੋਨਾਕਸ਼ੀ ਨੂੰ ਕਈ ਇੰਟਰਵਿਊਜ਼ 'ਚ ਦੇਖਿਆ ਗਿਆ ਹੈ। ਅਜਿਹੇ ਹੀ ਇੱਕ ਇੰਟਰਵਿਊ ਵਿੱਚ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਉਹ ਫਿਲਮ ਵਿੱਚ ਕਦੇ ਵੀ ਕਿਸਿੰਗ ਜਾਂ ਇੰਟੀਮੇਟ ਸੀਨ (Kissing and Intimate Scene) ਨਹੀਂ ਕਰੇਗੀ।

ਹਾਲ ਹੀ ’ਚ ਸੋਨਾਕਸ਼ੀ ਸਿਨਹਾ ਨੇ ਫਿਲਮਾਂ ਵਿੱਚ ਕਿਸਿੰਗ ਜਾਂ ਇੰਟੀਮੇਟ ਸੀਨਜ਼ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ 35ਵੀਂ ਫਿਲਮ ਕਰ ਰਹੀ ਹੈ ਅਤੇ ਉਹ ਅਜੇ ਵੀ ਇਸ ਗੱਲ 'ਤੇ ਪੱਕੀ ਹੈ ਕਿ ਉਹ ਫਿਲਮਾਂ 'ਚ ਕਿਸਿੰਗ ਸੀਨ ਜਾਂ ਇੰਟੀਮੇਟ ਸੀਨ ਨਹੀਂ ਕਰੇਗੀ। 


ਉਨ੍ਹਾਂ ਕਿਹਾ ਕਿ ਚੰਗੇ ਅਦਾਕਾਰ ਨੂੰ ਹਮੇਸ਼ਾ ਕੰਮ ਮਿਲੇਗਾ। ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸਿੰਗ ਦੇ ਸੀਨ ਜਾਂ ਇੰਟੀਮੇਟ ਸੀਨ ਨਾ ਕਰਕੇ ਕੁਝ ਗੁਆਇਆ ਹੈ, ਮੈਂ ਹਮੇਸ਼ਾ ਆਪਣੇ ਨਿਰਦੇਸ਼ਕਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਸਪੱਸ਼ਟ ਕੀਤਾ ਹੈ ਕਿ ਮੈਂ ਕਿਸਿੰਗ ਵਾਲੇ ਸੀਨ ਜਾਂ ਇੰਟੀਮੇਟ ਸੀਨ ਕਰਨ ਲਈ ਆਰਾਮਦਾਇਕ ਨਹੀਂ ਹਾਂ। ਜੇਕਰ ਤੁਸੀਂ ਅਜੇ ਵੀ ਸੋਚਦੇ ਹੋ ਕਿ ਮੈਂ ਇੱਕ ਅਦਾਕਾਰ ਦੇ ਤੌਰ 'ਤੇ ਫਿਲਮਾਂ 'ਚ ਕੁਝ ਚੰਗਾ ਕਰ ਸਕਦੀ ਹਾਂ ਤਾਂ ਕਿਰਪਾ ਕਰਕੇ ਮੇਰੇ ਨਾਲ ਕੰਮ ਕਰੋ। ਨਹੀਂ ਤਾਂ ਤੁਸੀਂ ਕਿਸੇ ਹੋਰ ਅਦਾਕਾਰ ਨਾਲ ਕੰਮ ਕਰਨ ਲਈ ਸੁਤੰਤਰ ਹੋ ਜੋ ਅਜਿਹੇ ਸੀਨ ਕਰਨ ਵਿੱਚ ਸਹਿਜ ਹੈ।

ਉਥੇ ਹੀ ਜੇਕਰ ਸੋਨਾਕਸ਼ੀ ਸਿਨਹਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 'ਚ ਸਲਮਾਨ ਖਾਨ ਦੀ ਫਿਲਮ 'ਦਬੰਗ' ਨਾਲ ਕੀਤੀ ਸੀ। ਉਸ ਨੇ ਅਜੇ ਤੱਕ ਕੋਈ ਇੰਟੀਮੇਟ ਜਾਂ ਕਿਸਿੰਗ ਸੀਨ ਆਨਸਕ੍ਰੀਨ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ: Diljit Dosanjh ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਜਾਣੋ ਕਿ ਕਿਹਾ...

Related Post