ਕਾਰ ਦਾ ਬਣਾਇਆ ਹੈਲੀਕਾਪਟਰ, ਰਾਹ ਜਾਂਦੇ ਪੁਲਿਸ ਨੇ ਦਬੋਚਿਆ, ਜਾਣੋ ਪੂਰਾ ਮਾਮਲਾ

By  Jasmeet Singh March 19th 2024 01:41 PM

 Uttar Pradesh News: ਦੋ ਭਰਾਵਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਆਪਣੀ ਮਾਰੂਤੀ ਵੈਗਨਾਰ ਕਾਰ ਨੂੰ ਹੈਲੀਕਾਪਟਰ ਵਿੱਚ ਮੋਡੀਫਾਈ ਕੀਤਾ ਸੀ। ਪਰ ਟਰੈਫਿਕ ਪੁਲਿਸ ਨੇ ਨਿਯਮਾਂ ਦੇ ਉਲਟ ਮਨਮਾਨੇ ਢੰਗ ਨਾਲ ਕਾਰ ਨੂੰ ਹੈਲੀਕਾਪਟਰ ਵਿੱਚ ਤਬਦੀਲ ਕਰਨ ਦੇ ਦੋਸ਼ ਵਿੱਚ ਵਾਹਨ ਜ਼ਬਤ ਕਰ ਲਿਆ। ਵਾਹਨ ਮਾਲਕ ਨੂੰ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਭੀਟੀ ਦੇ ਖਜੂਰੀ ਪਿੰਡ ਦੇ ਇਨ੍ਹਾਂ ਭਰਾਵਾਂ ਨੇ ਵਿਆਹ ਸਮਾਗਮਾਂ ਵਿੱਚ ਵਾਹਨ ਦੀ ਬੁਕਿੰਗ ਕਰਨ ਲਈ ਇਹ ਕਦਮ ਚੁੱਕਿਆ ਸੀ।

ਹੈਲੀਕਾਪਟਰ ਵਾਲੀ ਕਾਰ ਬਣਾਉਣ ਦਾ ਅਸਲ ਮਕਸਦ ਵਿਆਹ ਸਮਾਗਮਾਂ 'ਚ ਇਸ ਕਾਰ ਨੂੰ ਪ੍ਰਦਰਸ਼ਿਤ ਕਰ ਕੇ ਮੋਟੀ ਕਮਾਈ ਕਰਨਾ ਸੀ, ਤਾਂ ਜੋ ਇਸ ਗੱਡੀ ਦੀ ਬੁਕਿੰਗ ਕਾਰਵਾਈ ਜਾ ਸਕੇ। ਪਰ ਇਸ ਲਈ ਉਨ੍ਹਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਵੀ ਹੋਈ। ਆਪਣੀ ਵੈਗਨਾਰ ਕਾਰ ਨੂੰ ਹੈਲੀਕਾਪਟਰ ਦਾ ਰੂਪ ਦੇਣ ਲਈ, ਉਨ੍ਹਾਂ ਨੇ ਇਸਦੀ ਛੱਤ 'ਤੇ ਇੱਕ ਪੱਖਾ ਵੈਲਡਿੰਗ ਕੀਤਾ ਅਤੇ ਪਿਛਲੇ ਪਾਸੇ ਡਿੱਕੀ ਹਟਾ ਕੇ ਇੱਕ ਹੈਲੀਕਾਪਟਰ ਦੀ ਪੂੰਛ ਬਣਾ ਦਿੱਤੀ। 

ਉਕਤ ਵਾਹਨ ਨੂੰ ਅਕਬਰਪੁਰ ਸ਼ਹਿਰ ਦੇ ਰੋਡਵੇਜ਼ ਨੇੜੇ ਉਤਸੁਕਤਾ ਦਾ ਵਿਸ਼ਾ ਬਣਦਾ ਵੇਖ ਭੀੜ ਦੇ ਇਕੱਠ 'ਚ ਉੱਤਰ ਪ੍ਰਦੇਸ਼ ਦੀ ਟ੍ਰੈਫ਼ਿਕ ਪੁਲਿਸ ਵੀ ਆਣ ਖਲੋਤੀ ਅਤੇ ਗੱਡੀ ਰੋਕ ਕੇ ਕਾਗਜ਼ਾਤ ਚੈੱਕ ਕੀਤੇ। ਪੁਲਿਸ ਮੁਤਾਬਕ ਜੇਕਰ ਵਾਹਨ ਨਿਯਮਾਂ ਦੇ ਉਲਟ ਬਦਲਿਆ ਗਿਆ ਹੋਵੇ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਸੀ.ਓ. ਟ੍ਰੈਫਿਕ ਸੁਰੇਸ਼ ਕੁਮਾਰ ਨੇ ਕਿਹਾ ਕਿ ਵਾਹਨਾਂ ਦੀ ਦਿੱਖ ਬਦਲਣਾ ਗੈਰ-ਕਾਨੂੰਨੀ ਹੈ। ਹਾਲਾਂਕਿ ਵਾਹਨਾਂ ਦੀ ਦਿੱਖ ਬਦਲਣ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਅਤੇ 2000 ਰੁਪਏ ਜੁਰਮਾਨਾ ਲਗਾਇਆ ਗਿਆ।

ਪੰਜਾਬ ਤੋਂ ਲੈਕੇ ਉੱਤਰ ਪ੍ਰਦੇਸ਼ ਗੱਲ ਕਰੀਏ ਤਾਂ ਪੇਂਡੂ ਖੇਤਰਾਂ ਤੱਕ ਵਾਹਨਾਂ ਦੀ ਦਿੱਖ ਬਦਲਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੁਰਾਣੀ ਬਾਈਕ ਨੂੰ ਜੁਗਾੜ ਗੱਡੀ ਵਿੱਚ ਬਦਲਿਆ ਜਾ ਰਿਹਾ ਹੈ। ਇਹ ਹਰ ਰੋਜ਼ ਸੜਕਾਂ 'ਤੇ ਆਸਾਨੀ ਨਾਲ ਦਿਖਾਈ ਦਿੰਦੀ ਹੈ। ਵਿਆਹਾਂ ਵਿੱਚ ਵਰਤੇ ਜਾਣ ਵਾਲੇ ਡੀ.ਜੇ. ਲਈ ਵੀ ਮੋਡੀਫਾਈਡ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਾਹਨਾਂ ਖ਼ਿਲਾਫ਼ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਬਿਨਾਂ ਇਜਾਜ਼ਤ ਵਾਹਨਾਂ ਦੀ ਦਿੱਖ ਬਦਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਕਿਸੇ ਨੂੰ ਚੇਤੇ ਨਹੀਂ ਆਉਂਦੀ।

ਇਹ ਖ਼ਬਰਾਂ ਵੀ ਪੜ੍ਹੋ: 

Related Post