PTC News
Search

ਮੋਗਾ ਚ ਭਿਆਨਕ ਸੜਕ ਹਾਦਸਾ, ਬੇਕਾਬੂ ਕਾਰ ਕੰਧ ਨਾਲ ਟਕਰਾਈ, 8 ਸਾਲਾ ਬੱਚੇ ਸਮੇਤ 3 ਦੀ ਮੌਤ, 2 ਗੰਭੀਰ!

Punjab News: ਮੋਗਾ ਜ਼ਿਲ੍ਹੇ ਦੇ ਸਮਾਲਸਰ ਥਾਣਾ ਖੇਤਰ ਵਿੱਚ ਸੜਕ 'ਤੇ ਇੱਕ ਭਿਆਨਕ ਅਤੇ ਦੁਖਦਾਈ ਹਾਦਸਾ ਵਾਪਰਿਆ ਹੈ। ਪਿੰਡ ਮੱਲਕੇ ਨੇੜੇ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਕੰਧ ਨਾਲ ਜਾ ਟਕਰਾਈ।

By  Amritpal Singh September 22nd 2026 03:58 PM

Punjab News: ਮੋਗਾ ਜ਼ਿਲ੍ਹੇ ਦੇ ਸਮਾਲਸਰ ਥਾਣਾ ਖੇਤਰ ਵਿੱਚ ਸੜਕ 'ਤੇ ਇੱਕ ਭਿਆਨਕ ਅਤੇ ਦੁਖਦਾਈ ਹਾਦਸਾ ਵਾਪਰਿਆ ਹੈ। ਪਿੰਡ ਮੱਲਕੇ ਨੇੜੇ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੌਕੇ 'ਤੇ ਚੀਕ-ਚਿਹਾੜਾ ਮੱਚ ਗਿਆ।


ਇਸ ਹਾਦਸੇ ਵਿੱਚ ਅੱਠ ਸਾਲਾ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ, ਜੋ ਸਾਰੇ ਪਿੰਡ ਕੌਣੀ ਅਤੇ ਮਾੜੀ ਮੁਸਤਫਾ ਦੇ ਰਹਿਣ ਵਾਲੇ ਸਨ। ਜਦੋਂ ਗੱਡੀ ਪਿੰਡ ਮੱਲਕੇ ਕੋਲ ਪਹੁੰਚੀ ਤਾਂ ਡਰਾਈਵਰ ਦਾ ਕੰਟਰੋਲ ਖਤਮ ਹੋ ਗਿਆ ਅਤੇ ਕਾਰ ਸਿੱਧੀ ਕੰਧ ਨਾਲ ਜਾ ਟਕਰਾਈ।


ਹਸਪਤਾਲ ਵਿੱਚ ਬੱਚੇ ਦੀ ਮੌਤ

ਦੋ ਨੌਜਵਾਨਾਂ, ਵਕੀਲ ਸਿੰਘ ਅਤੇ ਕੁਲਦੀਪ ਸਿੰਘ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਅੱਠ ਸਾਲਾ ਬੱਚੇ ਗੁਰਕੀਰਤ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Related Post