ਅੰਮ੍ਰਿਤਸਰ ਚ ਝੱਖੜ ਨਾਲ ਡਿੱਗਿਆ ਗਰੀਬ ਪਰਿਵਾਰ ਦਾ ਘਰ, 10 ਲੱਖ ਦਾ ਕਰਜ਼ਾ ਲੈ ਕੇ ਕੀਤਾ ਜਾ ਰਿਹਾ ਸੀ ਨਿਰਮਾਣ
House Collapse : ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਘਰ ਬਣਾਇਆ ਜਾਂਦਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਸਾਡਾ ਵੱਡਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ।
House Collapse : ਅੰਮ੍ਰਿਤਸਰ (Amritsar News) ਦੇ ਹਲਕਾ ਮਜੀਠਾ 'ਚ ਇੱਕ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟਿਆ ਹੈ। ਬੀਤੀ ਦੇਰ ਰਾਤ ਹਨ੍ਹੇਰੀ-ਤੂਫਾਨ ਆਉਣ ਕਾਰਨ ਪਰਿਵਾਰ ਦਾ ਨਿਰਮਾਣ ਅਧੀਨ ਘਰ ਪੂਰੀ ਤਰ੍ਹਾਂ ਡਿੱਗ ਗਿਆ।
ਜਾਣਕਾਰੀ ਅਨੁਸਾਰ, ਪਿੰਡ ਪਤਾਲਪੁਰੀ ਵਿੱਚ ਬੀਤੀ ਰਾਤ ਹਨੇਰੀ ਝੱਖੜ ਆਉਣ ਦੇ ਨਾਲ ਇੱਕ ਪਰਿਵਾਰ ਦਾ ਘਰ ਢਹਿ-ਢੇਰੀ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਨਵਾਂ ਘਰ ਬਣਾਇਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਨਵਾਂ ਘਰ ਬਣਾਉਣ ਲਈ ਕੁਝ ਪੈਸੇ ਅਸੀਂ ਆੜਤੀਏ ਕੋਲੋਂ 10 ਲੱਖ ਰੁਪਏ ਵਿਆਜ਼ 'ਤੇ ਲਏ ਸੀ, ਜਦਕਿ ਪੰਜ ਕੁ ਲੱਖ ਰੁਪਏ ਉਨ੍ਹਾਂ ਕੋਲ ਸਨ। ਉਨ੍ਹਾਂ ਦੱਸਿਆ ਕਿ ਘਰ ਅਜੇ ਅੱਧਾ ਸ਼ੁਰੂ ਕੀਤਾ ਸੀ ਕਿ ਰਾਤ ਹਨੇਰੀ ਝੱਖੜ ਆਇਆ ਤਾਂ ਅਸੀਂ ਆਪਣਾ ਟਰੈਕਟਰ ਮਸਾਂ ਬਚਾਇਆ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਘਰ ਬਣਾਇਆ ਜਾਂਦਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਸਾਡਾ ਵੱਡਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ।
ਪਿੰਡ ਵਾਸੀਆਂ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਸਰਕਾਰ ਨੂੰ ਮੁੜ ਵਸੇਬੇ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੁਬਾਰਾ ਬਣਾ ਸਕਣ।