ਘੁਰਾੜਿਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਦੋ ਆਸਣ, ਜਲਦ ਮਿਲੇਗੀ ਨਿਜਾਤ

ਇਨਸਾਨ ਵਿਚ ਸਿਹਤ ਨੂੰ ਲੈ ਕੇ ਕਈ ਸਮੱਸਿਆ ਆ ਸਕਦੀਆਂ ਹਨ ਤੇ ਇਸ ਨਾਲ ਜ਼ਿੰਦਗੀ ਬਦਤਰ ਬਣ ਜਾਂਦੀ ਹੈ ਪਰ ਘੁਰਾੜੇ ਅਜਿਹੀ ਸਮੱਸਿਆ ਹੈ ਜਿਸ ਨਾਲ ਨੇੜਲੇ ਵਿਅਕਤੀ ਦੀ ਪਰੇਸ਼ਾਨੀ ਵੱਧ ਜਾਂਦੀ ਹੈ।

By  Ravinder Singh January 3rd 2023 03:35 PM

snoring : ਕੁਝ ਲੋਕਾਂ ਸੌਣ ਵੇਲੇ ਘੁਰਾੜਿਆਂ ਦੀ ਸਮੱਸਿਆ ਕਾਰਨ ਅਕਸਰ ਪਰੇਸ਼ਾਨ ਰਹਿੰਦੇ ਹਨ। ਘੁਰਾੜਿਆਂ ਦੀ ਸਮੱਸਿਆ ਕਾਰਨ ਘੁਰਾੜੇ ਮਾਰਨ ਵਾਲਾ ਤਾਂ ਘੱਟ ਪਰੇਸ਼ਾਨ ਹੁੰਦਾ ਪਰ ਨੇੜੇ ਸੌਣ ਵਾਲੇ ਲੋਕ ਵੱਧ ਪਰੇਸ਼ਾਨ ਹੁੰਦੇ ਹਨ। ਨੀਂਦ ਵਿੱਚ ਘੁਰਾੜੇ ਮਾਰਨ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ 'ਚ ਨੱਕ ਬੰਦ ਹੋਣਾ, ਮੂੰਹ ਖੋਲ੍ਹ ਕੇ ਜਾਂ ਪਿੱਠ ਦੇ ਭਾਰ ਸੌਣਾ, ਸ਼ਰਾਬ-ਸਿਗਰਟ ਪੀਣ ਦੀਆਂ ਆਦਤ ਤੇ ਮੋਟਾਪਾ ਸ਼ਾਮਲ ਹਨ।


ਇਕ ਖੋਜ 'ਚ ਪਤਾ ਚੱਲਿਆ ਹੈ ਕਿ 20 ਫ਼ੀਸਦੀ ਬਾਲਗ ਨੀਂਦ 'ਚ ਘੁਰਾੜੇ ਮਾਰਦੇ ਹਨ। ਉੱਥੇ ਹੀ ਦਸਾਂ 'ਚੋਂ ਇਕ ਬੱਚਾ ਵੀ ਘੁਰਾੜੇ ਮਾਰਦਾ ਹੈ। ਇਹ ਸਮੱਸਿਆ ਆਮ ਬਣ ਗਈ ਹੈ। ਤੁਸੀਂ ਜੀਵਨਸ਼ੈਲੀ ਤੇ ਖਾਣ-ਪੀਣ ਵਿਚ ਬਦਲਾਅ ਕਰਕੇ ਘੁਰਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਨੀਂਦ 'ਚ ਘੁਰਾੜੇ ਮਾਰਨ ਵਾਲੇ ਲੋਕ ਰੋਜ਼ਾਨਾ ਯੋਗ ਆਸਣ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਯੋਗ ਦੇ ਕਈ ਆਸਣ ਹਨ। ਇਨ੍ਹਾਂ 'ਚੋਂ ਕਈ ਆਸਣਾਂ ਨਾਲ ਘੁਰਾੜਿਆਂ ਤੋਂ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਇਨ੍ਹਾਂ 2 ਯੋਗ ਆਸਣਾਂ ਬਾਰੇ....

ਭੁਜੰਗ ਆਸਣ

ਇਹ ਧਨੁਰ ਆਸਣ ਦੇ ਬਰਾਬਰ ਹੈ। ਇਸ ਆਸਣ ਵਿੱਚ ਤੁਹਾਨੂੰ ਸੱਪ ਵਾਂਗ ਆਪਣੇ ਧੜ ਨੂੰ ਅੱਗੇ ਦੀ ਦਿਸ਼ਾ ਵਿੱਚ ਚੁੱਕਣਾ ਪੈਂਦਾ ਹੈ। ਇਸ ਯੋਗ ਨੂੰ ਕਰਨ ਨਾਲ ਪੇਟ 'ਤੇ ਜ਼ੋਰ ਪੈਂਦਾ ਹੈ। ਇਸ ਦੇ ਨਾਲ ਹੀ ਕਮਰ 'ਚ ਖਿਚਾਅ ਪੈਦਾ ਹੁੰਦਾ ਹੈ। ਪਿੱਠ ਦਰਦ ਤੋਂ ਰਾਹਤ ਮਿਲਦੀ ਹੈ ਤੇ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਸੂਰਜ ਚੜ੍ਹਨ ਦੇ ਸਮੇਂ ਭੁਜੰਗ ਆਸਣ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਯੋਗ ਨੂੰ ਕਰਨ ਨਾਲ ਘੁਰਾੜਿਆਂ ਤੋਂ ਰਾਹਤ ਮਿਲਦੀ ਹੈ। ਇਸ ਯੋਗ ਨੂੰ ਅੰਗਰੇਜ਼ੀ 'ਚ ਕੋਬਰਾ ਪੋਜ਼ ਵੀ ਕਿਹਾ ਜਾਂਦਾ ਹੈ।

ਧਨੁਰ ਆਸਣ

ਧਨੁਸ਼ ਦੀ ਸ਼ਕਲ 'ਚ ਯੋਗ ਕਰਨ ਨੂੰ ਧਨੁਰ ਆਸਣ ਕਿਹਾ ਜਾਂਦਾ ਹੈ। ਇਸ ਯੋਗ ਨੂੰ ਕਰਨ ਨਾਲ ਸਰੀਰ ਦਾ ਅਕ ਧਨੁਸ਼ ਵਰਗਾ ਹੋ ਜਾਂਦਾ ਹੈ। ਇਸ ਨਾਲ ਤਣਾਅ ਤੇ ਥਕਾਵਟ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਪੂਰੇ ਸਰੀਰ 'ਚ ਖ਼ੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਹੁੰਦਾ ਹੈ। ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਵੀ ਵਧਦਾ ਹੈ। ਇਸ ਦੇ ਲਈ ਰੋਜ਼ਾਨਾ ਧਨੁਰ ਆਸਣ ਕਰੋ। ਆਪਣੇ ਖਾਣ-ਪੀਣ 'ਚ ਸ਼ਹਿਦ, ਲਸਣ, ਪਿਆਜ਼, ਹਲਦੀ, ਸੋਇਆ ਮਿਲਕ ਤੇ ਅਨਾਨਾਸ ਨੂੰ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਘੁਰਾੜਿਆਂ 'ਚ ਵੀ ਰਾਹਤ ਮਿਲਦੀ ਹੈ।

Related Post