India extends NOTAM : ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ 23 ਜੂਨ ਤੱਕ ਬੰਦ ਕੀਤਾ ਆਪਣਾ ਹਵਾਈ ਖੇਤਰ; NOTAM ਜਾਰੀ , ਪਾਕਿਸਤਾਨ ਨੇ ਵਧਾਈ ਪਾਬੰਦੀ

India extends NOTAM : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 23 ਜੂਨ 2025 ਤੱਕ ਬੰਦ ਕਰਨ ਲਈ ਇੱਕ ਨੋਟਮ ਜਾਰੀ ਕੀਤਾ ਹੈ। ਇਹ ਫੈਸਲਾ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (MoCA) ਦੇ ਨਿਰਦੇਸ਼ਾਂ 'ਤੇ ਲਿਆ ਗਿਆ ਹੈ। ਇਸ ਦੇ ਤਹਿਤ ਹੁਣ ਕੋਈ ਵੀ ਪਾਕਿਸਤਾਨ-ਰਜਿਸਟਰਡ ਜਹਾਜ਼, ਭਾਵੇਂ ਉਹ ਨਾਗਰਿਕ ਹੋਵੇ ਜਾਂ ਫੌਜੀ, ਇੱਕ ਮਹੀਨੇ ਤੱਕ ਭਾਰਤੀ ਹਵਾਈ ਖੇਤਰ ਦਾ ਇਸਤੇਮਾਲ ਨਹੀਂ ਕਰ ਸਕੇਗਾ

By  Shanker Badra May 23rd 2025 07:40 PM -- Updated: May 23rd 2025 08:03 PM

India extends NOTAM : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 23 ਜੂਨ 2025 ਤੱਕ ਬੰਦ ਕਰਨ ਲਈ ਇੱਕ ਨੋਟਮ ਜਾਰੀ ਕੀਤਾ ਹੈ। ਇਹ ਫੈਸਲਾ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (MoCA) ਦੇ ਨਿਰਦੇਸ਼ਾਂ 'ਤੇ ਲਿਆ ਗਿਆ ਹੈ। ਇਸ ਦੇ ਤਹਿਤ ਹੁਣ ਕੋਈ ਵੀ ਪਾਕਿਸਤਾਨ-ਰਜਿਸਟਰਡ ਜਹਾਜ਼, ਭਾਵੇਂ ਉਹ ਨਾਗਰਿਕ ਹੋਵੇ ਜਾਂ ਫੌਜੀ, ਇੱਕ ਮਹੀਨੇ ਤੱਕ ਭਾਰਤੀ ਹਵਾਈ ਖੇਤਰ ਦਾ ਇਸਤੇਮਾਲ ਨਹੀਂ ਕਰ ਸਕੇਗਾ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕੂਟਨੀਤਕ ਰੁਖ਼ ਅਪਣਾਇਆ ਸੀ ਅਤੇ ਇਹ ਪਾਬੰਦੀ 23 ਮਈ ਤੱਕ ਲਗਾਈ ਸੀ। ਜਿਸ ਨੂੰ ਹੁਣ 23 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਵਿੱਚ ਨਾ ਸਿਰਫ਼ ਪਾਕਿਸਤਾਨ ਦੀਆਂ ਏਅਰਲਾਈਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਸਗੋਂ ਉਨ੍ਹਾਂ ਦੁਆਰਾ ਚਾਰਟਰ ਕੀਤੇ ਗਏ ਜਹਾਜ਼ ਅਤੇ ਸੰਚਾਲਕ ਵੀ ਇਸ ਪਾਬੰਦੀ ਦੇ ਅਧੀਨ ਹੋਣਗੇ। ਇਹ ਫੈਸਲਾ ਭਾਰਤ ਦੀਆਂ ਸੁਰੱਖਿਆ ਤਰਜੀਹਾਂ ਅਤੇ ਖੇਤਰੀ ਨੀਤੀ ਦੇ ਤਹਿਤ ਲਿਆ ਗਿਆ ਹੈ।

ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਹੁਣ ਇਹ ਮਿਆਦ 23 ਜੂਨ 2025 ਤੱਕ ਵਧਾ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਪਾਕਿਸਤਾਨ ਦੁਬਾਰਾ ਅਜਿਹੀ ਕੋਈ ਹਰਕਤ ਨਾ ਕਰ ਸਕੇ। ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦੇ ਭੜਕਾਊ ਰੁਖ਼ ਦਾ ਜਵਾਬ ਦੇਣ ਲਈ ਲਿਆ ਗਿਆ ਹੈ।

 ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਲਈ 23 ਜੂਨ ਤੱਕ ਬੰਦ ਕੀਤਾ ਆਪਣਾ ਹਵਾਈ ਖੇਤਰ

ਭਾਰਤ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵਧਾ ਦਿੱਤੀ ਹੈ। ਇਸ ਦੌਰਾਨ ਪਾਕਿਸਤਾਨ ਨੇ 23 ਮਈ ਤੋਂ 23 ਜੂਨ 2025 ਤੱਕ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਲਈ ਇੱਕ ਨੋਟਮ (ਨੋਟਿਸ) ਜਾਰੀ ਕੀਤਾ ਹੈ। ਇਸ ਵਿੱਚ ਭਾਰਤੀ ਏਅਰਲਾਈਨਾਂ ਅਤੇ ਆਪਰੇਟਰਾਂ ਦੁਆਰਾ ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ 'ਤੇ ਲਏ ਗਏ ਜਹਾਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਫੌਜੀ ਉਡਾਣਾਂ ਵੀ ਸ਼ਾਮਲ ਹਨ।







Related Post