ਫਲਾਈਟ ਚ ਪਾਇਲਟ ਮੁੰਡੇ ਦੀ ਅਨਾਊਂਸਮੈਂਟ ਨੇ ਮਾਂ ਨੂੰ ਕੀਤਾ ਭਾਵੁਕ, ਅੱਖਾਂ ਚੋਂ ਵਹਿ ਤੁਰੇ ਹੰਝੂ, ਵੇਖੋ ਵੀਡੀਓ
Indigo Pilot Heart tounching annoucement video: ਮਾਤਾ-ਪਿਤਾ ਆਪਣੇ ਬੱਚਿਆਂ ਲਈ ਸਭ ਕੁੱਝ ਕਰਦੇ ਹਨ, ਪਰ ਜਦੋਂ ਬੱਚੇ ਉਨ੍ਹਾਂ ਲਈ ਕੁੱਝ ਕਰਦੇ ਹਨ ਤਾਂ ਮਾਪਿਆਂ ਦੀ ਖੁਸ਼ੀ ਦੀ ਟਿਕਾਣਾ ਨਹੀਂ ਰਹਿੰਦਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ (Viral Video) 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਚੇਨਈ ਤੋਂ ਕੋਇੰਬਟੂਰ ਦੀ ਫਲਾਈਟ 'ਚ ਇੰਡੀਗੋ ਦੇ ਪਾਇਲਟ ਨੇ ਆਪਣੇ ਪਰਿਵਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੈਪਟਨ ਪ੍ਰਦੀਪ ਕ੍ਰਿਸ਼ਨਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਮਾਂ ਫਲਾਈਟ 'ਚ ਇਕ ਖਾਸ ਅਨਾਊਸਮੈਂਟ ਦੌਰਾਨ ਰੋਂਦੀ ਨਜ਼ਰ ਆ ਰਹੀ ਹੈ।
ਫਲਾਈਟ ਦੇ ਉਡਣ ਤੋਂ ਪਹਿਲਾਂ ਕ੍ਰਿਸ਼ਨਨ ਨੇ ਅਨਾਊਸਮੈਂਟ ਕੀਤੀ ਕਿ ਉਸ ਦੇ ਦਾਦਾ-ਦਾਦੀ ਅਤੇ ਉਸ ਦੀ ਮਾਂ ਫਲਾਈਟ 'ਚ ਉਸ ਨਾਲ ਹਨ। ਇਸ ਬਹੁਤ ਹੀ ਭਾਵੁਕਤਾ ਭਰਿਆ ਪਲ ਸੀ ਜਦੋਂ ਉਸ ਦੀ ਮਾਂ ਅਤੇ ਦਾਦਾ-ਦਾਦੀ ਰੋਣ ਲੱਗ ਗਏ। ਕ੍ਰਿਸ਼ਨਨ ਨੇ ਕਿਹਾ, ''ਮੈਨੂੰ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰਾ ਪਰਿਵਾਰ ਮੇਰੇ ਨਾਲ ਸਫਰ ਕਰ ਰਿਹਾ ਹੈ। ਮੇਰਾ ਦਾਦਾ, ਦਾਦੀ ਅਤੇ ਮਾਤਾ 29ਵੀਂ ਲਾਈਨ 'ਚ ਬੈਠੇ ਹਨ। ਦਾਦਾ ਜੀ ਅੱਜ ਪਹਿਲੀ ਵਾਰ ਮੇਰੇ ਨਾਲ ਸਫਰ ਕਰ ਰਹੇ ਹਨ।''
ਕ੍ਰਿਸ਼ਨਨ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੇਰਾ ਸਭ ਤੋਂ ਵੱਡਾ ਫਲੈਕਸ। ਇਹ ਹਰ ਪਾਇਲਟ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸਫਰ ਕਰਵਾਏ।" ਵੀਡੀਓ ਨੂੰ ਇੰਸਟਾਗ੍ਰਾਮ 'ਤੇ 8 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ ਅਤੇ ਲੋਕ ਇਸ ਨੂੰ ਸ਼ਲਾਘਾਯੋਗ ਕਦਮ ਦੱਸ ਰਹੇ ਹਨ।
ਕ੍ਰਿਸ਼ਨਨ ਨੇ ਆਪਣੇ ਦਾਦਾ ਜੀ ਨੂੰ ਹੋਰ ਯਾਤਰੀਆਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਕੀਤਾ, ਜਿਨ੍ਹਾਂ ਨੇ ਨਿਮਰਤਾ ਨਾਲ ਖੜ੍ਹੇ ਹੋ ਕੇ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਕੈਬਿਨ ਤਾੜੀਆਂ ਨਾਲ ਗੂੰਜ ਉੱਠਿਆ, ਸੁੰਦਰ ਇਸ਼ਾਰੇ ਦੀ ਸ਼ਲਾਘਾ ਕੀਤੀ।
ਦੱਸ ਦਈਏ ਕਿ 2018 'ਚ ਪ੍ਰਦੀਪ ਕ੍ਰਿਸ਼ਨਨ ਦੀ ਮਾਂ ਅਤੇ ਦਾਦੀ ਨੇ ਸਹੁੰ ਖਾਧੀ ਕਿ ਉਹ ਉਦੋਂ ਤੱਕ ਹਵਾਈ ਸਫ਼ਰ ਨਹੀਂ ਕਰਨਗੇ, ਜਦੋਂ ਤੱਕ ਦੱਖਣੀ ਅਫ਼ਰੀਕਾ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਆਪਣੀ ਯਾਤਰਾ ਦਾ ਪ੍ਰਬੰਧ ਖੁਦ ਨਹੀਂ ਕਰ ਲੈਂਦੇ। ਫਲਾਈਟ ਰਾਹੀਂ ਯਾਤਰਾ ਕਰਨ ਦੇ ਹੋਰ ਮੌਕਿਆਂ ਦੇ ਬਾਵਜੂਦ ਉਨ੍ਹਾਂ ਨੇ 6 ਤੋਂ 7 ਸਾਲਾਂ ਤੱਕ ਇੰਤਜ਼ਾਰ ਕੀਤਾ, ਜਿਸ ਦੌਰਾਨ ਕ੍ਰਿਸ਼ਨਨ ਨੂੰ ਨੌਕਰੀ ਦੀਆਂ ਅਨਿਸ਼ਚਿਤਤਾਵਾਂ ਦਾ ਵੀ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:
- RR vs RCB ਮੈਚ 'ਚ 13 ਛੱਕੇ, ਹੁਣ ਰਾਜਸਥਾਨ ਰਾਇਲਜ਼ 78 ਘਰਾਂ 'ਚ ਲਗਾਏਗਾ ਸੋਲਰ ਪੈਨਲ
- ਕਰਨਾਟਕ 'ਚ ਮੰਦਿਰ ਮੇਲੇ ਲਈ ਰਵਾਨਾ ਹੋਇਆ 100 ਫੁੱਟ ਉੱਚਾ ਰੱਥ ਡਿੱਗਿਆ, ਵਾਲ-ਵਾਲ ਬਚੇ ਸ਼ਰਧਾਲੂ
- RBI ਸ਼ੁਰੂ ਕਰੇਗਾ UPI ਰਾਹੀਂ ਕੈਸ਼ ਡਿਪਾਜ਼ਿਟ ਸਹੂਲਤ, ਜਾਣੋ ਕਦੋਂ ਹੋਵੇਗੀ ਸ਼ੁਰੂ