RR vs RCB ਮੈਚ 'ਚ 13 ਛੱਕੇ, ਹੁਣ ਰਾਜਸਥਾਨ ਰਾਇਲਜ਼ 78 ਘਰਾਂ 'ਚ ਲਗਾਏਗਾ ਸੋਲਰ ਪੈਨਲ
Rajasthan Royals Solar Power: ਇੰਡੀਅਨ ਪ੍ਰੀਮੀਅਰ ਲੀਗ 2024 ਦਾ 19ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਮੇਜ਼ਬਾਨ ਰਾਜਸਥਾਨ ਰਾਇਲਜ਼ ਨੇ ਇਹ ਮੈਚ ਜਿੱਤ ਲਿਆ। ਜੈਪੁਰ ਵਿੱਚ ਖੇਡੇ ਗਏ ਮੈਚ ਵਿੱਚ ਆਰਆਰ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਕੁੱਲ 13 ਛੱਕੇ ਲੱਗੇ। ਆਰਸੀਬੀ ਵੱਲੋਂ 7 ਛੱਕੇ ਅਤੇ ਰਾਜਸਥਾਨ ਦੇ ਬੱਲੇਬਾਜ਼ਾਂ ਨੇ 6 ਛੱਕੇ ਲਾਏ। ਇਸ ਕਾਰਨ ਰਾਜਸਥਾਨ ਰਾਇਲਜ਼ ਨੂੰ 78 ਘਰਾਂ ਨੂੰ ਸੂਰਜੀ ਊਰਜਾ ਨਾਲ ਰੋਸ਼ਨ ਕਰਨਾ ਹੋਵੇਗਾ।
ਦਰਅਸਲ ਰਾਜਸਥਾਨ ਰਾਇਲਸ ਫ੍ਰੈਂਚਾਇਜ਼ੀ ਨੇ ਇੱਕ ਪਹਿਲ ਸ਼ੁਰੂ ਕੀਤੀ ਹੈ, ਜਿਸਦਾ ਨਾਮ ਹੈ ਪਿੰਕ ਪ੍ਰੋਮਿਸ। ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਸ ਬੈਂਗਲੁਰੂ ਮੈਚ ਇਸੇ ਪਹਿਲ ਦਾ ਹਿੱਸਾ ਸੀ। ਇਸ ਦੌਰਾਨ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਦਾ ਮੰਤਵ ਰੱਖਿਆ ਗਿਆ। ਇਸ ਮੈਚ ਲਈ ਹਜ਼ਾਰਾਂ ਔਰਤਾਂ ਨੇ ਐਂਟਰੀ ਲਈ। ਇਸ ਤੋਂ ਪਹਿਲਾਂ, ਆਰਆਰ ਨੇ ਇੱਕ ਹੋਰ ਘੋਸ਼ਣਾ ਕੀਤੀ ਸੀ ਕਿ ਇਸ ਮੈਚ ਵਿੱਚ ਬਣਾਈਆਂ ਗਈਆਂ ਦੌੜਾਂ ਦੀ ਗਿਣਤੀ ਦੇ ਬਰਾਬਰ ਘਰਾਂ ਵਿੱਚ ਸੋਲਰ ਪੈਨਲ ਲਗਾਏ ਜਾਣਗੇ।
ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਸ ਬੈਂਗਲੁਰੂ ਮੈਚ ਵਿੱਚ ਕੁੱਲ 13 ਛੱਕੇ ਲੱਗੇ ਸਨ। ਇਸ ਤਰ੍ਹਾਂ ਰਾਜਸਥਾਨ ਰਾਇਲਜ਼ ਵੱਲੋਂ ਕੁੱਲ 78 ਘਰਾਂ ਵਿੱਚ ਸੂਰਜੀ ਊਰਜਾ ਦਾ ਪ੍ਰਬੰਧ ਕੀਤਾ ਜਾਵੇਗਾ। ਪਿੰਕ ਪ੍ਰੋਮਿਸ ਪਹਿਲ ਰਾਜਸਥਾਨ ਦੇ ਪੇਂਡੂ ਖੇਤਰਾਂ ਦੀਆਂ ਔਰਤਾਂ ਨੂੰ ਸਸ਼ਕਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪੇਂਡੂ ਖੇਤਰਾਂ ਵਿੱਚ 78 ਘਰਾਂ ਵਿੱਚ ਸੂਰਜੀ ਊਰਜਾ ਮੁਹੱਈਆ ਕਰਵਾਈ ਜਾਵੇਗੀ। RR ਦੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 78 ਘਰਾਂ ਨੂੰ ਸੂਰਜੀ ਊਰਜਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੇੋੋ: ਹੱਥਾਂ 'ਚ ਪੱਥਰ ਚੁੱਕ ਕੇ ਪਹਾੜਾਂ 'ਤੇ ਚੜ੍ਹਨ ਵਾਲੀ ਪਾਕਿ ਟੀਮ ਦੀ ਫੌਜ ਨਾਲ ਟ੍ਰੇਨਿੰਗ ਦੀ ਵੀਡੀਓ ਆਈ ਸਾਹਮਣੇ
-