PTC News
Search
🔍 Search

iPhone Duo ਦੀ ਸਕਰੀਨ ਹੋ ਰਹੀ ਕ੍ਰੈਕ, ਕੰਪਨੀ ਨੇ ਨਵਾਂ ਫੋਨ ਦੇਣ ਦਾ ਕੀਤਾ ਵਾਅਦਾ; ਪਿਛਲੇ ਮਹੀਨੇ ਹੀ ਕੀਤਾ ਲਾਂਚ

ਕੰਪਨੀ ਨੇ ਉਪਭੋਗਤਾਵਾਂ ਨੂੰ ਤੁਰੰਤ ਐਪਲਕੇਅਰ ਨਾਲ ਸੰਪਰਕ ਕਰਨ ਲਈ ਕਿਹਾ

By  Jaswinder Kaur October 27th 2026 01:35 PM

iPhone Duo is facing problems :  ਐਪਲ ਦੇ ਪਹਿਲੇ ਫੋਲਡੇਬਲ ਫੋਨ iPhone Duo ਨੂੰ ਆਪਣੀ ਸਕ੍ਰੀਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੋਨ ਦੀ ਅੰਦਰੂਨੀ ਸਕ੍ਰੀਨ ਟੁੱਟਣ ਅਤੇ ਕ੍ਰੈਕ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਐਪਲ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਨ੍ਹਾਂ ਫੋਨਾਂ ਦੀ ਕੀਮਤ ₹300,000 ਤੋਂ ₹4.50,000 ਦੇ ਵਿਚਕਾਰ ਹੈ।

ਆਈਫੋਨ ਡੂਓ 'ਤੇ ਇਹ ਨੁਕਸਾਨ ਜ਼ਿਆਦਾਤਰ ਉਸ ਬਿੰਦੂ 'ਤੇ ਹੁੰਦਾ ਹੈ ਜਿੱਥੇ ਫ਼ੋਨ ਵਿਚਕਾਰ (ਕੇਂਦਰੀ ਹਿੱਜ) ਫੋਲਡ ਹੁੰਦਾ ਹੈ। ਜ਼ਿਆਦਾਤਰ ਉਪਭੋਗਤਾ ਰਿਪੋਰਟ ਕਰ ਰਹੇ ਹਨ ਕਿ ਪਹਿਲੀ ਵਾਰ ਫ਼ੋਨ ਖੋਲ੍ਹਣ ਅਤੇ ਵਰਤਣ ਤੋਂ ਥੋੜ੍ਹੀ ਦੇਰ ਬਾਅਦ ਹੀ ਸਕ੍ਰੀਨ ਖੁਦ ਖਰਾਬ ਹੋ ਜਾਂਦੀ ਹੈ।

ਇਹ ਵੀ ਪੜ੍ਹੋ : 

ChatGPT - 6.1 Terra ਲਾਂਚ, ਕੰਪਿਊਟਰ ਸਕਰੀਨ ਵੇਖ ਕੇ AI ਖੁਦ ਕਰੇਗੀ ਤੁਹਾਡਾ ਸਾਰਾ ਕੰਮ, ਜਾਣੋ ਪੁਰਾਣੇ ਮਾਡਲਾਂ ਨਾਲੋਂ ਕਿਵੇਂ ਹੈ ਭਿੰਨ

ਐਪਲ ਨੇ ਸੋਮਵਾਰ ਨੂੰ ਕਿਹਾ ਕਿ ਉਸਨੂੰ ਕੁਝ ਆਈਫੋਨ ਡੂਓ ਯੂਨਿਟਾਂ ਦੇ ਅੰਦਰੂਨੀ ਡਿਸਪਲੇਅ ਵਿੱਚ ਸਮੱਸਿਆ ਬਾਰੇ ਪਤਾ ਚਲਿਆ ਹੈ। ਇਹ ਸਮੱਸਿਆ ਸੀਮਤ ਗਿਣਤੀ ਵਿੱਚ ਡਿਵਾਈਸਾਂ ਵਿੱਚ ਆਈ ਹੈ। ਕੰਪਨੀ ਡਿਵਾਈਸਾਂ ਨੂੰ ਬਦਲ ਦੇਵੇਗੀ ਅਤੇ ਉਪਭੋਗਤਾ ਨੂੰ ਇੱਕ ਨਵਾਂ ਫੋਨ ਪ੍ਰਦਾਨ ਕਰੇਗੀ।

ਕੰਪਨੀ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਈਫੋਨ ਡੂਓ ਸਕ੍ਰੀਨ ਵਿੱਚ ਕੋਈ ਸਮੱਸਿਆ ਨਜਰ ਆਉਂਦੀ ਹੈ ਤਾਂ ਉਹ ਤੁਰੰਤ ਐਪਲਕੇਅਰ ਨਾਲ ਸੰਪਰਕ ਕਰਨ। ਐਪਲ ਨੇ 9 ਸਤੰਬਰ ਨੂੰ ਆਪਣਾ ਪਹਿਲਾ ਫੋਲਡੇਬਲ ਫੋਨ, ਆਈਫੋਨ ਡੂਓ ਲਾਂਚ ਕੀਤਾ ਸੀ।

ਸਭ ਤੋਂ ਵੱਡਾ ਡਿਸਪਲੇ, ਸਭ ਤੋਂ ਮਹਿੰਗਾ ਆਈਫੋਨ

ਆਈਫੋਨ ਡੂਓ ਵਿੱਚ 5.4-ਇੰਚ ਕਵਰ ਡਿਸਪਲੇ ਅਤੇ ਅੰਦਰ 7.6-ਇੰਚ ਦੀ ਮੁੱਖ ਸਕ੍ਰੀਨ ਹੈ, ਜੋ ਕਿ ਕਿਸੇ ਵੀ ਆਈਫੋਨ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਡਿਸਪਲੇ ਹੈ।

ਇਹ Duo ਐਪਲ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੈ। ਇਸਦੀ ਸ਼ੁਰੂਆਤੀ ਕੀਮਤ ਲਗਭਗ ₹3 ਲੱਖ ਹੈ, ਜਦੋਂ ਕਿ ਟਾਪ ਮਾਡਲ ਦੀ ਰੇਟ ₹4.50 ਲੱਖ ਤੱਕ ਜਾਂਦਾ ਹੈ।

ਕੀ ਹੈ ਖਰਾਬੀ ਦਾ ਕਾਰਨ 

iFixit ਇੱਕ ਮਸ਼ਹੂਰ ਇਲੈਕਟ੍ਰਾਨਿਕ ਡਿਵਾਈਸ ਟੀਅਰਡਾਉਨ ਫਰਮ, ਨੇ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। iFixit ਨੇ iPhone Duo ਨੂੰ ਵੱਖ ਕੀਤਾ ਅਤੇ CT ਸਕੈਨ ਦੀ ਵਰਤੋਂ ਕਰਕੇ ਫ਼ੋਨ ਦੇ ਹਿੰਗ ਦਾ ਇੱਕ 3D ਸਿਮੂਲੇਸ਼ਨ ਬਣਾਇਆ।

iFixit ਦੇ ਅਨੁਸਾਰ ਨੁਕਸਾਨ ਉੱਥੇ ਹੀ ਹੋ ਰਿਹਾ ਹੈ ਜਿੱਥੇ ਡਿਸਪਲੇਅ ਕੇਬਲ ਸਕ੍ਰੀਨ ਦੇ ਹੇਠਾਂ ਤੋਂ ਲੰਘਦੀ ਹੈ, ਇੱਕ ਕੇਂਦਰੀ ਸਪੋਰਟ ਬਾਰ ਦੇ ਨੇੜੇ, ਜਿਥੋਂ ਫ਼ੋਨ ਫੋਲਡ ਕੀਤਾ ਜਾਂਦਾ ਹੈ, ਤਾਂ ਇਹ ਸਪੋਰਟ ਬਾਰ ਸੰਭਾਵਤ ਤੌਰ 'ਤੇ ਆਪਣੀ ਸਹੀ ਸਥਿਤੀ ਗੁਆ ਦਿੰਦਾ ਹੈ, ਜਿਸ ਨਾਲ ਸਕ੍ਰੀਨ 'ਤੇ ਕਾਫ਼ੀ ਦਬਾਅ ਪੈਂਦਾ ਹੈ ਅਤੇ ਨੁਕਸਾਨ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਫਰਮ ਆਈਫੋਨ ਡੂਓ ਨੂੰ ਮੁਰੰਮਤ ਕਰਨ ਲਈ ਸਭ ਤੋਂ ਆਸਾਨ ਫੋਲਡੇਬਲ ਫੋਨ ਵਜੋਂ ਵੀ ਦਰਸਾਉਂਦੀ ਹੈ।

ਮਾਹਿਰਾਂ ਦੀ ਕੀ ਰਾਏ ਹੈ ?

ਮਾਰਕੀਟ ਰਿਸਰਚ ਫਰਮ ਆਈਡੀਸੀ ਦੇ ਵਾਈਸ ਪ੍ਰੈਜ਼ੀਡੈਂਟ ਫ੍ਰਾਂਸਿਸਕੋ ਜੇਰੋਨਿਮੋ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਤੁਰੰਤ ਰਿਪਲੇਸਮੈਂਟ ਦੀ ਪੇਸ਼ਕਸ਼ ਕਰਨ ਦਾ ਐਪਲ ਦਾ ਫੈਸਲਾ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। 2019 ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ "ਸਾਨੂੰ ਯਾਦ ਹੈ ਜਦੋਂ ਸੈਮਸੰਗ ਦੇ ਪਹਿਲੇ ਗਲੈਕਸੀ ਫੋਲਡ ਵਿੱਚ ਵੀ ਇਸੇ ਤਰ੍ਹਾਂ ਦੀ ਸਮੱਸਿਆ ਆਈ ਸੀ। ਪਰ ਐਪਲ ਦਾ ਤੁਰੰਤ ਅਤੇ ਪਾਰਦਰਸ਼ੀ ਜਵਾਬ ਬ੍ਰਾਂਡ ਇਮੇਜ ਅਤੇ ਫੋਨਾਂ ਦੀ ਇਸ ਨਵੀਂ ਸ਼੍ਰੇਣੀ ਨੂੰ ਹੋਣ ਵਾਲੇ ਮਹੱਤਵਪੂਰਨ ਨੁਕਸਾਨ ਨੂੰ ਰੋਕ ਸਕਦਾ ਹੈ।"



Related Post