KKR vs SRH IPL Final: ਮਹਾਂ ਮੁਕਾਬਲਾ ਅੱਜ, ਜਾਣੋ ਕੀ ਕਹਿੰਦੇ ਹਨ ਟੀਮਾਂ ਦੇ ਅੰਕੜੇ...ਮੌਸਮ ਤੋਂ ਲੈ ਕੇ ਪਿੱਚ ਰਿਪੋਰਟ ਤੱਕ ਜਾਣੋ ਸਭ ਕੁੱਝ

IPL Final KKR vs SRH: IPL ਦੇ ਇਸ ਸੀਜ਼ਨ ਵਿੱਚ 'ਚ ਹੁਣ ਤੱਕ ਕੋਲਕਾਤਾ ਅਤੇ ਹੈਦਰਾਬਾਦ ਦੀਆਂ ਟੀਮਾਂ ਦੋ ਵਾਰ ਭਿੜ ਚੁੱਕੀਆਂ ਹਨ ਅਤੇ ਇਹ ਦੋਵਾਂ ਦਾ ਤੀਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਲੀਗ ਗੇੜ 'ਚ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿੱਥੇ ਹੈਦਰਾਬਾਦ ਨੂੰ ਦੋਵਾਂ ਮੌਕਿਆਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

By  KRISHAN KUMAR SHARMA May 26th 2024 10:55 AM -- Updated: May 26th 2024 11:13 AM

IPL 2024 Final Match Report: ਦੁਨੀਆ ਦੀ ਸਭ ਤੋਂ ਵੱਡੀ ਲੀਗ ਆਈਪੀਐਲ 2024 ਦੇ 17ਵੇਂ ਸੀਜ਼ਨ ਦਾ ਅੱਜ ਆਖ਼ਰੀ ਮੁਕਾਬਲਾ ਹੋਵੇਗਾ। ਇਹ ਮਹਾਂ ਮੁਕਾਬਲਾ ਚੋਟੀ ਦੀਆਂ ਦੋ ਟੀਮਾਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ ਹੈਦਰਾਬਾਦ ਵਿਚਾਲੇ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਕੇਕੇਆਰ ਨੇ ਸਕੋਰਕਾਰਡ 'ਚ ਸਿਖਰ 'ਤੇ ਰਹੀ ਹੈ ਅਤੇ ਕੁਆਲੀਫਾਇਰ 1 ਵਿੱਚ ਹੈਦਰਾਬਾਦ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ SRH ਨੂੰ ਫਾਈਨਲ ਦੀ ਟਿਕਟ ਪ੍ਰਾਪਤ ਕਰਨ ਲਈ ਲੰਬਾ ਸਫ਼ਰ ਕਰਨਾ ਪਿਆ।

ਕੀ ਮੀਂਹ ਪਾਵੇਗਾ ਖਲਲ ?

ਮੌਸਮ ਦੀ ਵੈੱਬਸਾਈਟ Accuweather ਦੇ ਅਨੁਸਾਰ ਮੈਚ ਦੇ ਦਿਨ ਸ਼ਾਮ ਨੂੰ ਆਸਮਾਨ 'ਚ ਬੱਦਲਵਾਈ ਰਹੇਗੀ। ਮੀਂਹ ਦੀ ਸੰਭਾਵਨਾ 3 ਫੀਸਦੀ ਹੈ। ਸ਼ਾਮ ਨੂੰ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜਿਸ ਤਰ੍ਹਾਂ ਸ਼ਨੀਵਾਰ ਨੂੰ ਮੀਂਹ ਪਿਆ ਅਤੇ ਕੇਕੇਆਰ ਦੇ ਅਭਿਆਸ ਸੈਸ਼ਨ ਵਿੱਚ ਵਿਘਨ ਪਿਆ, ਜੇਕਰ ਐਤਵਾਰ ਨੂੰ ਵੀ ਅਜਿਹਾ ਹੀ ਹੁੰਦਾ ਹੈ, ਤਾਂ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਫਾਈਨਲ ਲਈ ਰਾਖਵਾਂ ਦਿਨ ਵੀ ਖਾ ਗਿਆ ਹੈ। ਜੇਕਰ ਮੀਂਹ ਕਾਰਨ ਐਤਵਾਰ ਨੂੰ ਫਾਈਨਲ ਨਹੀਂ ਹੋ ਸਕਿਆ ਤਾਂ ਸੋਮਵਾਰ ਨੂੰ ਖੇਡਿਆ ਜਾਵੇਗਾ।

ਪਿੱਚ ਰਿਪੋਰਟ

ਇਹ ਮੈਚ ਚੇਪਕ ਦੇ ਐਮਏ ਚਿਦੰਬਰਮ ਸਟੇਡੀਅਮ ਦੀ ਪਿੱਚ 'ਤੇ ਖੇਡਿਆ ਜਾਵੇਗਾ, ਜੋ ਕਿ ਸ਼ੁਰੂਆਤ ਵਿੱਚ ਬੱਲੇਬਾਜ਼ੀ ਲਈ ਚੰਗੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ ਸਪਿਨ ਗੇਂਦਬਾਜ਼ਾਂ ਦੀ ਮਦਦ ਕਰਨ ਲੱਗਦੀ ਹੈ। ਬਾਅਦ ਵਿੱਚ ਸਪਿਨਰ ਹੋਰ ਖਤਰਨਾਕ ਹੋ ਜਾਂਦੇ ਹਨ। ਦੂਜੀ ਪਾਰੀ ਵਿੱਚ ਪਿੱਚ ਹੌਲੀ ਹੋ ਜਾਂਦੀ ਹੈ। ਇਸ ਲਈ ਟਾਸ ਵੀ ਮੈਚ 'ਚ ਅਹਿਮ ਭੂਮਿਕਾ ਅਦਾ ਕਰਦੀ ਹੈ।

ਕਿਥੇ ਦੇਖਿਆ ਜਾਵੇਗਾ ਲਾਈਵ ਮੈਚ

ਭਾਰਤ ਵਿੱਚ KKR ਬਨਾਮ SRH IPL 2024 ਫਾਈਨਲ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਕਰੇਗਾ।

ਇਸ ਸੀਜ਼ਨ 'ਚ ਕੇਕੇਆਰ ਦਾ ਪੱਲੜਾ ਭਾਰੀ

IPL ਦੇ ਇਸ ਸੀਜ਼ਨ ਵਿੱਚ 'ਚ ਹੁਣ ਤੱਕ ਕੋਲਕਾਤਾ ਅਤੇ ਹੈਦਰਾਬਾਦ ਦੀਆਂ ਟੀਮਾਂ ਦੋ ਵਾਰ ਭਿੜ ਚੁੱਕੀਆਂ ਹਨ ਅਤੇ ਇਹ ਦੋਵਾਂ ਦਾ ਤੀਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਲੀਗ ਗੇੜ 'ਚ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿੱਥੇ ਹੈਦਰਾਬਾਦ ਨੂੰ ਦੋਵਾਂ ਮੌਕਿਆਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜ਼ਿਕਰਯੋਗ ਹੈ ਕਿ ਕੇਕੇਆਰ ਨੇ ਆਖਰੀ ਵਾਰ ਕੁਆਲੀਫਾਇਰ 1 ਵਿੱਚ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਜਿੱਥੇ ਕੇਕੇਆਰ ਦੀ ਨਜ਼ਰ ਤੀਜੀ ਵਾਰ ਟਰਾਫੀ ਜਿੱਤਣ 'ਤੇ ਹੋਵੇਗੀ, ਉਥੇ ਹੈਦਰਾਬਾਦ ਦੂਜੀ ਵਾਰ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖਿਡਾਰੀ ਹਨ ਕੋਲਕਾਤਾ ਅਤੇ ਸਨਰਾਈਜ਼ ਦੀ ਤਾਕਤ

ਕੋਲਕਾਤਾ ਟੀਮ 'ਚ ਸੁਨੀਲ ਨਾਰਾਇਣ, ਆਂਦਰੇ ਰਸੇਲ ਅਤੇ ਵਰੁਣ ਚੱਕਰਵਰਤੀ ਵਰਗੇ ਖਿਡਾਰੀ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਫਾਰਮ ਵਿੱਚ ਰਹੇ ਹਨ, ਜੋ ਮਿਸ਼ੇਲ ਸਟਾਰਕ ਦੇ ਮੁੜ ਲੈਅ 'ਚ ਆਉਣ ਅਤੇ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਚੰਗਾ ਕੰਮ ਕਰ ਰਹੇ ਹਨ, ਜਿਸ ਨੇ ਕੇਕੇਆਰ ਨੂੰ ਕਾਗਜ਼ਾਂ 'ਤੇ ਸਪੱਸ਼ਟ ਤੌਰ 'ਤੇ ਪਸੰਦੀਦਾ ਬਣਾਇਆ ਅਤੇ ਉਹ ਇਸ ਮਹਾਂ ਮੁਕਾਬਲੇ ਦੇ ਸਖਤ ਦਾਅਵੇਦਾਰ ਮੰਨੀ ਜਾ ਰਹੇ ਹਨ।

ਦੂਜੇ ਪਾਸੇ ਸਨਰਾਈਜ਼ ਹੈਦਰਾਬਾਦ ਦੀ ਪੈਟ ਕਮਿੰਸ ਦੀ ਅਗਵਾਈ ਹੇਠਲੀ ਟੀਮ ਲਈ ਟ੍ਰੇਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਧਾਕੜ ਤੇਜ਼-ਤਰਾਰ ਪਾਰੀ ਖੇਡਣ ਵਾਲੇ ਅਤੇ ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਟੀ ਨਟਰਾਜਨ ਅਤੇ ਭੁਵਨੇਸ਼ਵਰ ਕੁਮਾਰ ਵਰਗੇ ਖਿਡਾਰੀ ਯੋਗਦਾਨ ਪਾ ਰਹੇ ਹਨ। ਤੇਜ਼-ਤਰਾਰ ਖੇਡਣ ਵਾਲੇ ਇਹ ਟੀਮ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਵੀ ਖੜਾ ਕਰ ਚੁੱਕੀ ਹੈ ਅਤੇ ਇਸ ਵਾਰ ਖਿਤਾਬ ਜਿੱਤਣ ਲਈ ਵੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

KKR vs SRH KKR vs SRH Playing 11 Prediction

ਕੋਲਕਾਤਾ ਨਾਈਟ ਰਾਈਡਰਜ਼ ਸੰਭਾਵੀ 11: ਰਹਿਮਾਨਉੱਲ੍ਹਾ ਗੁਰਬਾਜ਼, ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਸੀ), ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।

ਸਨਰਾਈਜ਼ਰਜ਼ ਹੈਦਰਾਬਾਦ ਸੰਭਾਵੀ 11: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਰੈੱਡੀ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕੇਟ), ਅਬਦੁਲ ਸਮਦ, ਪੈਟ ਕਮਿੰਸ (ਸੀ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਟੀ ਨਟਰਾਜਨ।

Related Post