ਰਵਨੀਤ ਬਿੱਟੂ ਆਪਣੀ ਹੱਦ ਚ ਰਹਿ ਕੇ ਬਿਆਨਬਾਜ਼ੀ ਕਰੇ, BJP ਆਗੂ ਇਕਬਾਲ ਸਿੰਘ ਲਾਲਪੁਰਾ ਨੇ Satluj ਵਿਵਾਦ ਤੇ ਦਿੱਤੀ ਨਸੀਹਤ

Sutlej Ban controversy : ਭਾਜਪਾ (BJP) ਦੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਮੇਤ ਪੰਜਾਬ 'ਚ ਬਤੌਰ ਡੀ.ਆਈ.ਜੀ ਸੇਵਾ ਮੁਕਤ ਹੋਏ ਇਕਬਾਲ ਸਿੰਘ ਲਾਲਪੁਰਾ ਨੇ ਬਿੱਟੂ ਨੂੰ ਆਪਣੀ ਹੱਦ 'ਚ ਰਹਿ ਕੇ ਬਿਆਨਬਾਜ਼ੀ ਕਰਨ ਲਈ ਕਿਹਾ ਹੈ।

By  KRISHAN KUMAR SHARMA July 13th 2026 09:36 AM -- Updated: July 13th 2026 10:36 AM

Sutlej Ban controversy : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (Ravneet) ਵੱਲੋਂ ਫਿਲਮ 'ਸਤਲੁਜ' ਨੂੰ ਲੈ ਕੇ ਲਗਾਤਾਰ ਦਿਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾਵਾਂ ਨੂੰ ਘੇਰਨ ਅਤੇ ਤਿੱਖੀ ਬਿਆਨਬਾਜ਼ੀ 'ਤੇ ਭਾਜਪਾ ਨੇ ਝਾੜ ਪਾਈ ਹੈ। ਭਾਜਪਾ (BJP) ਦੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਮੇਤ ਪੰਜਾਬ 'ਚ ਬਤੌਰ ਡੀ.ਆਈ.ਜੀ ਸੇਵਾ ਮੁਕਤ ਹੋਏ ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੇ ਬਿੱਟੂ ਨੂੰ ਆਪਣੀ ਹੱਦ 'ਚ ਰਹਿ ਕੇ ਬਿਆਨਬਾਜ਼ੀ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ 'ਸਤਲੁਜ' ਫਿਲਮ ਦੇ ਨਿਰਮਾਤਾਵਾਂ ਨੂੰ ਚੁਣੌਤੀ ਦਿੰਦਿਆਂ ਚੇਤਾਵਨੀ ਦਿੱਤੀ ਸੀ ਕਿ ਵਿਵਾਦਤ ਅੰਕੜਿਆਂ ਨੂੰ ਇਤਿਹਾਸ ਵੱਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਾਰੇ ਦਸਤਾਵੇਜ਼ੀ ਸਬੂਤ, ਅਧਿਕਾਰਤ ਰਿਕਾਰਡ, ਨਿਆਂਇਕ ਖੋਜਾਂ ਅਤੇ ਪ੍ਰਮਾਣਿਤ ਡੇਟਾ ਪੇਸ਼ ਕਰਨ ਜੋ ਫਿਲਮ ਵਿੱਚ ਦਰਸਾਏ ਗਏ 25,000 ਲਾਪਤਾ ਜਾਂ ਗੈਰ-ਕਾਨੂੰਨੀ ਤੌਰ 'ਤੇ ਸਸਕਾਰ ਕੀਤੀਆਂ ਲਾਸ਼ਾਂ ਦੇ ਦਾਅਵੇ ਨੂੰ ਸਿੱਧੀ ਸਾਬਤ ਕਰਦੇ ਹਨ।

ਲਾਲਪੁਰਾ ਨੇ ਕੀ ਦਿੱਤੀ ਨਸੀਹਤ ?

ਬਿੱਟੂ ਦੇ ਇਸ ਬਿਆਨ 'ਤੇ ਇਕਬਾਲ ਸਿੰਘ ਲਾਲਪੁਰਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਹੱਦ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਲਾਲਪੁਰਾ ਨੇ ਕਿਹਾ ਕਿ ਜਦੋਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ 25,000 ਲੋਕਾਂ ਦੇ ਲਾਪਤਾ ਹੋਣ ਦਾ ਮੁੱਦਾ ਉਠਾਇਆ ਸੀ, ਤਾਂ ਉਨ੍ਹਾਂ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਵੱਲੋਂ ਵੀ ਕੀਤੀ ਗਈ ਸੀ।

ਲਾਲਪੁਰਾ ਨੇ ਕਿਹਾ ਕਿ ਜੇਕਰ ਬਿੱਟੂ ਨੂੰ ਇਸ ਮਾਮਲੇ ਨਾਲ ਜੁੜਿਆ ਡਾਟਾ ਚਾਹੀਦਾ ਹੈ ਤਾਂ ਉਹ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਸਕਦੇ ਹਨ।

ਰਵਨੀਤ ਬਿੱਟੂ ਨੇ ਪਹਿਲਾਂ ਦਿਲਜੀਤ ਦੋਸਾਂਝ 'ਤੇ ਵੀ ਲਾਏ ਸਨ ਇਲਜ਼ਾਮ 

ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਸੀ ਕਿ ਕੇਂਦਰ ਸਰਕਾਰ ਦੇ ਦਬਾਅ ਕਾਰਨ ਫਿਲਮ 'ਸਤਲੁਜ' ਨੂੰ ਓਟੀਟੀ ਪਲੇਟਫਾਰਮ ਤੋਂ ਹਟਾਇਆ ਗਿਆ। ਉਨ੍ਹਾਂ ਇਸ ਨੂੰ "ਘੜੀ ਹੋਈ ਕਹਾਣੀ" (Manufactured Narrative) ਅਤੇ ਪ੍ਰਚਾਰ (Propaganda) ਕਰਾਰ ਦਿੱਤਾ।

ਬਿੱਟੂ ਨੇ ਕਿਹਾ, "ਉਹ ਇਸ ਫਿਲਮ ਰਾਹੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਮੈਂ ਸਪੱਸ਼ਟ ਕਹਿ ਰਿਹਾ ਹਾਂ ਕਿ ਫਿਲਮ 'ਤੇ ਕੋਈ ਪਾਬੰਦੀ ਨਹੀਂ ਲੱਗੀ। ਇਹ ਸਿਰਫ਼ ਪ੍ਰਚਾਰ ਹੈ। ਫਿਲਮ ਉਨ੍ਹਾਂ ਨੇ ਖੁਦ ਓਟੀਟੀ 'ਤੇ ਅਪਲੋਡ ਕੀਤੀ ਅਤੇ ਖੁਦ ਹੀ ਹਟਾ ਲਈ।"

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ 'ਸਤਲੁਜ' ਦੇ ਨਿਰਮਾਤਾਵਾਂ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਤਾਂ ਉਭਾਰਿਆ, ਪਰ ਪੰਜਾਬ ਵਿੱਚ ਅੱਤਵਾਦ ਨਾਲ ਲੜਦੇ ਹੋਏ ਆਮ ਲੋਕਾਂ ਅਤੇ ਸੁਰੱਖਿਆ ਬਲਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਫਿਲਮ ਵਿੱਚ ਢੰਗ ਨਾਲ ਨਹੀਂ ਦਿਖਾਇਆ।

ਇਹ ਵੀ ਪੜ੍ਹੋ... '25000 ਲਾਪਤਾ ਲਾਸ਼ਾਂ ਦੇ ਦਸਤਾਵੇਜ਼ ਪੇਸ਼ ਕਰੋ'

Related Post